ਮੋਗਾ ਪੁਲਿਸ ਵੱਲੋਂ ਗੈਂਗਸਟਰ ਗਰੋਹ ਦੇ 3 ਗੁਰਗੇ ਕਾਬੂ/ 5 ਦੇਸੀ ਪਿਸਟਲ ਤੇ 18 ਜਿੰਦਾ ਰੌਂਦ ਬਰਾਮਦ

0
7

 

ਮੋਗਾ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ ਵਿੱਢੀ ਮੁਹਿੰਮ ਤਹਿਤ ਗੈਂਗਸਟਰ ਗਰੋਹ ਦੇ 3 ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ। ਕਾਬੂ ਕੀਤੇ ਮੁਲਜਮ ਬੰਬੀਹਾ ਗੈਂਗ ਦੇ ਗੁਰਗੇ ਦੱਸੇ ਜਾ ਰਹੇ ਨੇ। ਪੁਲਿਸ ਨੇ ਇਨ੍ਹਾਂ ਦੇ ਕਬਜੇ ਵਿਚੋਂ 5 ਦੇਸੀ ਪਿਸਟਲ ਅਤੇ 18 ਜਿੰਦਾ ਰੌਂਦ ਬਰਾਮਦ ਕੀਤੇ ਹਨ। ਕਾਬੂ ਕੀਤੇ ਦੋਸ਼ੀਆਂ ਦੀ ਪਛਾਣ ਗੁਰਵਿੰਦਰ ਸਿੰਘ, ਇਕਜੋਤ ਸਿੰਘ ਅਤੇ ਜਸਪ੍ਰੀਤ ਸਿੰਘ ਵਾਸੀ ਮੋਗਾ ਵਜੋਂ ਹੋਈ ਐ। ਇਨ੍ਹਾਂ ਨੇ ਇਹ ਹਥਿਆਰ ਮੱਧ ਪ੍ਰਦੇਸ਼ ਤੋਂ ਮੰਗਵਾਏ ਸਨ। ਪੁਲਿਸ  ਵੱਲੋਂ ਮੁਲਾਜਮਾਂ ਦੀ ਪੁਛਗਿੱਛ ਕੀਤੀ ਜਾ ਰਹੀ ਐ, ਜਿਸ ਤੋਂ ਹੋਰ ਖੁਲਾਸੇ ਹੋਣ ਦੀ ਉਮੀਦ ਐ।
ਇਸ ਸਬੰਧੀ ਐਸਐਸਪੀ ਅਜੇ ਗਾਂਧੀ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਦੋਸ਼ੀਆਂ ਕੋਲੋਂ 4 ਦੇਸੀ ਪਿਸਟਲ .32 ਬੋਰ (15 ਜਿੰਦਾ ਰੌਂਦ) ਅਤੇ 1 ਦੇਸੀ ਪਿਸਟਲ .30 ਬੋਰ (3 ਜਿੰਦਾ ਰੌਂਦ) ਬਰਾਮਦ ਹੋਏ ਹਨ। ਇਹ ਪੂਰਾ ਆਪਰੇਸ਼ਨ ਐਸਪੀ (ਡੀ) ਮੋਗਾ ਅਤੇ ਡੀਐਸਪੀ (ਡੀ) ਮੋਗਾ ਦੀ ਸੁਪਰਵੀਜ਼ਨ ਹੇਠ ਸੀਆਈਏ ਇੰਚਾਰਜ ਮੋਗਾ ਵੱਲੋਂ ਅੰਜਾਮ ਦਿੱਤਾ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਨੇ ਦੱਸਿਆ ਕਿ ਇਹ ਕਾਰਵਾਈ ਸਮਾਲਸਰ ਥਾਣੇ ਵਿੱਚ ਪਹਿਲਾਂ ਗ੍ਰਿਫ਼ਤਾਰ ਇੱਕ ਮੁਲਜ਼ਮ ਦੀ ਪੁੱਛਗਿੱਛ ਦੌਰਾਨ ਮਿਲੇ ਇਨਪੁੱਟਸ ਦੇ ਆਧਾਰ ’ਤੇ ਕੀਤੀ ਗਈ। ਦੋਸ਼ੀ ਅਜੀਤਵਾਲ ਦਾਣਾ ਮੰਡੀ ਇਲਾਕੇ ਵਿੱਚ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿੱਚ ਸਨ, ਪਰ ਪੁਲਿਸ ਨੇ ਸਮੇਂ ਸਿਰ ਕਾਰਵਾਈ ਕਰਦਿਆਂ ਉਨ੍ਹਾਂ ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ।
ਉਨ੍ਹਾਂ ਦੱਸਿਆ ਕਿ ਆਪਰੇਸਨ ਪ੍ਰਹਾਰ ਦੇ ਤਹਿਤ ਪਹਿਲੇ ਦਿਨ 58 ਅਤੇ ਦੂਜੇ ਦਿਨ 68 ਦੋਸ਼ੀ ਗ੍ਰਿਫ਼ਤਾਰ ਕੀਤੇ ਗਏ, ਜਿਨ੍ਹਾਂ ਵਿੱਚ ਐਨਡੀਪੀਐਸ ਐਕਟ, ਆਰਮਜ਼ ਐਕਟ, ਪੁਰਾਣੇ ਵਾਂਟਿਡ ਕੇਸਾਂ ਅਤੇ ਪ੍ਰਿਵੈਂਟਿਵ ਕਾਰਵਾਈ ਹੇਠ ਆਉਂਦੇ ਦੋਸ਼ੀ ਸ਼ਾਮਲ ਹਨ। ਐਸਐਸਪੀ ਅਜੇ ਗਾਂਧੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕਿਤੇ ਵੀ ਕੋਈ ਸ਼ੱਕੀ ਗਤੀਵਿਧੀ ਨਜ਼ਰ ਆਵੇ ਤਾਂ ਤੁਰੰਤ ਮੋਗਾ ਪੁਲਿਸ ਜਾਂ ਕੰਟਰੋਲ ਰੂਮ ਨੂੰ ਸੂਚਿਤ ਕੀਤਾ ਜਾਵੇ, ਤਾਂ ਜੋ ਸਮਾਜ ਵਿੱਚ ਕਾਨੂੰਨ ਅਤੇ ਅਮਨ-ਸ਼ਾਂਤੀ ਨੂੰ ਕਾਇਮ ਰੱਖਿਆ ਜਾ ਸਕੇ।

LEAVE A REPLY

Please enter your comment!
Please enter your name here