ਪੰਜਾਬ ਬਠਿੰਡਾ ਪੁਲਿਸ ਵੱਲੋਂ ਨਸ਼ੇ ਸਮੇਤ ਪਤੀ-ਪਤਨੀ ਗ੍ਰਿਫਤਾਰ/ 200 ਗਰਾਮ ਹੈਰੋਇਨ ਬਰਾਮਦ By admin - January 14, 2026 0 14 Facebook Twitter Pinterest WhatsApp -ਬਠਿੰਡਾ ਪੁਲਿਸ ਦੇ ਵੱਲੋਂ ਮੁਲਤਾਨੀਆ ਰੋਡ ਤੋਂ ਇੱਕ ਪਤੀ ਪਤਨੀ ਨੂੰ 200 ਗ੍ਰਾਮ ਹੀਰੋਇਨ ਸਮੇਤ ਗਿਰਫਤਾਰ ਕੀਤਾ ਗਿਆ ਹੈ। ਫੜੇ ਗਏ ਮੁਲਜਮਾਂ ਦੀ ਪਛਾਣ ਗੀਤਾ ਰਾਣੀ ਅਤੇ ਉਸਦੇ ਪਤੀ ਗੁਰਮੇਲ ਸਿੰਘ ਵਾਸੀ ਮੁਲਤਾਨੀਆ ਰੋਡ ਵਜੋਂ ਹੋਈ ਹੈ। ਪੁਲਿਸ ਨੇ ਦੋਵਾਂ ਖਿਲਾਫ ਐਨਡੀਪੀਐਸ ਦੇ ਤਹਿਤ ਮੁਕਦਮਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਡੀਐਸਪੀ ਸੰਦੀਪ ਭਾਟੀ ਵੱਲੋਂ ਜਾਣਕਾਰੀ ਸਾਂਝੀ ਕਰਦਿਆਂ ਹੋਇਆ ਦੱਸਿਆ ਗਿਆ ਕਿ ਇਨਾ ਪਤੀ ਪਤਨੀ ਨੂੰ ਮੁਲਤਾਨੀਆ ਰੋਡ ਤੋਂ ਸੀਆਈਏ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਉਹਨਾਂ ਦੇ ਪਾਸਿਓਂ 200 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ। ਡੀਐਸਪੀ ਸੰਦੀਪ ਭਾਟੀ ਵੱਲੋਂ ਦੱਸਿਆ ਗਿਆ ਕਿ ਇਹਨਾਂ ਦੋਹਾਂ ਦੇ ਉੱਪਰ ਪਹਿਲਾਂ ਵੀ ਵੱਖ-ਵੱਖ ਥਾਣਿਆਂ ਦੇ ਵਿੱਚ ਨਸ਼ਾ ਤਸਕਰੀ ਦੇ ਮੁਕਦਮੇ ਦਰਜ ਨੇ ਜੋ ਪੇਸ਼ੇਵਰ ਨਸ਼ਾ ਤਸਕਰੀ ਦਾ ਹੀ ਕੰਮ ਕਰਦੇ ਹਨ। ਫਿਲਹਾਲ ਇਹਨਾਂ ਦੋਹਾਂ ਨੂੰ ਗ੍ਰਿਫਤਾਰ ਕਰਕੇ ਹੁਣ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਤਾਂ ਜੋ ਇਹਨਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਸਕੇ ਕਿ ਇਹ ਆਖਰ ਨਸ਼ਾ ਕਿਸ ਜਗਹਾ ਤੋਂ ਅਤੇ ਕਿੱਥੇ ਸਪਲਾਈ ਕਰਨ ਦੇ ਲਈ ਲੈ ਕੇ ਆਉਂਦੇ ਸੀ।