ਅਕਾਲੀ ਦਲ ਯੂਥ ਪ੍ਰਧਾਨ ਦਾ ਮੁੱਖ ਮੰਤਰੀ ਵੱਲ ਨਿਸ਼ਾਨਾ / ਜਥੇਦਾਰ ਸਾਮ੍ਹਣੇ ਸਵਾਲ-ਜਵਾਬ ਨੂੰ ਦੱਸਿਆ ਮੰਦਭਾਗਾ

0
4

ਸ਼੍ਰੋਮਣੀ ਅਕਾਲੀ ਦਲ ਦੇ ਯੂਥ ਪ੍ਰਧਾਨ ਸਰਬਜੀਤ ਸਿੰਘ ਝਿੱਜਰ ਨੇ ਮੁੱਖ ਮੰਤਰੀ ਮਾਨ ਉਤੇ ਸ਼ਬਦੀ ਹਮਲਾ ਬੋਲਿਆ ਐ। ਇਸ ਸਬੰਧੀ ਬਿਆਨ ਜਾਰੀ ਕਰਦਿਆਂ ਸਰਬਜੀਤ ਸਿੰਘ ਝਿੰਜਰ ਨੇ ਕਿਹਾ ਕਿ ਮੁੱਖ ਮੰਤਰੀ ਨੇ ਜਥੇਦਾਰ ਨਾਲ ਸਵਾਲ ਜਵਾਬ ਕਰਨ ਸਬੰਧੀ ਬਿਆਨ ਦਿੱਤਾ ਹੈ ਜੋ ਅਤੀ ਮੰਦਭਾਗਾਂ ਹੈ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਅੱਗੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਸਿਰ ਝੁਕਾਇਆ ਸੀ ਪਰ ਮੁੱਖ ਮੰਤਰੀ ਮਾਨ ਜਥੇਦਾਰ ਨਾਲ ਸਵਾਲ-ਜਵਾਬ ਕਰਨ ਦੀਆਂ ਗੱਲਾਂ ਕਰ ਰਹੇ ਨੇ। ਉਨ੍ਹਾਂ ਮੁੱਖ ਮੰਤਰੀ ਮਾਨ ਅੱਗੇ ਜਥੇਦਾਰ ਦੀ ਥਾਂ ਉਸ ਨਾਲ ਸਿੱਧੀ ਬਹਿਸ਼ ਕਰਨ ਦਾ ਚੈਲੰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਮੁੱਖ ਮੰਤਰੀ ਮਾਨ ਦੇ ਘਰ ਜਾਣਗੇ ਅਤੇ ਉਨ੍ਹਾਂ ਨਾਲ ਲਾਈਵ ਹੋ ਕੇ ਬਹਿਸ਼ ਕਰਨਗੇ।

LEAVE A REPLY

Please enter your comment!
Please enter your name here