ਪੰਜਾਬ ਬਠਿੰਡਾ ’ਚ ਹਾਦਸੇ ਦੌਰਾਨ ਇਨਸਾਨੀਅਤ ਸ਼ਰਮਸਾਰ/ ਦੋ ਨੌਜਵਾਨ ਹਾਦਸਾ ਪੀੜਤ ਦਾ ਮੋਬਾਈਲ ਲੈ ਕੇ ਫਰਾਰ/ ਘਟਨਾ ਸੀਸੀਟੀਵੀ ’ਚ ਕੈਦ, ਪੁਲਿਸ ਕਰ ਰਹੀ ਜਾਂਚ By admin - January 23, 2026 0 6 Facebook Twitter Pinterest WhatsApp ਬਠਿੰਡਾ ਸ਼ਹਿਰ ਵਿਚ ਇਨਸਾਨੀਅਤ ਨੂੰ ਸ਼ਰਮਸਾਰ ਕਰਦੀ ਘਟਨਾ ਵਾਪਰੀ ਹੈ। ਸ਼ਹਿਰ ਦੇ ਮਿਨੀ ਸੈਕਟਰੀਏਟ ਰੋਡ ਤੇ ਇਕ ਵਿਅਕਤੀ ਅਚਾਨਕ ਹਾਦਸੇ ਦਾ ਸ਼ਿਕਾਰ ਹੋ ਗਿਆ ਪਰ ਉਸ ਮੌਜੂਦ ਦੋ ਨੌਜਵਾਨ ਉਸ ਦੀ ਮਦਦ ਕਰਨ ਦੀ ਥਾਂ ਉਸ ਦਾ ਮੋਬਾਈਲ ਲੈ ਕੇ ਫਰਾਰ ਹੋ ਗਏ। ਨੌਜਵਾਨਾਂ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ। ਘਟਨਾ ਦੀ ਸੂਚਨਾ ਮਿਲਣ ਬਾਅਦ ਮੌਕੇ ਤੇ ਪਹੁੰਚੀ ਸਮਾਜ ਸੇਵੀ ਸੰਸਥਾ ਨੇ ਪੀੜਤ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਪਹੁੰਚਾਇਆ। ਪੀੜਤ ਦਾ ਮੋਬਾਈਲ ਨਾ ਮਿਲਣ ਤੇ ਜਦੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਤਾਂ ਸੱਚਾਈ ਸਾਹਮਣੇ ਆ ਗਈ। ਜਾਣਕਾਰੀ ਅਨੁਸਾਰ ਇਹ ਹਾਦਸਾ ਇੱਕ ਸਿਵਰ ਦੇ ਢੱਕਣ ਖੁੱਲਿਆ ਹੋਣ ਕਾਰਨ ਵਾਪਰਿਆ ਸੀ। ਇਕ ਐਕਟਿਵਾ ਸਵਾਰ ਵਿਅਕਤੀ ਬਸੰਤ ਪੰਚਮੀ ਦੇ ਮੱਦੇਨਜਰ ਪਰਿਵਾਰ ਲਈ ਗੁਬਾਰੇ ਲੈ ਕੇ ਜਾ ਰਿਹਾ ਸੀ ਕਿ ਸੀਵਰੇਜ ਦੇ ਢੱਕਣ ਕਾਰਨ ਉਸ ਦਾ ਸਕੂਟਰ ਹਾਦਸਾਗ੍ਰਥਤ ਹੋ ਗਿਆ ਅਤੇ ਵਿਅਕਤੀ ਬੇਹੋਸ਼ ਹੋ ਕੇ ਸੜਕ ਤੇ ਡਿੱਗ ਪਿਆ। ਇਸੇ ਦੌਰਾਨ ਉੱਥੇ ਮੌਜੂਦ ਦੋ ਵਿਅਕਤੀਆਂ ਨੇਮਦਦ ਕਰਨ ਦੀ ਥਾਂ ਤੇ ਜਖਮੀ ਵਿਅਕਤੀ ਦੀ ਜੇਬ ਵਿੱਚੋਂ ਮੋਬਾਇਲ ਕੱਢ ਕੇ ਚੋਰੀ ਕਰ ਲਿਆ। ਇਸ ਮੌਕੇ ਤੇ ਸਮਾਜ ਸੇਵੀ ਸੋਨੂ ਮਹੇਸ਼ਵਰੀ ਦੇ ਵੱਲੋਂ ਦੱਸਿਆ ਗਿਆ ਕਿ ਇਸ ਘਟਨਾ ਦੇ ਵਿੱਚ ਫਿਲਹਾਲ ਵਿਅਕਤੀ ਦੀ ਸਥਿਤੀ ਠੀਕ ਹੈ ਪਰ ਚੋਰਾਂ ਦੇ ਵੱਲੋਂ ਇਸ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਹਰਕਤ ਕੀਤੀ ਗਈ ਜਿਸ ਦੀ ਮਦਦ ਕਰਨ ਦੀ ਥਾਂ ਮੋਬਾਈਲ ਤੱਕ ਚੋਰੀ ਕਰ ਲਿਆ।