ਤਰਨ ਤਾਰਨ ਵਾਸੀ ਬਜ਼ੁਰਗ ਜੋੜੇ ਵੱਲੋਂ ਮਦਦ ਲਈ ਗੁਹਾਰ/ ਕੜਾਕੇ ਦੀ ਠੰਢ ’ਚ ਪੱਲੀਆਂ ਸਹਾਰੇ ਰਹਿਣ ਲਈ ਮਜਬੂਰ/ ਪੁੱਤਰ ਨੇ ਘਰੋਂ ਬਾਹਰ ਕੱਢੇ ਮਾਪੇ, ਸੁਣਾਈ ਦੁੱਖ ਭਰੀ ਦਾਸਤਾਨ

0
10

ਤਰਨ ਤਾਰਨ ਨਾਲ ਸਬੰਧਤ ਇਕ ਬਜ਼ੁਰਗ ਜੋੜੇ ਨੇ ਸਮਾਜ ਸੇਵੀਆਂ ਅਤੇ ਸਰਕਾਰ ਅੱਗੇ ਸਿਰ ਦੀ ਛੱਤ ਬਣਾਉਣ ਵਿਚ ਮਦਦ ਲਈ ਗੁਹਾਰ ਲਾਈ ਐ। ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਰਹਿੰਦੇ ਮਲੂਕ ਸਿੰਘ ਨਾਮ ਦੇ ਬਜੁਰਗ ਦੇ ਦੱਸਣ ਮੁਤਾਬਕ ਉਸ ਦੇ ਲੜਕੇ ਨੇ ਉਸ ਦੇ ਕਬਜ਼ੇ ਉਤੇ ਕਬਜ਼ਾ ਕਰ ਲਿਆ ਐ, ਜਿਸ ਦੇ ਚਲਦਿਆਂ ਉਹ ਆਪਣੀ ਪਤਨੀ ਸਮੇਤ ਖੁੱਲ੍ਹੇ ਅਸਮਾਨ ਹੇਠ ਕਾਨਿਆਂ ਦੀ ਛੱਤ ਬਣਾ ਕੇ ਰਹਿਣ ਲਈ ਮਜਬੂਰ ਹਨ। ਬਜੁਰਗ ਨੇ ਕਿਹਾ ਕਿ ਉਸ ਦੀ ਪਤਨੀ ਬਿਮਾਰ ਰਹਿੰਦੀ ਐ ਅਤੇ ਉਹਨੂੰ ਵੀ ਠੰਡ ਦੇ ਚਲਦਿਆਂ ਕੰਮ ਨਹੀਂ ਮਿਲ ਰਿਹਾ। ਉਸ ਨੇ ਸਰਕਾਰ ਦੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ।
ਬਜ਼ੁਰਗ ਮਲੂਕ ਸਿੰਘ ਨੇ ਅੱਗੇ ਦੱਸਿਆ ਕਿ ਉਹਨਾਂ ਦਾ ਇੱਕ ਹੀ ਲੜਕਾ ਹੈ ਪਰ ਉਹ ਵੀ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ ਅਤੇ ਉਨ੍ਹਾਂ ਦੇ ਕਮਰੇ ਵਿਚ ਹੀ ਪਤਨੀ ਸਮੇਤ ਰਹਿ ਰਿਹਾ ਹੈ। ਉਸ ਨੇ ਕਿਹਾ ਕਿ ਕਿਤੇ ਜਾਣ ਵੇਲੇ ਉਸ ਦਾ ਪੁੱਤਰ ਕਮਰੇ ਨੂੰ ਜਿੰਦਰਾ ਮਾਰ ਜਾਂਦਾ ਐ, ਜਿਸ ਦੇ ਚਲਦਿਆਂ ਸਾਨੂੰ ਮਜਬੂਰਨ ਕਾਨਿਆਂ ਦੀ ਝੋਪੜੀ ਬਣਾ ਕੇ ਅਤੇ ਤਰਪੈਲਾਂ ਦੀਆਂ ਕੰਧਾਂ ਕਰ ਕੇ ਰਹਿਣਾ ਪੈ ਰਿਹਾ ਹੈ।
