ਤਰਨ ਤਾਰਨ ’ਚ ਸੂਏ ’ਚ ਡਿੱਗਿਆ ਟਰੱਕ/ ਪੁਲ ’ਤੇ ਰੇਲਿੰਗ ਨਾ ਹੋਣ ਕਾਰਨ ਵਾਪਰਿਆ ਹਾਦਸਾ

0
9

ਤਰਨ ਤਾਰਨ ਦੇ ਪਿੰਡ ਸੰਗਤਪੁਰ ਵਿਖੇ ਉਸ ਵੇਲੇ ਵੱਡਾ ਹਾਦਸਾ ਵਾਪਰ ਗਿਆ ਜਦੋਂ ਪੁਲ ਉਤੋਂ ਲੰਘਦੇ ਸਮੇਂ ਟਰੱਕ ਅਚਾਨਕ ਸੂਏ ਅੰਦਰ ਡਿੱਗ ਗਿਆ। ਜਾਣਕਾਰੀ ਅਨੁਸਾਰ ਟਰੱਕ ਵਿਚ ਫੀਡ ਲੱਦੀ ਹੋਈ ਸੀ ਅਤੇ ਜਿਉ ਹੀ ਟਰੱਕ ਪੁਲ ਪਾਰ ਕਰਨ ਲੱਗਾ ਤਾਂ ਇੱਥੇ ਰੇਲਿੰਗ ਤੇ ਕੋਈ ਸਾਈਨ ਬੋਰਡ ਨਾ ਹੋਣ ਕਾਰਨ ਡਰਾਈਵਰ ਨੂੰ ਕੁੱਝ ਦਿਖਾਈ ਨਹੀਂ ਦਿੱਤਾ ਤੇ ਟਰੱਕ ਸਿੱਧਾ ਸੂਏ ਵਿਚ ਜਾ ਡਿੱਗਿਆ। ਗਨੀਮਤ ਇਹ ਰਹੀ ਕਿ ਇਸ ਹਾਦਸੇ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਐ ਜਦਕਿ ਟਰੱਕ ਤੇ ਵਿਚ ਲੱਦੇ ਸਾਮਾਨ ਦਾ ਕਾਫੀ ਨੁਕਸਾਨ ਹੋਇਆ ਐ। ਮੌਕੇ ਤੇ ਮੌਜੂਦ ਲੋਕਾਂ ਨੇ ਪ੍ਰਸ਼ਾਸਨ ਤੋਂ ਪੁਲ ਉਤੇ ਰੈਲਿੰਗ ਲਗਾਉਣ ਦੀ ਮੰਗ ਕੀਤੀ ਐ ਤਾਂ ਜੋ ਅੱਗੇ ਤੋਂ ਅਜਿਹਾ ਹਾਦਸਾ ਨਾ ਵਾਪਰ ਸਕੇ।

LEAVE A REPLY

Please enter your comment!
Please enter your name here