ਗੁਰਦਾਸਪੁਰ ਪੁਲਿਸ ਦਾ ਗਲਤ ਪਾਰਕਿੰਗ ਖਿਲਾਫ ਐਕਸ਼ਨ/ ਕਚਹਿਰੀ ਦੇ ਬਾਹਰ ਗਲਤ ਪਾਰਕਿੰਗ ਦੇ ਕੱਟੇ ਚੱਲਾਨ

0
2

 

ਗੁਰਦਾਸਪੁਰ ਟਰੈਫਿਕ ਪੁਲਿਸ ਨੇ ਜ਼ਿਲ੍ਹਾ ਕਚਹਿਰੀਆਂ ਦੇ ਬਾਹਰ ਵਾਹਨਾਂ ਦੀ ਗਲਤ ਪਾਰਕਿੰਗ ਕਰਨ ਵਾਲਿਆਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਟਰੈਫਿਕ ਇੰਚਾਰਜ ਸਤਨਾਮ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਰੋਡ ਤੇ ਪਾਰਕਿੰਗ ਗੱਡੀਆਂ ਦੇ ਚੱਲਾਨ ਕੀਤੇ ਗਏ। ਟਰੈਫਿਕ ਅਧਿਕਾਰੀ ਦੇ ਦੱਸਣ ਮੁਤਾਬਕ ਕੁੱਝ ਲੋਕ ਪਾਰਕਿੰਗ ਪਰਚੀ ਬਚਾਉਣ ਲਈ ਆਪਣੇ ਵਾਹਨ ਗਲਤ ਥਾਂ ਪਾਰਕਿੰਗ ਕਰ ਦਿੰਦੇ ਹਨ, ਜਿਸ ਕਾਰਨ ਆਵਾਜਾਈ ਵਿਚ ਵਿਘਣ ਪੈਂਦਾ ਹੈ। ਲੋਕਾਂ ਦੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਹ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ।
ਦੱਸਣਯੋਗ ਹੈ ਕਿ ਜਿਲਾ ਕਚਹਿਰੀਆਂ ਗੁਰਦਾਸਪੁਰ ਵਿੱਚ ਰੋਜਾਨਾ ਹਜ਼ਾਰਾਂ ਲੋਕ ਆਪਣੇ ਵੱਖ-ਵੱਖ ਤਰ੍ਹਾਂ ਦੇ ਕੰਮ ਕਰਵਾਉਣ ਲਈ ਆਂਉਦੇ ਹਨ ਪਰ ਅਕਸਰ ਦੇਖਿਆ ਜਾਂਦਾ ਹੈ ਕਿ  ਰੋਡ ਤੇ ਪਾਰਕਿੰਗ ਫੀਸ ਬਚਾਉਣ ਲਈ ਲੋਕ ਆਪਣੀਆਂ ਗੱਡੀਆਂ ਬਾਹਰ ਸੜਕ ਤੇ ਹੀ ਖੜੀਆਂ ਕਰ ਜਾਂਦੇ ਹਨ ਅਤੇ ਕਾਫੀ ਦੇਰ ਤੱਕ ਇਹ ਗੱਡੀਆਂ ਸੜਕ ਤੇ ਇਹੀ ਖੜੀਆਂ ਰਹਿੰਦੀਆਂ ਸਨ, ਜਿਸ ਕਾਰਨ ਆਵਾਜਾਈ ਪ੍ਰਭਾਵਿਤ ਹੁੰਦੀ ਹੈ। ਟਰੈਫਿਕ ਪੁਲਿਸ ਨੇ ਕਾਰਵਾਈ ਕਰਦਿਆਂ ਅਜਿਹੀਆਂ ਗੱਡੀਆਂ ਖਿਲਾਫ ਸ਼ਿਕੰਜਾ ਕੱਸਿਆ ਗਿਆ ਤੇ ਰੋਡ ਤੇ ਖੜੀਆਂ ਗੱਡੀਆਂ ਦੇ ਚਲਾਨ ਕੱਟੇ ਗਏ ਹਨ।
ਇਸੇ ਦੌਰਾਨ ਜਿਹੜੀਆਂ ਗੱਡੀਆਂ ਵਿੱਚ ਚਾਲਕ ਮੌਜੂਦ ਨਹੀਂ ਸੀ ਉਹਨਾਂ ਦੇ ਵਾਈਪਰ ਅਤੇ ਸ਼ੀਸ਼ੇ ਤੇ ਚਲਾਣ ਦੀ ਕਾਪੀ ਚਿਪਕਾ ਦਿੱਤੀ ਗਈ ਹੈ। ਟਰੈਫਿਕ ਪੁਲਿਸ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਉੱਚ ਅਧਿਕਾਰੀਆਂ ਦੀਆਂ ਹਿਦਾਇਤਾਂ ਤੇ ਇਹ ਕਾਰਵਾਈ ਸ਼ੁਰੂ ਕੀਤੀ ਗਈ ਹੈ ਅਤੇ ਟਰੈਫਿਕ ਸੁਚਾਰੂ ਢੰਗ ਨਾਲ ਚਲਦੀ ਰਹੇ ਇਸ ਦੇ ਲਈ ਲਗਾਤਾਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਿਸੇ ਨੂੰ ਵੀ ਟਰੈਫਿਕ ਨਿਯਮਾਂ ਵਿਚ ਕੁਤਾਹੀ ਦੀ ਇਜਾਜਤ ਨਹੀਂ ਦਿੱਤੀ ਜਾਵੇਗੀ ਅਤੇ ਨਿਯਮ ਤੋੜਣ ਵਾਲਿਆਂ ਖਿਲਾਫ ਇਸੇ ਤਰ੍ਹਾਂ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

LEAVE A REPLY

Please enter your comment!
Please enter your name here