ਉਸਨੇ ਦੱਸਿਆ ਕਿ ਹੁਣ ਕੜਾਕੇ ਦੀ ਠੰਡ ਪੈ ਰਹੀ ਹੈ ਅਤੇ ਹਵਾ ਵੀ ਵਗਦੀ ਹੈ ਅਤੇ ਦਿਨੇ ਕੋਰਾ ਵੀ ਪੈਂਦਾ ਹੈ ਪਰ ਸਾਨੂੰ ਮਜਬੂਰ ਖੁੱਲੇ ਅਸਮਾਨ ਹੇਠ ਇਸੇ ਤਰ੍ਹਾਂ ਹੀ ਰਹਿਣਾ ਪੈਂਦਾ ਹੈ ਜੇ ਕਿਤੇ ਬਾਰਿਸ਼ ਆ ਜਾਂਦੀ ਹੈ ਤਾਂ ਉਹ ਲੋਕਾਂ ਦੇ ਘਰਾਂ ਵਿੱਚ ਤੂੜੀ ਵਾਲੇ ਕਮਰਿਆਂ ਵਿੱਚ ਰਾਤ ਗੁਜ਼ਾਰਦੇ ਹਨ। ਉਹਨਾਂ ਦੱਸਿਆ ਕਿ ਉਹਨਾਂ ਵੱਲੋਂ ਕਈ ਵਾਰ ਇਲਾਕੇ ਦੇ ਮੋਹਤਬਰਾਂ ਨੂੰ ਕੋਠਾ ਪਾ ਕੇ ਦੇਣ ਲਈ ਕਿਹਾ ਗਿਆ ਪਰ ਕਿਸੇ ਨੇ ਵੀ ਉਹਨਾਂ ਦੀ ਕੋਈ ਸੁਣਵਾਈ ਨਹੀਂ ਕੀਤੀ। ਬਜ਼ੁਰਗ ਨੇ ਦੱਸਿਆ ਕਿ ਉਸ ਨੂੰ ਦੋ ਟੈਕ ਹੋ ਚੁੱਕੇ ਹਨ ਅਤੇ ਉਹ ਮਸਾ ਹੀ ਤੁਰ-ਫਿਰ ਸਕਦਾ ਹੈ।
ਪੀੜਤ ਬਜ਼ੁਰਗ ਦੀ ਪਤਨੀ ਜੋਗਿੰਦਰ ਕੌਰ ਨੇ ਦੱਸਿਆ ਕਿ ਘਰ ਵਿੱਚ ਨਾ ਤਾਂ ਲੈਟਰਿੰਗ ਹੈ ਅਤੇ ਨਾ ਹੀ ਬਾਥਰੂਮ ਅਤੇ ਉਸਦਾ ਪਤੀ ਵੀ ਬਿਮਾਰ ਹੋਣ ਕਰਕੇ ਇਸ ਵਿਵਸਥਾ ਵਿੱਚ ਉਹਨਾਂ ਨੂੰ ਬਹੁਤ ਹੀ ਔਖੇ ਦਿਨ ਕੱਢਣੇ ਪੈ ਰਹੇ ਹਨ। ਪੀੜਤ ਬਜ਼ੁਰਗ ਨੇ ਦੱਸਿਆ ਕਿ ਆਪਣੇ ਘਰ ਦੇ ਹਾਲਾਤਾਂ ਨੂੰ ਵੇਖਦੇ ਹੋਏ ਉਸ ਨੇ ਆਪਣੀ ਵੱਡੀ ਲੜਕੀ ਦੇ ਲੜਕੇ ਨੂੰ ਸੱਦਿਆ ਕਿ ਉਹ ਦਿਹਾੜੀ ਦੱਪਾ ਕਰ ਕੇ ਉਹਨਾਂ ਨੂੰ ਰੋਟੀ ਖਵਾ ਦਵੇਗਾ ਪਰ ਠੰਡ ਹੋਣ ਕਰਨ ਉਸ ਨੂੰ ਵੀ ਕੋਈ ਦਿਹਾੜੀ ਨਹੀਂ ਮਿਲ ਰਹੀ ਜਿਸ ਕਰਕੇ ਘਰ ਦੇ ਹਾਲਾਤ ਨਰਕ ਤੋਂ ਵੀ ਬਦਤਰ ਬਣੇ ਹੋਏ ਹਨ। ਬਜ਼ੁਰਗ ਜੋੜੇ ਨੇ ਦੱਸਿਆ ਕਿ ਉਹਨਾਂ ਦੀ ਇੱਕ ਜਵਾਨ ਲੜਕੀ ਹੈ ਜਿਸ ਦਾ ਵਿਆਹ ਕਰਨਾ ਹੈ ਪਰ ਘਰ ਵਿੱਚ ਕੁਝ ਵੀ ਨਾ ਹੋਣ ਕਾਰਨ ਰਾਹ ਦਿਨ ਉਸ ਦੀ ਫਿਕਰ ਉਹਨਾਂ ਨੂੰ ਖਾਈ ਜਾ ਰਹੀ ਹੈ। ਪੀੜਤ ਬਜ਼ੁਰਗ ਜੋੜੇ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕੀ ਉਹਨਾਂ ਦੇ ਘਰ ਦੇ ਹਾਲਾਤਾਂ ਵੱਲ ਵੇਖ ਕੇ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਜਰੂਰ ਕੀਤੀ ਜਾਵੇ।

LEAVE A REPLY

Please enter your comment!
Please enter your name here