ਪੰਜਾਬ ਪੰਜਾਬ ਦੇ ਹਰਿਆਣਾ ਮੁੱਖ ਮੰਤਰੀਆਂ ਵਿਚਾਲੇ ਮੀਟਿੰਗ/ ਚੰਗੇ ਮਾਹੌਲ ’ਚ ਹੋਈ ਗੱਲਬਾਤ/ ਅਧਿਕਾਰੀਆਂ ਵਿਚਾਲੇ ਮੀਟਿੰਗਾਂ ’ਤੇ ਬਣੀ ਸਹਿਮਤੀ By admin - January 27, 2026 0 8 Facebook Twitter Pinterest WhatsApp ਚੰਡੀਗੜ੍ਹ ਵਿਖੇ ਐਸਵਾਈਐਲ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੇ ਮੁੱਖ ਮੰਤਰੀਆਂ ਵਿਚਕਾਰ ਅੱਜ ਹੋਈ ਅਹਿਮ ਮੀਟਿੰਗ ਖਤਮ ਹੋ ਗਈ ਹੈ। ਮੀਟਿੰਗ ਵਿਚ ਸ਼ਿਰਕਤ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਇਹ ਮੁੱਦਾ ਕਈ ਸਾਲਾਂ ਤੋਂ ਲਟਕਦਾ ਆ ਰਿਹਾ ਹੈ। ਇਸ ਲਈ ਅੱਜ ਦੋਵੇਂ ਸੂਬਿਆਂ ਦੇ ਮੁੱਖ ਮੰਤਰੀ, ਜਲ ਮੰਤਰੀ ਅਤੇ ਅਧਿਕਾਰੀ ਇਸ ਮਸਲੇ ਉੱਤੇ ਮਿਲਕੇ ਬੈਠੇ ਹਨ। ਮੀਟਿੰਗ ਵਿੱਚ ਇਹ ਗੱਲਬਾਤ ਹੋਈ ਹੈ ਕਿ ਦੋਵੇਂ ਸੂਬਿਆਂ ਦੇ ਅਧਿਕਾਰੀ ਇਸ ਮਸਲੇ ਉੱਤੇ ਮਹੀਨੇ ਵਿੱਚ 3-4 ਮੀਟਿੰਗਾਂ ਕਰਨਗੇ ਅਤੇ ਉਨ੍ਹਾਂ ਮੀਟਿੰਗਾਂ ਵਿੱਚ ਜੋ ਵੀ ਗੱਲਬਾਤ ਹੋਵੇਗੀ ਉਸ ਸਬੰਧੀ ਸਾਰੀ ਰਿਪੋਰਟ ਸਾਡੇ ਨਾਲ ਸ਼ੇਅਰ ਕਰਨਗੇ, ਜਿਸ ਤੋਂ ਬਾਅਦ ਅਸੀਂ ਦੋਵੇਂ ਮੁੱਖ ਮੰਤਰੀ ਉਸ ਉੱਤੇ ਵਿਚਾਰ ਵਟਾਂਦਰਾ ਕਰਾਂਗੇ। ਇਸੇ ਤਰ੍ਹਾਂ ਮੀਟਿੰਗ ਤੋਂ ਬਾਅਦ ਆਪਣਾ ਪੱਖ ਰੱਖਦਿਆਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਿਹਾ ਕਿ ਇਹ ਗੁਰੂਆਂ ਦੀ ਧਰਤੀ ਹੈ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਸਾਡੇ ਲਈ ਅਨਮੋਲ ਰਤਨ ਹਨ। ਮੀਟਿੰਗ ਚੰਗੇ ਮਾਹੌਲ ਵਿੱਚ ਹੋਈ ਅਤੇ ਜਦੋਂ ਮਾਹੌਲ ਚੰਗਾ ਹੁੰਦਾ ਹੈ ਤਾਂ ਸਾਰਥਕ ਨਤੀਜੇ ਵੀ ਪ੍ਰਾਪਤ ਹੁੰਦੇ ਹਨ। ਸੈਣੀ ਨੇ ਕਿਹਾ ਕਿ ਅਸੀਂ ਸੁਪਰੀਮ ਕੋਰਟ ਦੇ ਨਿਰਦੇਸ਼ਾਂ ‘ਤੇ ਇਕੱਠੇ ਬੈਠੇ ਹਾਂ, ਜਿਸ ਵਿੱਚ ਕੇਂਦਰੀ ਮੰਤਰੀ ਸੀਆਰ ਪਾਟਿਲ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਵੀ ਹੋਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ, ਸਰਕਾਰੀ ਪੱਧਰ ‘ਤੇ ਇੱਕ ਮੀਟਿੰਗ ਕੀਤੀ ਜਾਵੇਗੀ ਅਤੇ ਜੋ ਵੀ ਫੈਸਲਾ ਲਿਆ ਜਾਵੇਗਾ, ਉਸ ਨੂੰ ਅੱਗੇ ਵਧਾਇਆ ਜਾਵੇਗਾ। ਖਬਰਾਂ ਮੁਤਾਬਕ ਮੀਟਿੰਗ ਵਿੱਚ ਐਸਵਾਈਐਲ ਨਹਿਰ ਨਾਲ ਜੁੜੇ ਕਾਨੂੰਨੀ, ਤਕਨੀਕੀ ਅਤੇ ਅੰਤਰਰਾਜੀ ਪਾਣੀ ਵੰਡ ਦੇ ਮਸਲਿਆਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ। ਦੋਵੇਂ ਪੱਖਾਂ ਵੱਲੋਂ ਆਪਣੇ-ਆਪਣੇ ਰਾਜਾਂ ਦੀ ਸਥਿਤੀ ਅਤੇ ਦਲੀਲਾਂ ਰੱਖੀਆਂ ਗਈਆਂ।