ਮੋਗਾ ’ਚ ਵਿਕਲਾਂਗਾਂ ਵਿਅਕਤੀਆਂ ਲਈ ਵਿਸ਼ੇਸ਼ ਕੈਂਪ/ 60 ਦੇ ਕਰੀਬ ਲੋਕਾਂ ਨੂੰ ਲਗਾਈਆਂ ਬਨਾਵਟੀ ਬਾਂਹਾਂ/ ਦਿਵਿਆਂਗਾਂ ਨੂੰ ਮਿਲੀ ਨਵੀਂ ਜ਼ਿੰਦਗੀ ਦੀ ਆਸ

0
7

ਮੋਗਾ ਵਿਖੇ ਵਿਕਲਾਗਾਂ ਲਈ ਵਿਸ਼ੇਸ਼ ਕੈਂਪ ਲਾਇਆ ਗਿਆ। ਸ਼ਰਨ ਫਾਊਂਡੇਸ਼ਨ ਵੱਲੋਂ ਇਨਾਲੀ ਫਾਊਂਡੇਸ਼ਨ ਮਹਾਰਾਸ਼ਟਰਾ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਵਿਚ ਦਿਵਿਆਗ ਲੋਕਾਂ ਨੂੰ ਬਿਜਲੀ ਨਾਲ ਚੱਲਣ ਵਾਲੇ ਬਨਾਵਟੀ ਅੰਗ ਲਗਾਏ ਗਏ। ਇਸ ਮੌਕੇ 60 ਤੋਂ ਵੱਧ ਦਿਵਿਆਂਗ ਵਿਅਕਤੀਆਂ ਨੇ ਆਧੁਨਿਕ ਤਕਨਾਲੋਜੀ ਨਾਲ ਤਿਆਰ ਕੀਤੇ ਕੰਮ ਕਰਨਯੋਗ ਇਲੈਕਟ੍ਰਾਨਿਕ ਕ੍ਰਿਤ੍ਰਿਮ ਹੱਥ ਪ੍ਰਾਪਤ ਕੀਤੇ। ਕੈਂਪ ਦਾ ਮੂਲ ਉਦੇਸ਼ ਸਿਰਫ਼ ਸਹਾਇਕ ਉਪਕਰਨ ਪ੍ਰਦਾਨ ਕਰਨਾ ਨਹੀਂ, ਬਲਕਿ ਦਿਵਿਆਂਗ ਭਰਾ-ਭੈਣਾਂ ਨੂੰ ਮੁੜ ਆਤਮ-ਨਿਰਭਰ, ਸਵੈ-ਸਮਮਾਨ ਨਾਲ ਭਰੀ ਅਤੇ ਰੋਜ਼ਗਾਰਯੋਗ ਜ਼ਿੰਦਗੀ ਵੱਲ ਵਾਪਸ ਲਿਆਉਣਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਨ ਫਾਊਂਡੇਸ਼ਨ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਕੈਂਪ ਦਾ ਮੁੱਖ ਉਦੇਸ਼ ਉਹਨਾਂ ਵਿਕਲਾਂਗ ਵਿਅਕਤੀਆਂ ਦੀ ਮਦਦ ਕਰਨਾ ਹੈ, ਜਿਨ੍ਹਾਂ ਦੀ ਬਾਂਹ ਕਿਸੇ ਦੁਰਘਟਨਾ ਕਾਰਨ ਕੂਹਣੀ ਤੋਂ ਥੱਲੇ ਕੱਟੀ ਗਈ ਹੈ। ਉਨ੍ਹਾਂ ਦੱਸਿਆ ਕਿ ਕੈਂਪ ਦੌਰਾਨ ਅਜਿਹੇ ਲੋੜਵੰਦ ਲੋਕਾਂ ਨੂੰ ਬੈਟਰੀ ਨਾਲ ਚੱਲਣ ਵਾਲੀਆਂ ਬਨਾਵਟੀ ਬਾਂਹਾਂ ਲਗਾਈਆਂ ਜਾ ਰਹੀਆਂ ਹਨ, ਜਿਨ੍ਹਾਂ ਦੀ ਮਦਦ ਨਾਲ ਉਹ ਆਪਣਾ ਦਿਨਚਰਿਆ ਦਾ ਕੰਮ ਬਖ਼ੂਬੀ ਕਰ ਸਕਣਗੇ। ਇਹ ਬਾਂਹਾਂ ਬਿਲਕੁਲ ਆਮ ਬਾਂਹ ਵਾਂਗ ਕੰਮ ਕਰਦੀਆਂ ਹਨ, ਜਿਸ ਨਾਲ ਚਾਹ ਪੀਣਾ, ਖਾਣਾ ਖਾਣਾ, ਡਰਾਈਵਿੰਗ ਕਰਨਾ ਸਮੇਤ ਹੋਰ ਰੋਜ਼ਾਨਾ ਦੇ ਕੰਮ ਆਸਾਨੀ ਨਾਲ ਕੀਤੇ ਜਾ ਸਕਦੇ ਹਨ।
ਉਥੇ ਹੀ ਹੱਥ ਲਗਵਾਉਣ ਆਏ ਅੰਗਹੀਣ ਕੇਵਲ ਸਿੰਘ ਨੇ ਕਿਹਾ ਕਿ ਮੇਰੇ ਦੋਨੋਂ ਹੱਥ 1994 ਵਿੱਚ ਕਟੇ ਗਏ ਸੀ ਅੰਗ ਬਹੁਤ ਵਧੀਆ ਮੇਰੇ ਹਿਸਾਬ ਨਾਲ  80%  ਕੰਮ ਦੇਣਾ ਉਹਨਾਂ ਕਿਹਾ ਕਿ ਮੇਰੇ ਦੋਵੇਂ ਹੀ ਅੰਗ ਕੱਟੇ ਹੋਏ ਹਨ ਪਰ ਅੱਜ ਇੱਕ ਹੀ ਲਗਵਾਉਣਾ ਹੈ ਅਤੇ ਦੂਸਰਾ ਬਾਅਦ ਵਿੱਚ ਲਗਵਾਉਣਾ ਹੈ। ਕਿਹਾ ਕਿ ਸੰਸਥਾ ਦਾ ਬਹੁਤ ਵਧੀਆ ਉਪਰਾਲਾ ਹੈ। ਇਸ ਹੱਥ ਨਾਲ ਅਸੀਂ ਖਾਣਾ ਵੀ ਖਾ ਸਕਦੇ ਹਾਂ ਕੰਮ ਵੀ ਕਰ ਸਕਦੇ ਹਾਂ ਜਿਵੇਂ ਆਪ ਦੀ ਕ੍ਰਿਆ ਹੁਣ ਆਪ ਹੀ ਸੰਭਾਲ ਸਕਦੇ ਹਾਂ। ਉਨ੍ਹਾਂ ਕਿਹਾ ਕਿ ਪਹਿਲਾਂ ਕਾਫੀ ਦਿੱਕਤਾਂ ਆਉਂਦੀਆਂ ਸਨ ਪਰ ਹੁਣ ਇਸ ਹੱਥ ਦੇ ਲੱਗਣ ਨਾਲ ਕਾਫੀ ਸੌਖ ਹੋ ਗਈ ਐ, ਜਿਸ ਲਈ ਉਹ ਸੰਸਥਾ ਦਾ ਧੰਨਵਾਦ ਕਰਦੇ ਹਨ।

LEAVE A REPLY

Please enter your comment!
Please enter your name here