ਫਾਜਿਲਕਾ ਪੁਲਿਸ ਦੀ ਨਸ਼ਿਆਂ ਖਿਲਾਫ਼ ਕਾਰਵਾਈ/ 545 ਗਰਾਮ ਅਫੀਮ ਤੇ ਡਰੋਨ ਬਰਾਮਦ

0
5

ਫਾਜ਼ਿਲਕਾ ਪੁਲਿਸ ਵੱਲੋਂ ਭਾਰਤ ਪਾਕਿ ਸਰਹੱਦ ਲਾਗਿਓ 545 ਗ੍ਰਾਮ ਅਫੀਮ ਸਮੇਤ ਇੱਕ ਡਰੋਨ ਬਰਾਮਦ ਕੀਤੀ ਐ। ਪੁਲਿਸ ਨੇ ਇਹ ਬਰਾਮਦਗੀ ਬੀਐਸਐਫ ਦੀ ਮਦਦ ਨਾਲ ਕੀਤੇ ਸਾਂਝੇ ਆਪਰੇਸ਼ਨ ਦੌਰਾਨ ਕੀਤੀ ਐ। ਪੁਲਿਸ ਨੇ ਅਣਪਛਾਤਿਆਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ।
ਜਾਣਕਾਰੀ ਅਨੁਸਾਰ ਪੁਲਿਸ ਨੂੰ ਇਤਲਾਹ ਮਿਲੀ ਸੀ ਕਿ ਮਹਾਤਮ ਨਗਰ ਤੇ ਦੋਨਾ ਨਾਨਕਾ ਦੇ ਏਰੀਆ ਵਿੱਚ ਸ਼ੱਕੀ ਪੈਕੇਟ ਪਿਆ ਹੋਇਆ ਐ। ਪੁਲਿਸ ਨੇ ਬੀਐਸਐਫ ਦੀ ਮਦਦ ਨਾਲ ਇਲਾਕੇ ਵਿਚ ਸਾਂਝਾ ਆਪਰੇਸ਼ਨ ਕੀਤਾ, ਜਿਸ ਦੌਰਾਨ 545 ਗ੍ਰਾਮ ਅਫੀਮ ਅਤੇ ਇੱਕ ਮਾਇਕਰੋ ਡਰੋਨ ਬਰਾਮਦ ਹੋਇਆ ਐ। ਪੁਲਿਸ ਨੇ ਇਸ ਸਬੰਧੀ ਪਰਚਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੱਸਣਯੋਗ ਐ ਕਿ ਸਰਹੱਦੀ ਜ਼ਿਲ੍ਹਾ ਹੋਣ ਕਾਰਨ ਫਾਜਿਲਕਾ ਵਿਖੇ ਅਕਸਰ ਵੀ ਗੁਆਢੀ ਮੁਲਕ ਨਾਲ ਸਬੰਧਤ ਤਸਕਰ ਇਸ ਪਾਸੇ ਨਸ਼ੇ ਅਤੇ ਹਥਿਆਰਾਂ ਦੀਆਂ ਖੇਪਾਂ ਭੇਜਦੇ ਰਹਿੰਦੇ ਹਨ। ਇਨ੍ਹਾਂ ਖੇਪਾਂ ਨੂੰ ਭੇਜਣ ਲਈ ਅਕਸਰ ਡਰੋਨ ਦੀ ਵਰਤੋਂ ਕੀਤੀ ਜਾਂਦੀ ਐ, ਜਿਸ ਨਾਲ ਨਜਿੱਠਣ ਲਈ ਬੀਐਸਐਫ ਵੱਲੋਂ ਵਿਸ਼ੇਸ਼ ਨਜਰ ਰੱਖੀ ਜਾ ਰਹੀ ਐ, ਜਿਸ ਦੇ ਤਹਿਤ ਕਾਰਵਾਈ ਕਰਦਿਆਂ ਪੁਲਿਸ ਤੇ ਬੀਐਸਐਫ ਨੇ ਸਾਂਝੀ ਕਾਰਵਾਈ ਕਰਦਿਆਂ ਇਹ ਬਰਾਮਦਗੀ ਕੀਤੀ ਹੈ।

LEAVE A REPLY

Please enter your comment!
Please enter your name here