ਪੰਜਾਬ ਜਲਾਲਾਬਾਦ ’ਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ/ ਗੋਲੀ ਲੱਗਣ ਨਾਲ ਇਕ ਦੀ ਮੌਤ, ਮਾਤਮ ’ਚ ਬਦਲੀ ਖੁਸ਼ੀ By admin - February 2, 2026 0 10 Facebook Twitter Pinterest WhatsApp ਜਲਾਲਾਬਾਦ ਦੇ ਬਾਹਮਣੀ ਰੋਡ ਇਲਾਕੇ ਅੰਦਰ ਇਕ ਵਿਆਹ ਸਮਾਗਮ ਦੀਆਂ ਖੁਸ਼ੀਆਂ ਉਸ ਵੇਲੇ ਮਾਤਮ ਵਿਚ ਬਦਲ ਗਈਆਂ ਜਦੋਂ ਇੱਥੇ ਹੋਈ ਮਾਮੂਲੀ ਤਕਰਾਰ ਦੌਰਾਨ ਚੱਲੀ ਗੋਲੀ ਨਾਲ ਇਕ ਸਖਸ਼ ਦੀ ਮੌਤ ਹੋ ਗਈ। ਖਬਰਾਂ ਮੁਤਾਬਕ ਡੋਲੀ ਆਉਣ ਤੋਂ ਬਾਅਦ ਪਰਿਵਾਰ ਦੀਆਂ ਕੁੜੀਆਂ ਡੀਜੇ ਲਗਾ ਕੇ ਨੱਚ ਰਹੀਆਂ ਸੀ ਕਿ ਕੁੱਝ ਮੁੰਡਿਆਂ ਨੇ ਕੁੜੀਆਂ ਤੋਂ ਪੈਸੇ ਵਾਰਨੇ ਸ਼ੁਰੂ ਕਰ ਦਿੱਤੇ। ਜਦੋਂ ਘਰ ਵਾਲਿਆਂ ਨੇ ਮਨ੍ਹਾਂ ਕੀਤਾ ਤਾਂ ਉਨ੍ਹਾਂ ਨੇ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਅਤੇ ਗੋਲੀਆਂ ਚਲਾ ਦਿੱਤੀਆਂ, ਜਿਸ ਨਾਲ ਡੀਜੇ ਵਾਲੇ ਨਾਲ ਆਏ ਇਕ ਨੌਜਵਾਨ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਤੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਰਿਵਾਰ ਦੇ ਦੱਸਣ ਮੁਤਾਬਕ ਵਿਆਹ ਸਮਾਗਮ ਤੋਂ ਬਾਅਦ ਡੋਲੀ ਲੈ ਕੇ ਪਰਿਵਾਰ ਘਰ ਪਹੁੰਚਿਆ ਤਾਂ ਨਵੀਂ ਆਈ ਲਾੜੀ ਨੂੰ ਪਰਿਵਾਰ ਦੀਆਂ ਲੜਕੀਆਂ ਆਪਣੇ ਨਾਲ ਡੀਜੇ ਤੇ ਨਚਾ ਰਹੀਆਂ ਸਨ ਕਿ ਗੁਆਢ ਵਿਚ ਰਹਿੰਦੇ ਨੌਜਵਾਨਾਂ ਨੇ ਨੋਟ ਵਾਰਨੇ ਸ਼ੁਰੂ ਕਰ ਦਿੱਤੇ। ਜਦੋਂ ਪਰਿਵਾਰ ਨੇ ਰੋਕਿਆ ਤਾਂ ਤਕਰਾਰ ਹੋ ਗਈ। ਪਹਿਲਾਂ ਮਾਮੂਲੀ ਤਕਰਾਰ ਹੋਈ ਬਾਅਦ ਉਕਤ ਸ਼ਖਸ ਆਪਣੇ ਹੋਰ ਸਾਥੀਆਂ ਨੂੰ ਲੈ ਕੇ ਮੌਕੇ ਤੇ ਪਹੁੰਚਿਆ ਅਤੇ ਪਹਿਲਾਂ ਇੱਟਾਂ ਰੋੜੇ ਚੱਲੇ ਗੱਡੀਆਂ ਦੇ ਸ਼ੀਸ਼ੇ ਭੰਨੇ ਅਤੇ ਬਾਅਦ ਵਿੱਚ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਡੀਜੇ ਵਾਲੇ ਦੇ ਨਾਲ ਆਏ ਮੁੰਡੇ ਦੇ ਗੋਲੀ ਲੱਗ ਗਈ। ਉਸ ਨੂੰ ਤੁਰੰਤ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੋਂ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ, ਜਿੱਥੇ ਉਸ ਦੀ ਮੌਤ ਹੋ ਗਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।