ਪੰਜਾਬ ਮੁਕਤਸਰ ਸਾਹਿਬ ‘ਚ ਲੱਗੀ ਮਾਘੀ ਪਸ਼ੂ ਮੰਡੀ/ ਲੋਕਾਂ ਲਈ ਖਿੱਚ ਦਾ ਕੇਂਦਰ ਰਹੀ ਅਨੋਖੀ ਘੋੜੀ/ ਸਭ ਤੋਂ ਉੱਚੇ ਕੱਦ ਵਾਲੀ ਘੋੜੀ ਦਾ ਮਿਲਿਆ ਖਿਤਾਬ By admin - January 19, 2026 0 6 Facebook Twitter Pinterest WhatsApp ਸ੍ਰੀ ਮੁਕਤਸਰ ਸਾਹਿਬ ਦੇ ਮੇਲਾ ਮਾਘੀ ਮੌਕੇ ਲੱਗੀ ਪਸ਼ੂ ਮੰਡੀ ਵਿਚ ਇਸ ਵਾਰ ਇਕ ਅਨੋਖੀ ਘੋੜੀ ਖਿੱਚ ਦਾ ਕੇਂਦਰ ਰਹੀ। ਇਸ ਘੋੜੀ ਦੀ ਉਚਾਈ 72 ਇੰਚ ਹੈ ਜੋ ਆਪਣੇ ਆਪ ਵਿਚ ਇਕ ਰਿਕਾਰਡ ਹੈ। ਸੱਤ ਸਾਲ ਉਮਰ ਦੀ ਇਹ ਘੋੜੀ ਪ੍ਰਸਿੱਧ ਹਡਾਲਗੋ ਘੋੜੇ ਦੀ ਧੀ ਹੈ। ਇਸ ਤੋਂ ਪਹਿਲਾ ਸਭ ਤੋਂ ਉੱਚੀ ਘੋੜੀ ਦਾ ਕੱਦ 71 ਇੰਚ ਸੀ। ਘੋੜਾ ਪਾਲਕਾਂ ਅਨੁਸਾਰ ਇਹ ਘੋੜੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਪਸ਼ੂ ਮੇਲਾ ਵੇਖਣ ਪਹੁੰਚਣ ਵਾਲਾ ਹਰ ਸਖਸ਼ ਇਸ ਘੋੜੀ ਨੂੰ ਵੇਖਣ ਜਰੂਰ ਪਹੁੰਚਦਾ ਹੈ। ਇਹ ਘੋੜੀ ਪੰਜਾਬ ਦੇ ਅਹਿਮਦਗੜ੍ਹ ਨਾਲ ਸਬੰਧਿਤ “ਦਾਣਾ ਸਟੱਡ ਫਾਰਮ” ਦੀ ਹੈ। ਦੱਸਣਯੋਗ ਹੈ ਕਿ ਮੇਲਾ ਮਾਘੀ ਮੌਕੇ ਲੱਗਣ ਵਾਲੀ ਪਸ਼ੂ ਮੰਡੀ ਚ ਦੇਸ਼ ਭਰ ਤੋਂ ਘੋੜੇ-ਘੋੜੀਆਂ ਅਤੇ ਹੋਰ ਜਾਨਵਰ ਲੈ ਕੇ ਲੋਕ ਪਹੁੰਚਦੇ ਹਨ। ਇਸ ਦੌਰਾਨ ਕਰੋੜਾਂ ਰੁਪਏ ਦੀ ਖਰੀਦੋ ਫਰੋਖਤ ਹੁੰਦੀ ਹੈ ਉਥੇ ਹੀ ਮੇਲੇ ਦੌਰਾਨ ਬਹੁਤ ਸਾਰੇ ਘੋੜੇ ਘੋੜੀਆਂ ਖਿੱਚ ਦਾ ਕੇਂਦਰ ਬਣਦੇ ਹਨ। ਇਸ ਵਾਰ ਮਾਘੀ ਮੇਲਾ ਦੀ ਪਸ਼ੂ ਮੰਡੀ ਚ ਸਭ ਤੋਂ ਵੱਧ ਖਿੱਚ ਦਾ ਕੇਂਦਰ ਬਣੀ ਹੋਈ ਹੈ “ਅਨੋਖੀ ਘੋੜੀ”। ਇਸ ਘੋੜੀ ਦਾ ਨਾਮ ਹੀ ਅਨੋਖੀ ਹੈ। ਦਰਅਸਲ ਇਹ ਘੋੜੀ ਦਾ ਕੱਦ 72 ਇੰਚ ਹੈ। ਇਸ ਘੋੜੀ ਦੇ ਮਾਲਕਾਂ ਅਤੇ ਹੋਰ ਘੋੜਾ ਪਾਲਕਾਂ ਅਨੁਸਾਰ ਇਹ ਭਾਰਤ ਦੀ ਸਭ ਤੋਂ ਉੱਚੇ ਕੱਦ ਵਾਲੀ ਘੋੜੀ ਹੈ। ਇਹ ਸੱਤ ਸਾਲ ਉਮਰ ਦੀ ਹੈ। ਇਹ ਪ੍ਰਸਿੱਧ ਹਡਾਲਗੋ ਘੋੜੇ ਦੀ ਧੀ ਹੈ ਅਤੇ ਇਹ ਘੋੜੀ ਦੀ ਮਾਂ ਪ੍ਰਸਿੱਧ “ਕਾਲੇ ਕਾਂਟੇ” ਘੋੜੇ ਦੀ ਧੀ ਸੀ। ਇਸ ਤੋਂ ਪਹਿਲਾ ਸਭ ਤੋਂ ਉੱਚੇ ਕੱਦ ਦੀ ਦੀ ਘੋੜੀ ਦਾ ਕੱਦ 71 ਇੰਚ ਸੀ ਜਦਕਿ ਇਸ ਅਨੋਖੀ ਘੋੜੀ ਦਾ ਕੱਡ 72 ਇੰਚ ਹੈ ਜੋ ਦੇਸ਼ ਭਰ ਅੰਦਰ ਸਭ ਤੋਂ ਵੱਧ ਹੈ।