ਪੰਜਾਬ ਸੰਗਰੂਰ ’ਚ ਅਵਾਰਾ ਕੁੱਤਿਆਂ ਦੀ ਦਹਿਸ਼ਤ/ ਚਾਰ ਸਾਲਾ ਬੱਚੇ ਨੂੰ ਬਣਾਇਆ ਨਿਸ਼ਾਨਾ/ ਕੁੱਝ ਦਿਨ ਪਹਿਲਾਂ ਮਹਿਲਾ ਤੇ ਕੀਤਾ ਸੀ ਹਮਲਾ By admin - January 10, 2026 0 6 Facebook Twitter Pinterest WhatsApp ਸੰਗਰੂਰ ਸ਼ਹਿਰ ਅੰਦਰ ਵਿੱਚ ਕੁੱਤਿਆਂ ਦੇ ਹਮਲਿਆਂ ਦਾ ਸਿਲਸਿਲਾ ਲਗਾਤਾਰ ਜਾਰੀ ਐ। ਅਵਾਰਾ ਕੁੱਤਿਆਂ ਨੇ ਕੁੱਝ ਦਿਨ ਇਕ ਮਹਿਲਾ ਨੂੰ ਨਿਸ਼ਾਨਾ ਬਣਾਇਆ ਸੀ ਅਤੇ ਹੁਣ ਇਕ ਚਾਰ ਸਾਲਾ ਬੱਚੇ ਨੂੰ ਗੰਭੀਰ ਜ਼ਖਮੀ ਹਾਲਤ ਕਰ ਦਿੱਤਾ ਐ। ਬੱਚੇ ਉਤੇ ਐਨੀ ਬੂਰੀ ਤਰ੍ਹਾਂ ਹਮਲਾ ਹੋਇਆ ਐ ਕਿ ਬੱਚੇ ਦੇ ਬਲੱਸਤਰ ਲਾਉਣਾ ਪਿਆ ਐ। ਸਥਾਨਕ ਵਾਸੀਆਂ ਨੇ ਪ੍ਰਸ਼ਾਸਨ ਤੋਂ ਆਵਾਰਾ ਕੁੱਤਿਆਂ ਦੀ ਰੋਕਥਾਮ ਲਈ ਸਖਤ ਕਦਮ ਚੁੱਕਣ ਦੀ ਮੰਗ ਕੀਤੀ। ਪਰਿਵਾਰ ਦੇ ਦੱਸਣ ਮੁਤਾਬਕ ਬੱਚੇ ਨੂੰ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ, ਜਿੱਥੋਂ ਉਸ ਨੂੰ ਰਾਜਿੰਦਰਾ ਹਸਪਤਾਲ ਭੇਜਣ ਦਾ ਕਹਿ ਦਿੱਤਾ ਗਿਆ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਕਾਂਗੜ ਨੇ ਕਿਹਾ ਕਿ ਇਸ ਤਰ੍ਹਾਂ ਦਾ ਮਾਮਲਾ ਦੋ ਚਾਰ ਦਿਨ ਪਹਿਲਾਂ ਵੀ ਆਇਆ ਸੀ ਜਿਸ ਵਿੱਚ ਇੱਕ ਮਹਿਲਾ ਨੂੰ ਕੁੱਤਿਆਂ ਵੱਲੋਂ ਆਪਣਾ ਸ਼ਿਕਾਰ ਬਣਾਇਆ ਗਿਆ ਸੀ ਅਤੇ ਸਰਕਾਰੀ ਹਸਪਤਾਲ ਵਿੱਚ ਉਹਦਾ ਇਲਾਜ ਕਰਵਾਇਆ ਗਿਆ ਸੀ ਹੁਣ ਅੱਜ ਇਸ ਬੱਚੇ ਨੂੰ ਅਵਾਰਾ ਕੁੱਤਿਆਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਤੇ ਬੁਰੀ ਤਰੀਕੇ ਨਾਲ ਇਸ ਨੂੰ ਵੱਢਿਆ ਗਿਆ ਹੈ ਜਿਸ ਕਰਕੇ ਇਸ ਬੱਚੇ ਦੇ ਲੱਤ ਦੇ ਉੱਪਰ ਪਲਸਤਰ ਲਾਇਆ ਗਿਆ ਹੈ। ਉਨ੍ਹਾਂ ਪ੍ਰਸ਼ਾਸਨ ਨੂੰ ਇਸ ਪਾਲੇ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ ਐ।