ਪੰਜਾਬ ਅੰਮ੍ਰਿਤਸਰ ’ਚ ਪੁਲਿਸ ਮੁਲਾਜ਼ਮ ਦਾ ਮਨਾਇਆ ਜਨਮ ਦਿਨ/ ਡਿਊਟੀ ਦੌਰਾਨ ਮੋਟਰ ਸਾਇਕਲ ’ਤੇ ਰੱਖ ਕੇ ਕੱਟਿਆ ਕੇਕ By admin - January 11, 2026 0 7 Facebook Twitter Pinterest WhatsApp ਅੰਮ੍ਰਿਤਸਰ ਦੇ ਭਾਈਆਂ ਦੇ ਸ਼ਿਵਾਲੇ ਇਲਾਕੇ ਦੀ ਪੁਲਿਸ ਚੌਂਕੀ ਵਿੱਚ ਉਸ ਸਮੇਂ ਖਾਸ ਮਾਹੌਲ ਵੇਖਣ ਨੂੰ ਮਿਲਿਆ, ਜਦੋਂ ਚੌਂਕੀ ਇੰਚਾਰਜ ਏਐਸਆਈ ਕਪਲ ਸ਼ਰਮਾ ਨੇ ਡਿਊਟੀ ਦੌਰਾਨ ਆਪਣੇ ਮੁਲਾਜ਼ਮ ਦਾ ਜਨਮਦਿਨ ਮਨਾਇਆ। ਚੌਂਕੀ ਅੰਦਰ ਕੇਕ ਕੱਟ ਕੇ ਜਨਮਦਿਨ ਮਨਾਇਆ ਗਿਆ। ਚੌਂਕੀ ਇੰਚਾਰਜ ਕਪਲ ਸ਼ਰਮਾ ਨੇ ਕਿਹਾ ਕਿ ਪੁਲਿਸ ਵਿਭਾਗ ਸਿਰਫ਼ ਡਿਊਟੀ ਹੀ ਨਹੀਂ, ਸਗੋਂ ਇੱਕ ਪਰਿਵਾਰ ਵਾਂਗ ਹੁੰਦਾ ਹੈ, ਇਸ ਲਈ ਡਿਊਟੀ ਦੌਰਾਨ ਕੇਕ ਕੱਟ ਕੇ ਖੁਸ਼ੀ ਸਾਂਝੀ ਕੀਤੀ ਗਈ ਐ। ਉਨ੍ਹਾਂ ਦੱਸਿਆ ਕਿ ਡਿਊਟੀ ਦੌਰਾਨ ਅਸੀਂ ਅਕਸਰ ਆਪਣੇ ਘਰਾਂ ਤੋਂ ਦੂਰ ਰਹਿੰਦੇ ਹਾਂ ਅਤੇ ਤਿਉਹਾਰਾਂ ਜਾਂ ਖਾਸ ਦਿਨਾਂ ‘ਤੇ ਪਰਿਵਾਰ ਨਾਲ ਸਮਾਂ ਨਹੀਂ ਬਿਤਾ ਸਕਦੇ। ਇਸੇ ਕਰਕੇ ਉਨ੍ਹਾਂ ਦੇ ਮਨ ਵਿੱਚ ਇਹ ਵਿਚਾਰ ਆਇਆ ਕਿ ਡਿਊਟੀ ਨਿਭਾਅ ਰਹੇ ਨੌਜਵਾਨ ਮੁਲਾਜ਼ਮ ਦਾ ਜਨਮਦਿਨ ਚੌਂਕੀ ਵਿੱਚ ਹੀ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਆਪਣੇ ਮੁਲਾਜ਼ਮਾਂ ਦਾ ਦੁੱਖ–ਸੁੱਖ ਸਾਂਝਾ ਕਰਨਾ ਹੀ ਟੀਮ ਦੀ ਮਜ਼ਬੂਤੀ ਹੈ ਅਤੇ ਇਸ ਤਰ੍ਹਾਂ ਦੇ ਛੋਟੇ ਜਿਹੇ ਉਪਰਾਲੇ ਨਾਲ ਕਰਮਚਾਰੀਆਂ ਦਾ ਮਨੋਬਲ ਵੀ ਵਧਦਾ ਹੈ।