ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ ’ਚ ਮੌਤ/ ਜ਼ਮੀਨ ਗਹਿਣੇ ਰੱਖ ਦੋ ਮਹੀਨੇ ਪਹਿਲਾਂ ਗਿਆ ਸੀ ਸਾਊਦੀ ਅਰਬ

0
10

ਗੁਰਦਾਸਪੁਰ ਨਾਲ ਸਬੰਧਤ ਨੌਜਵਾਨ ਦੀ ਵਿਦੇਸ਼ੀ ਧਰਤੀ ਸਾਊਦੀ ਅਰਬ ਵਿਖੇ ਭੇਦਭਰੀ ਹਾਲਤ ਵਿਚ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਏ ਆਈ ਹੈ। ਜਾਣਕਾਰੀ ਅਨੁਸਾਰ ਪਿੰਡ ਨੱਥੂ ਖਹਿਰੇ ਦਾ 36 ਸਾਲਾ ਮਨਦੀਪ ਸਿੰਘ ਦੋ ਮਹੀਨੇ ਪਹਿਲਾਂ ਰੋਜੀ ਰੋਟੀ ਕਮਾਉਣ ਖਾਤਰ ਸਾਉਦੀ ਅਰਬ ਵਿਖੇ ਸੀ, ਜਿੱਥੇ ਉਸ ਦੀ ਭੇਦਭਰੀ  ਹਾਲਤ ਵਿਚ ਮੌਤ ਹੋ ਗਈ ਹੈ। ਮੌਤ ਦੀ ਖਬਰ ਪਿੰਡ ਪਹੁੰਚਣ ਤੋਂ ਬਾਅਦ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ। ਮ੍ਰਿਤਕ ਦੇ ਪਿਤਾ ਬਲਦੇਵ ਸਿੰਘ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਜ਼ਮੀਨ ਗਹਿਣੇ ਰੱਖ ਕੇ ਵਿਦੇਸ ਭੇਜਿਆ ਸੀ ਪਰ ਹੋਣੀ ਨੂੰ ਕੁੱਝ ਹੋਰ ਹੀ ਮਨਜੂਰ ਸੀ। ਪਰਿਵਾਰ ਨੇ ਸਰਕਾਰ ਤੋਂ ਮੌਤ ਦੇ ਕਾਰਨਾਂ ਦੀ ਜਾਂਚ ਕਰਵਾਉਣ ਤੇ ਬਣਦੀ ਮਦਦ ਦੀ ਅਪੀਲ ਕੀਤੀ ਹੈ।
ਗੱਲਬਾਤ ਕਰਦਿਆਂ ਮ੍ਰਿਤਕ ਨੌਜਵਾਨ ਦੇ ਪਿਤਾ ਬਲਦੇਵ ਸਿੰਘ ਉਸਦੇ ਭਰਾ ਅਤੇ ਭੈਣ ਨੇ ਦੱਸਿਆ ਕਿ ਮਨਦੀਪ ਸਿੰਘ ਜਿਸ ਨੂੰ ਕਿ ਕਰਜ਼ਾ ਚੁੱਕ ਕੇ ਅਸੀਂ ਦੋ ਮਹੀਨੇ ਪਹਿਲਾਂ ਸਾਊਦੀ ਅਰਬ ਭੇਜਿਆ ਸੀ ਜਿਸ ਦੀ ਕਿ ਉੱਥੇ ਭੇਦ ਭਰੇ ਹਾਲਾਤਾਂ ਵਿੱਚ ਮੌਤ ਹੋ ਗਈ ਹੈ ।ਅਸੀਂ ਸਾਉਦੀ ਅਰਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਮਨਦੀਪ ਸਿੰਘ ਦੀ ਮੌਤ ਦੀ ਜਾਂਚ ਕੀਤੀ ਜਾਵੇ ਕਿ ਉਸਦੀ ਮੌਤ ਕਿਸ ਤਰ੍ਹਾਂ ਹੋਈ ਹੈ। ਉਹਨਾਂ ਕਿਹਾ ਕਿ ਸਾਡੇ ਬੇਟੇ ਮਨਦੀਪ ਦੀ ਸਾਊਦੀ ਅਰਬ ਤੋਂ ਇੱਕ ਵੀਡੀਓ ਮਿਲੀ ਹੈ ਜਿਸ ਵਿੱਚ ਉਹ ਬਿਮਾਰ ਹਾਲਤ ਵਿੱਚ ਸੀ ਅਤੇ ਇੱਕ ਸ਼ਖਸ ਕਹਿ ਰਿਹਾ ਸੀ ਕਿ ਇਸ ਦਾ ਇਲਾਜ ਕਰਵਾਓ ।ਪਰਿਵਾਰਿਕ ਮੈਂਬਰਾਂ ਨੇ ਮੋਦੀ ਸਰਕਾਰ ਐਨਆਰਆਈ ਵੀਰਾਂ ਅਤੇ ਪੰਜਾਬ ਸਰਕਾਰ ਤੋਂ ਗੁਹਾਰ ਲਗਾਈ ਗਈ ਕਿ ਸਾਡੇ ਬੇਟੇ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਅਸੀਂ ਬਹੁਤ ਗਰੀਬ ਹਾਂ ਤੇ ਅਸੀਂ ਇਸਦਾ ਖਰਚਾ ਨਹੀਂ ਝੱਲ ਸਕਦੇ ।
ਉੱਥੇ ਹੀ ਪਿੰਡ ਦੇ ਸਰਪੰਚ ਸਰਵਨ ਸਿੰਘ ਅਤੇ ਪਿੰਡ ਵਾਸੀ ਰਣਜੋਤ ਸਿੰਘ ਨੇ ਕਿਹਾ ਕਿ ਮਨਦੀਪ ਸਿੰਘ ਜੋ ਕਿ ਦੋ ਮਹੀਨੇ ਪਹਿਲਾਂ ਹੀ ਸਾਊਦੀ ਅਰਬ ਗਿਆ ਸੀ ਜਿਸ ਦੀ ਕਿ ਅਚਾਨਕ ਮੌਤ ਕਾਰਨ ਪਿੰਡ ਵਿੱਚ ਸੋਗ ਦੀ ਲਹਿਰ ਹੈ। ਮ੍ਰਿਤਕ ਮਨਦੀਪ ਸਿੰਘ ਬਹੁਤ ਹੀ ਮਿਹਨਤੀ ਲੜਕਾ ਸੀ ਅਤੇ ਉਹ ਆਪਣੇ ਪਿੱਛੇ ਆਪਣੀ ਪਤਨੀ ਅਤੇ ਦੋ ਛੋਟੇ ਛੋਟੇ ਬੱਚੇ ਛੱਡ ਗਿਆ ਹੈ ।ਸਾਡੀ ਵੀ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਅਤੇ ਐਨਆਰਆਈ ਵੀਰਾਂ ਨੂੰ ਅਪੀਲ ਹੈ ਕਿ ਉਸ ਨੌਜਵਾਨ ਦੀ ਮ੍ਰਿਤਿਕ ਦੇਹ ਪੰਜਾਬ ਲਿਆਂਦੀ ਜਾਵੇ।

LEAVE A REPLY

Please enter your comment!
Please enter your name here