ਬਠਿੰਡਾ ’ਚ ਪਤੰਗ ਲੁੱਟਦੇ ਬੱਚੇ ਦੀ ਮੌਤ/ ਖੰਭੇ ਹੇਠਾਂ ਆਉਣ ਕਾਰਨ ਗਈ ਜਾਨ

0
4

ਪੰਜਾਬ ਅੰਦਰ ਪਤੰਗਬਾਜ਼ੀ ਦੇ ਚਲਦਿਆਂ ਹਾਦਸਾ ਵਾਪਰਨ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਅਜਿਹਾ ਹੀ ਮਾਮਲਾ ਬਠਿੰਡਾ ਅਧੀਨ ਆਉਂਦੇ ਰਾਮਪੁਰਾ ਦੇ ਪਿੰਡ ਢਪਾਲੀ ਤੋਂ ਸਾਹਮਣੇ ਆਇਆ ਹੈ, ਜਿੱਥੇ ਪਤੰਗ ਲੁੱਟਦੇ 13 ਸਾਲਾ ਬੱਚੇ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜਸਨੀਤ ਸਿੰਘ ਨਾਮ ਦੇ ਇਹ ਬੱਚਾ ਪਤੰਗ ਲੁੱਟਣ ਗਿਆ ਸੀ ਕਿ ਇਕ ਖੰਭੇ ਉਤੇ ਚੜ੍ਹਣ ਦੌਰਾਨ ਖੰਭਾ ਡਿੱਗ ਗਿਆ ਜਿਸ ਹੇਠਾਂ ਆਉਣ ਕਾਰਨ ਉਸ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਘਟਨਾ ਸਮੇਂ ਮੌਕੇ ‘ਤੇ ਕੋਈ ਮੌਜੂਦ ਨਹੀਂ ਸੀ। ਜਦੋਂ ਬੱਚਾ ਘਰ ਨਹੀਂ ਪਰਤਿਆ ਤਾਂ ਪਰਿਵਾਰ ਨੇ ਭਾਲ ਸ਼ੁਰੂ ਕੀਤੀ ਤਾਂ ਬੱਚੇ ਦੀ ਲਾਸ਼ ਖੰਭੇ ਹੇਠਾਂ ਦੱਬੀ ਹਾਲਤ ਵਿਚ ਬਰਾਮਦ ਹੋਈ।

LEAVE A REPLY

Please enter your comment!
Please enter your name here