ਪੰਜਾਬ ਸਰਕਾਰ ਵੱਲੋਂ ਮੁਹੱਲਾ ਕਲੀਨਿਕਾਂ ਜ਼ਰੀਏ ਲੋਕਾਂ ਨੂੰ ਮੁਫਤ ਇਲਾਜ ਕਰਵਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ…ਪਰ ਨਾਭਾ ਸ਼ਹਿਰ ਦੇ ਹਸਪਤਾਲ ਤੋਂ ਆਈਆਂ ਤਸਵੀਰਾਂ ਨੇ ਸਰਕਾਰ ਦੇ ਦਾਅਵਿਆਂ ਦੀ ਪੋਲ ਖੋਲ ਰਹੇ ਨੇ। ਇੱਥੇ ਗਰਭਵਤੀ ਮਹਿਲਾਵਾਂ ਨੂੰ ਲੰਮੀਆਂ ਲਾਈਨਾਂ ਵਿਚ ਖੜ੍ਹੇ ਰਹਿਣ ਲਈ ਮਜਬੂਰ ਹੋਣਾ ਪੈਦਾ ਐ। ਇਸ ਤੋਂ ਇਲਾਵਾ ਰੰਗਦਾਰ ਅਲਟਰਾਸਾਊਡ ਕਰਵਾਉਣ ਲਈ ਵੀ ਦਿੱਕਤਾਂ ਦਾ ਸਾਹਮਣੇ ਕਰਨਾ ਪੈਂਦਾ ਐ। ਮਰੀਜ਼ਾਂ ਦੇ ਦੱਸਣ ਮੁਤਾਬਕ ਹਸਪਤਾਲ ਸਟਾਫ ਵੱਲੋਂ ਬਾਹਰੋਂ ਅਲਟਰਾ ਸਾਊਂਡ ਕਰਵਾਉਣ ਲਈ ਕਿਹਾ ਜਾ ਰਿਹਾ ਐ। ਲੋਕਾਂ ਦਾ ਕਹਿਣਾ ਐ ਕਿ ਹਸਪਤਾਲ ਅੰਦਰ ਅਲਟਰਾ ਸਾਊਂਡ ਕਰਵਾਉਣ ਲਈ ਇਕ ਮਹੀਨੇ ਤਕ ਦੀ ਤਰੀਕ ਦਿੱਤੀ ਜਾਂਦੀ ਐ, ਜਿਸ ਕਾਰਨ ਲੋਕਾਂ ਨੂੰ ਬਾਹਰੋਂ ਅਲਟਰਾ ਸਾਊਂਡ ਕਰਵਾਉਣਾ ਪੈਂਦਾ ਐ। ਲੋਕਾਂ ਨੇ ਹਸਪਤਾਲ ਅੰਦਰ ਸਟਾਫ ਅਤੇ ਅਲਟਰਾ ਸਾਊਡ ਮਸ਼ੀਨਾਂ ਲਗਾਉਣ ਦੀ ਮੰਗ ਕੀਤੀ ਐ। ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਨਾਭਾ ਵਿਖੇ ਗਾਈਨੀ ਵਿਭਾਗ ਵਿੱਚ ਦੋ ਸਰਕਾਰੀ ਡਾਕਟਰਾਂ ਦੇ ਅਹੁਦੇ ਨੇ ਪਰ ਇੱਥੇ ਫਿਲਹਾਲ ਸਿਰਫ ਇੱਕ ਡਾਕਟਰ ਹ ਮਹਿਲਾਵਾਂ ਦਾ ਚੈੱਕ ਅਪ ਕਰ ਰਿਹਾ ਹੈ ਜਦਕਿ ਦੂਸਰੀ ਡਾਕਟਰ ਮੈਡੀਕਲ ਛੁੱਟੀ ਤੇ ਚੱਲ ਰਹੇ ਹਨ ਜਿਸ ਕਰਕੇ ਇੱਕ ਡਾਕਟਰ ਵੱਲੋਂ ਹੀ ਰੋਜ਼ਾਨਾ 100 ਤੋਂ ਜਿਆਦਾ ਮਰੀਜ਼ਾਂ ਦੀ ਓਪੀਡੀ ਲੈਣੀ ਪੈ ਰਹੀ ਹੈ। ਇਸ ਤੋਂ ਇਲਾਵਾ ਆਪਰੇਸ਼ਨ ਦੇ ਸਮੇਂ ਇਹ ਮਰੀਜ਼ ਹੋਰ ਜਿਆਦਾ ਪਰੇਸ਼ਾਨ ਹੋ ਰਹੇ ਹਨ ਕਿਉਂਕਿ ਆਪਰੇਸ਼ਨ ਵੀ ਉਸੇ ਡਾਕਟਰ ਨੇ ਕਰਨਾ ਹੈ । ਇਸ ਸਮੱਸਿਆ ਤੋਂ ਬਾਅਦ ਵੀ ਮਰੀਜ਼ਾਂ ਦੀ ਸਮੱਸਿਆ ਦਾ ਅੰਤ ਨਹੀਂ ਹੁੰਦਾ ਕਿਉਂਕਿ ਜਿਆਦਾਤਰ ਮਹਿਲਾਵਾਂ ਮਰੀਜਾਂ ਨੂੰ ਅਲਟਰਾਸਾਊਂਡ ਦੀ ਬਹੁਤ ਜਰੂਰਤ ਹੁੰਦੀ ਹੈ ਪਰ ਨਾਭਾ ਹਸਪਤਾਲ ਵਿਖੇ ਇੱਕ ਹੀ ਬਲੈਕ ਐਂਡ ਵਾਈਟ ਅਲਟਰਾਸਾਊਂਡ ਦੀ ਮਸ਼ੀਨ ਲਗਾਈ ਗਈ ਹੈ ਜਿਸ ਲਈ ਇੱਕ ਹੀ ਡਾਕਟਰ ਹੈ ਮਰੀਜ਼ ਜਿਆਦਾ ਹੋਣ ਕਰਕੇ ਹਸਪਤਾਲ ਦੇ ਸਟਾਫ ਵੱਲੋਂ ਮਰੀਜ਼ਾਂ ਨੂੰ ਇਕ ਇਕ ਮਹੀਨੇ ਤੱਕ ਇੰਤਜ਼ਾਰ ਕਰਨ ਦੀਆਂ ਡੇਟਾਂ ਦਿੱਤੀਆਂ ਜਾ ਰਹੀਆਂ ਤਾਂ ਮਹਿਲਾ ਮਰੀਜ਼ ਕਿਸ ਤਰਾਂ ਆਪਣਾ ਇਲਾਜ ਕਰਵਾ ਸਕਦੀਆਂ ਹਨ ਮਜਬੂਰੀ ਬਸ ਉਹਨਾਂ ਨੂੰ ਪ੍ਰਾਈਵੇਟ ਕਲੀਨਿਕ ਤੋਂ ਅਲਟਰਾਸਾਊਂਡ ਕਰਵਾਣਾ ਪੈ ਰਿਹਾ ਹੈ ਜਿਸ ਕਰਕੇ ਗਰੀਬ ਅਤੇ ਲੋੜਵੰਦ ਲੋਕ 200 ਦੀ ਬਜਾਏ 700 ਰੁਪਆ ਬਲੈਕ ਐਂਡ ਵਾਈਟ ਅਲਟਰਾ ਸਾਊਂਡ ਦਾ ਦੇ ਰਹੇ ਹਨ ਇਸ ਤੋਂ ਇਲਾਵਾ ਸਿਵਿਲ ਹਸਪਤਾਲ ਨਾਭਾ ਵਿਖੇ ਕੋਈ ਵੀ ਕਲਰ ਅਲਟਰਾਸਾਊਂਡ ਨਹੀਂ ਹੈ ਜਿਸ ਕਰਕੇ ਮਰੀਜ਼ਾਂ ਨੂੰ 1900 ਪ੍ਰਾਈਵੇਟ ਕਲੀਨਿਕਾਂ ਨੂੰ ਦੇ ਕੇ ਅਲਟਰਾਸਾਊਂਡ ਕਰਵਾਉਣਾ ਪੈ ਰਿਹਾ ਹੈ ਜੋ ਗਰੀਬ ਵਿਅਕਤੀ ਲਈ ਵੱਡੀ ਮੁਸ਼ਕਿਲ ਹੈ। ਹਾਲਤ ਇਹ ਐ ਕਿ ਮਰੀਜ਼ਾਂ ਅੱਤ ਦੀ ਗਰਮੀ ਦੌਰਾਨ ਆਪਣੀ ਵਾਰੀ ਦੀ ਉਡੀਕ ਲਈ ਕਾਫੀ ਸਮਾਂ ਲਾਈਨਾਂ ਵਿਚ ਖੜ੍ਹਨਾ ਪੈਦਾ ਐ। ਇਸ ਸਬੰਧੀ ਪੁੱਛੇ ਜਾਣ ਤੇ ਹਸਪਤਾਲ ਦੇ ਸੀਨੀਅਰ ਮੈਡੀਕਲ ਅਧਿਕਾਰੀ ਨੇ ਕਿਹਾ ਕਿ ਡਾਕਟਰ ਦੀ ਘਾਟ ਅਤੇ ਅਲਟਰਾਸਾਊਂਡ ਦੀ ਮਸ਼ੀਨ ਸਬੰਧੀ ਉਨਾਂ ਨੇ ਉਚ ਅਧਿਕਾਰੀਆਂ ਨੂੰ ਕਈ ਵਾਰ ਲਿਖਿਆ ਗਿਆ ਹੈ।