ਪੰਜਾਬ ਅਕਾਲੀ ਦਲ ਨੇ ਮਜੀਠੀਆ ਮਾਮਲੇ ’ਚ ਘੇਰੀ ਸਰਕਾਰ/ ਮੁੱਖ ਮੰਤਰੀ ਦੇ ਟਵੀਟ ਨੂੰ ਲੈ ਕੇ ਚੁੱਕੇ ਸਵਾਲ/ ਅਦਾਲਤ ਦੇ ਹੁਕਮਾਂ ’ਤੇ ਕਿੰਤੂ-ਪ੍ਰੰਤੂ ਦੇ ਲਾਏ ਇਲਜ਼ਾਮ By admin - February 3, 2026 0 6 Facebook Twitter Pinterest WhatsApp ਅਕਾਲੀ ਦਲ ਨੇ ਮਜੀਠੀਆ ਨੂੰ ਜ਼ਮਾਨਤ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਹੈ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਅਰਸ਼ਦੀਪ ਕਲੇਰ ਨੇ ਕਿਹਾ ਕਿ ਮਜੀਠੀਆ ਨੂੰ ਜ਼ਮਾਨਤ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਮਾਨ ਨੇ ਟਵੀਟ ਜਾਰੀ ਕੀਤਾ ਹੈ ਜੋ ਅਤੀ ਮੰਦਭਾਗਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਟਵੀਟ ਦੀ ਭਾਸ਼ਾ ਮਾਨਯੋਗ ਅਦਾਲਤ ਦੇ ਹੁਕਮਾਂ ਉਤੇ ਨਰਾਜਗੀ ਜਾਹਰ ਕਰਦੇ ਜਾਪਦੇ ਹਨ ਜੋ ਨਿਆਪਾਲਿਕਾ ਦੀ ਕਾਰਜਸ਼ੈਲੀ ਤੇ ਸਵਾਲ ਚੁੱਕਣ ਦੇ ਤੁਲ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਅਦਾਲਤ ਉਤੇ ਕਿੰਤੂ ਕਰਨ ਦੀ ਥਾਂ ਮਜੀਠੀਆ ਖਿਲਾਫ ਅਦਾਲਤ ਅੱਗੇ ਸਬੂਤ ਰੱਖਣ ਦੀ ਲੋੜ ਸੀ ਜੋ ਸਰਕਾਰ ਰੱਖ ਨਹੀਂ ਪਾਈ ਅਤੇ ਹੁਣ ਇਸ ਦਾ ਗੁੱਸਾ ਦੂਜੇ ਤਰੀਕੇ ਨਾਲ ਕੱਢਿਆ ਜਾ ਰਿਹਾ ਹੈ।