ਲਹਿਰਾਗਾਗਾ ਵਾਸੀਆਂ ਵੱਲੋਂ ਮੰਤਰੀ ਹਰਪਾਲ ਚੀਮਾ ਤੇ ਬਰਿੰਦਰ ਗੋਇਲ ਦਾ ਸਨਮਾਨ/ ਮੈਡੀਕਲ ਕਾਲਜ ਬਣਾਉਣ ਲਈ ਕੀਤਾ ਧੰਨਵਾਦ

0
9

ਸਰਕਾਰ ਵੱਲੋਂ ਬਾਬਾ ਹੀਰਾ ਸਿੰਘ ਭੱਠਲ ਕਾਲਜ ਨੂੰ ਮੈਡੀਕਲ ਕਾਲਜ ਦਾ ਦਰਜ ਦੇਣ ਨੂੰ ਲੈ ਕੇ ਕਾਲਜ ਸਟਾਫ ਤੇ ਲੋਕਾਂ ਅੰਦਰ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਐ। ਇਸੇ ਦੇ ਚਲਦਿਆਂ ਕਾਲਜ ਸਟਾਫ ਤੇ ਸਥਾਨਕ ਵਾਸੀਆਂ ਨੇ ਇਕੱਠਾ ਹੋ ਕੇ ਖਜਾਨਾ ਮੰਤਰੀ ਹਰਪਾਲ ਚੀਮਾ ਤੇ ਮੰਤਰੀ ਬਰਿੰਦਰ ਗੋਇਲ ਦਾ ਸਨਮਾਨ ਕੀਤਾ। ਲੋਕਾਂ ਦਾ ਕਹਿਣਾ ਐ ਕਿ ਦੋਵਾਂ ਮੰਤਰੀਆਂ ਨੇ ਕਾਲਜ ਨੂੰ ਮੈਡੀਕਲ ਕਾਲਜ ਦਾ ਦਰਜਾ ਦਿਵਾਉਣ ਲਈ ਅਹਿਮ ਯੋਗਦਾਨ ਪਾਇਆ ਐ, ਜਿਸ ਲਈ ਉਹ ਦੋਵਾਂ ਮੰਤਰੀਆਂ ਦੇ ਧੰਨਵਾਦੀ ਹਨ।
ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਚੀਮਾ ਤੇ ਬਰਿੰਦਰ ਗੋਇਲ ਨੇ ਬਣ ਰਹੇ ਮੈਡੀਕਲ ਬਾਰੇ ਦਿੱਤੀ ਅਹਿਮ ਜਾਣਕਾਰੀ ਦਿੰਦਿਆਂ ਕਿਹਾ ਕਿ ਮੈਡੀਕਲ ਕਾਲਜ ਬਣਨ ਨਾਲ ਜਿੱਥੇ ਰੁਜ਼ਗਾਰ ਵਧੇਗਾ ਉਥੇ ਹੀ ਪ੍ਰੋਪਰਟੀ ਦੇ ਰੇਟ ਅਸਮਾਨ ਨੂੰ ਛੂਣਗੇ। ਮੈਡੀਕਲ ਕਾਲਜ ਨੂੰ ਲੈ ਕੇ ਪਰਮਿੰਦਰ ਸਿੰਘ ਢੀਡਸਾ ਵੱਲੋਂ ਚੁੱਕੇ ਗਏ ਸਵਾਲ ਦਾ ਮੰਤਰੀ ਬਰਿੰਦਰ ਗੋਇਲ ਅਤੇ ਹਰਪਾਲ ਸਿੰਘ ਚੀਮਾ ਨੇ ਠੋਕਵਾਂ ਜਵਾਬ ਦਿੱਤਾ।
ਉਨ੍ਹਾਂ ਕਿਹਾ ਕਿ ਲੋਕਾਂ ਨੂੰ ਹੁਣ ਮੈਡੀਕਲ ਸਹੂਲਤ ਲਈ ਬਾਹਰ ਜਾਣ ਦੀ ਜਰੂਰਤ ਨਹੀਂ ਸ਼ਹਿਰ ਲਹਿਰਾ ਗਾਗਾ ਵਿੱਚ ਹੀ ਲੋਕਾਂ ਨੂੰ ਇਲਾਜ ਅਤੇ ਮੈਡੀਕਲ ਦੀ ਪੜ੍ਹਾਈ ਮਿਲੇਗੀ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੰਤਰੀ ਬਰਿੰਦਰ ਗੋਇਲ ਦੀ ਮਿਹਨਤ ਸਦਕਾ ਇਹ ਮੈਡੀਕਲ ਕਾਲਜ ਬਣਨ ਜਾ ਰਿਹਾ। ਇਸੇ ਦੌਰਾਨ ਬਾਬਾ ਹੀਰਾ ਸਿੰਘ ਭੱਠਲ ਕਾਲਜ ਦੇ ਮੁਲਾਜ਼ਮਾਂ ਵੱਲੋਂ ਵੀ ਮੰਤਰੀ ਬਰਿੰਦਰ ਗੋਇਲ ਅਤੇ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕੀਤਾ ਗਿਆ।

 

LEAVE A REPLY

Please enter your comment!
Please enter your name here