Uncategorized ਸ਼ਰਾਬ ਕਾਂਡ ਦੇ ਪੀੜਤਾਂ ਨੂੰ ਮਿਲੇ ਵਿਧਾਇਕ ਕੰਵਲ ਵਿਜੇ ਪ੍ਰਤਾਪ/ ਸ਼ਰਾਬ ਮਾਫੀਏ ਬਾਰੇ ਵਿਧਾਨ ਸਭਾ ਅੰਦਰ ਬਹਿਸ਼ ਦੀ ਮੰਗ/ ਕਿਹਾ, ਸ਼ਰਾਬ ਮਾਫੀਏ ਦੀ ਜੜ੍ਹ ਤਕ ਜਾਵੇ ਸਰਕਾਰ By admin - May 15, 2025 0 9 Facebook Twitter Pinterest WhatsApp ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਅੱਜ ਮਜੀਠਾ ਹਲਕੇ ਦੇ ਪਿੰਡ ਭੰਗਾਲੀ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਪੀੜਤ ਪਰਿਵਾਰਾਂ ਨਾਲ ਮਿਲ ਕੇ ਹਮਦਰਦੀ ਜਾਹਰ ਕੀਤੀ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਜ਼ਹਿਰੀਲੀ ਸ਼ਰਾਬ ਕਾਂਡ ਦੀਆਂ ਜੜ੍ਹਾਂ ਬਹੁਤ ਡੂੰਘੀਆਂ ਨੇ, ਜਿਸ ਦੀ ਡੂੰਘਾਈ ਨਾਲ ਜਾਂਚ ਹੋਣੀ ਚਾਹੀਦੀ ਐ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਕੇਵਲ ਡੀਐਸਪੀ ਅਤੇ ਐਸਐਚਓ ਲੇਵਲ ਦੇ ਅਧਿਕਾਰੀਆਂ ਤੇ ਕਾਰਵਾਈ ਕਰ ਕੇ ਨਹੀਂ ਸਰਨਾ…ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਡੀਆਈਜੀ ਤਕ ਕਾਰਵਾਈ ਹੋਣੀ ਚਾਹੀਦੀ ਐ ਅਤੇ ਇਸ ਮਾਮਲੇ ਦੀ ਵਿਧਾਨ ਸਭਾ ਅੰਦਰ ਬਹਿਸ਼ ਵੀ ਹੋਣੀ ਚਾਹੀਦੀ ਐ, ਤਾਂ ਜੋ ਸ਼ਰਾਬ ਮਾਫੀਏ ਨੂੰ ਜੜ੍ਹੋਂ ਖਤਮ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਐਸਐਸਪੀ ਦਾ ਦਫਤਰ ਰਾਜਨੀਤੀ ਦਾ ਅਖਾੜਾ ਬਣਿਆ ਹੋਇਆ ਐ। ਉਨ੍ਹਾਂ ਸ਼ਰਾਬ ਮਾਫੀਏ ਨਾਲ ਨਜਿੱਠਣ ਲਈ ਸਿਆਸਤ ਤੋਂ ਉਪਰ ਉਠ ਕੇ ਕੰਮ ਕਰਨ ਦੀ ਲੋੜ ਐ। ਇਸ ਦੌਰਾਨ ਉਨ੍ਹਾਂ ਨੇ ਸੀਐਮ ਮਾਨ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰਦਿਆਂ ਕਿਹਾ ਕਿ ਸੀਐਮ ਮਾਨ ਨੇ ਕਿਸੇ ਵੇਲੇ ਕੈਪਟਨ ਅਮਰਿੰਦਰ ਸਿੰਘ ਦੇ ਅਸਤੀਫੇ ਦੀ ਗੱਲ ਕਹੀ ਸੀ ਪਰ ਅੱਜ ਉਨ੍ਹਾਂ ਦੀ ਆਪਣੀ ਸਰਕਾਰ ਐ ਇਸ ਲਈ ਉਨ੍ਹਾਂ ਨੂੰ ਸਖਤ ਐਕਸ਼ਨ ਲੈਣਾ ਚਾਹੀਦਾ ਐ। ਉਨ੍ਹਾਂ ਕਿਹਾ ਕਿ ਸਰਕਾਰ ਬਣਨ ਵੇਲੇ ਪੰਜਾਬ ਵਿਚੋਂ ਹਰ ਤਰ੍ਹਾਂ ਦਾ ਮਾਫੀਆ ਖਤਮ ਕਰਨ ਦੀ ਗੱਲ ਕਹੀ ਗਈ ਸੀ ਪਰ ਸਾਨੂੰ ਖੇਦ ਨਾਲ ਕਹਿਣਾ ਪੈਂਦਾ ਐ ਕਿ ਇਹ ਕੁੱਝ ਨਹੀਂ ਹੋ ਸਕਿਆ। ਉਨ੍ਹਾਂ ਕਿਹਾ ਕਿ ਮੈਨੂੰ ਤਾਂ ਸੱਤਾਧਾਰੀ ਧਿਰ ਦਾ ਐਮਐਲਏ ਹੋਣ ਤੇ ਵੀ ਸ਼ਰਮ ਆਉਂਦੀ ਐ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਮਾਫੀਆ ਨੂੰ ਖਤਮ ਕਰਨ ਲਈ ਸ਼ੈਸ਼ਨ ਬੁਲਾਇਆ ਜਾਣਾ ਚਾਹੀਦਾ ਐ, ਜਿਸ ਵਿਚ ਹਰ ਇਕ ਨੂੰ ਖੁਲ੍ਹ ਕੇ ਬੋਲਣ ਦਿੱਤਾ ਜਾਵੇ ਤਾਂ ਹੀ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਸਕਦਾ ਐ।