ਪੰਜਾਬ ਅੰਮ੍ਰਿਤਸਰ ’ਚ ਰਾਹ ਜਾਂਦੀ ਲੜਕੀ ਨਾਲ ਲੁੱਟ/ ਸ਼ਰੇਆਮ ਮੋਬਾਈਲ ਖੋਹ ਕੇ ਲੁਟੇਰਾ ਫਰਾਰ/ ਫੜਣ ਦੀ ਕੋਸ਼ਿਸ਼ ਦੌਰਾਨ ਲੜਕੀ ਜ਼ਖਮੀ By admin - February 2, 2026 0 8 Facebook Twitter Pinterest WhatsApp ਅੰਮ੍ਰਿਤਸਰ ਦੇ ਤਰਨ ਤਾਰਨ ਰੋਡ ਉਤੇ ਲੁੱਟ ਦੀ ਵੱਡੀ ਘਟਨਾ ਸਾਹਮਣੇ ਆਈ ਹੈ। ਇੱਥੇ ਰਾਹ ਜਾਂਦੀ ਲੜਕੀ ਤੋਂ ਐਕਟਿਵਾ ਸਵਾਰ ਲੁਟੇਰਾ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਿਆ। ਲੁਟੇਰੇ ਨੂੰ ਫੜਣ ਦੀ ਕੋਸ਼ਿਸ਼ ਦੌਰਾਨ ਲੜਕੀ ਸੜਕ ਤੇ ਡਿੱਗ ਕੇ ਜ਼ਖਮੀ ਹੋ ਗਏ। ਖੋਹ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਸੀਸੀਟੀਵੀ ਤਸਵੀਰਾਂ ਵਿਚ ਲੜਕੀ ਨੇ ਫੋਨ ਬਚਾਉਣ ਲਈ ਕਾਫੀ ਕੋਸ਼ਿਸ਼ ਕੀਤੀ ਪਰ ਲੁਟੇਰੇ ਫੋਨ ਖੋਹ ਕੇ ਭੱਜਣ ਵਿਚ ਕਾਮਯਾਬ ਰਿਹਾ। ਘਟਨਾ ਤੋਂ ਬਾਅਦ ਇਕੱਠਾ ਹੋਏ ਲੋਕਾਂ ਨੇ ਲੜਕੀ ਨੂੰ ਹਸਪਤਾਲ ਪਹੁੰਚਾਇਆ। ਪੁਲਿਸ ਨੇ ਲੁਟੇਰੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ।