ਅਬੋਹਰ ’ਚ ਨਾਬਾਲਿਗ ਖਿਡਾਰੀ ਦੀ ਮੌਤ/ ਫੁੱਟਬਾਲ ਮੈਚ ਖੇਡਣ ਦੌਰਾਨ ਗਈ ਜਾਨ/ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ ਖਿਡਾਰੀ

0
9

ਅਬੋਹਰ ਦੇ ਪਿੰਡ ਧਰੰਗਵਾਲਾ ਵਿਖੇ ਇਕ ਨਾਬਾਲਿਗ ਖਿਡਾਰੀ ਦੀ ਖੇਡਣ ਦੌਰਾਨ ਮੌਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਐ। ਖਿਡਾਰੀ ਦੀ ਪਛਾਣ 14 ਸਾਲਾ ਜਸਮੀਤ ਉਰਫ ਜੱਸੂ ਵਜੋਂ ਹੋਈ ਐ। ਘਟਨਾ ਵਾਲੇ ਉਹ ਖੇਡ ਦੇ ਮੈਦਾਨ ਵਿਚ ਖੇਡ ਰਿਹਾ ਸੀ ਕਿ ਅਚਾਨਕ ਜ਼ਮੀਨ ਉਤੇ ਡਿੱਗ ਗਿਆ। ਉਸ ਨੂੰ ਡਾਕਟਰ ਕੋਲ ਲਿਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਲਾਸ਼ ਨੂੰ ਮੋਰਚਰੀ ਵਿਚ ਰਖਵਾ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿੰਡ ਦੇ ਵਸਨੀਕ ਪਿੰਦਰਾ ਸਿੰਘ ਨੇ ਦੱਸਿਆ ਕਿ ਐਤਵਾਰ ਨੂੰ ਧਰੰਗਵਾਲਾ ਪਿੰਡ ਵਿੱਚ ਮਹਾਰਿਸ਼ੀ ਬਾਲਮੀਕੀ ਸਪੋਰਟਸ ਕਲੱਬ ਵੱਲੋਂ ਇੱਕ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ ਸੀ, ਜਿਸ ਵਿੱਚ ਵੱਖ-ਵੱਖ ਪਿੰਡਾਂ ਦੀਆਂ ਫੁੱਟਬਾਲ ਟੀਮਾਂ ਹਿੱਸਾ ਲੈ ਰਹੀਆਂ ਸਨ। ਉਨ੍ਹਾਂ ਅੱਗੇ ਕਿਹਾ ਕਿ ਪਹਿਲੇ ਮੈਚ ਦੌਰਾਨ, ਜਦੋਂ ਸਾਰੇ ਖਿਡਾਰੀ ਮੈਦਾਨ ਵਿੱਚ ਫੁੱਟਬਾਲ ਖੇਡ ਰਹੇ ਸਨ, ਤਾਂ ਜੱਸੂ, ਜਿਸਨੂੰ ਜਸਮੀਤ ਵੀ ਕਿਹਾ ਜਾਂਦਾ ਹੈ, ਮਲੋਟ ਦੇ ਆਲਮਵਾਲਾ ਪਿੰਡ ਦੇ ਰਹਿਣ ਵਾਲੇ ਪਰਸ਼ੋਤਮ ਦਾ ਪੁੱਤਰ, ਅਚਾਨਕ ਜ਼ਮੀਨ ‘ਤੇ ਡਿੱਗ ਪਿਆ।
ਮੌਕੇ ‘ਤੇ ਮੌਜੂਦ ਹੋਰ ਖਿਡਾਰੀਆਂ ਅਤੇ ਪ੍ਰਬੰਧਕਾਂ ਨੇ ਉਸ ਨੂੰ ਚੁੱਕਿਆ ਅਤੇ ਤੁਰੰਤ ਇੱਕ ਨਿੱਜੀ ਡਾਕਟਰ ਕੋਲ ਲੈ ਗਏ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪਤਾ ਲੱਗਾ ਹੈ ਕਿ ਜੱਸੂ ਤਿੰਨ ਭੈਣਾਂ ਦਾ ਸਭ ਤੋਂ ਛੋਟਾ ਅਤੇ ਇਕਲੌਤਾ ਭਰਾ ਸੀ, ਅਤੇ ਉਸ ਦਾ ਪਿਤਾ ਪਿੰਡ ਵਿੱਚ ਮਜ਼ਦੂਰੀ ਕਰਦਾ ਹੈ। ਸ਼ੁਰੂਆਤੀ ਜਾਂਚ ਮੁਤਾਬਕ ਬੱਚੇ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੰਨੀ ਜਾ ਰਹੀ ਹੈ, ਪਰ ਮੌਤ ਦੇ ਸਹੀ ਕਾਰਨਾਂ ਦਾ ਪਤਾ ਪੋਸਟਮਾਰਟਮ ਰਿਪੋਰਟ ਆਉਣ ਤੇ ਹੀ ਲੱਗੇਗਾ। ਸਦਰ ਥਾਣੇ ਦੇ ਏਐਸਆਈ ਗੁਰਮੀਤ ਸਿੰਘ ਮਾਮਲੇ ਦੀ ਜਾਂਚ ਕਰ ਰਹੇ ਹਨ।

LEAVE A REPLY

Please enter your comment!
Please enter your name here