ਮੋਹਾਲੀ ਅਦਾਲਤ ’ਚ ਕਾਰੋਬਾਰੀ ਹਰਪ੍ਰੀਤ ਗੁਲਾਟੀ ਦੀ ਪੇਸ਼ੀ/ ਅਦਾਲਤ ਨੇ ਇਕ ਦਿਨ ਦੇ ਪੁਲਿਸ ਰਿਮਾਂਡ ’ਤੇ ਭੇਜਿਆ/ ਮਜੀਠੀਆ ਮਾਮਲੇ ’ਚ ਹੋਈ ਸੀ ਗ੍ਰਿਫਤਾਰੀ

0
6

 

ਬਿਕਰਮ ਮਜੀਠੀਆ ਮਾਮਲੇ ਵਿਚ ਗ੍ਰਿਫਤਾਰ ਕਾਰੋਬਾਰੀ ਹਰਪ੍ਰੀਤ ਸਿੰਘ ਗੁਲਾਟੀ ਦੀ ਅੱਜ ਮੋਹਾਲੀ ਅਦਾਲਤ ਵਿਚ ਪੇਸ਼ੀ ਹੋਈ। ਅਦਾਲਤ ਨੇ ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਗੁਲਾਟੀ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਐ। ਰਿਮਾਂਡ ਦੌਰਾਨ ਪੁਲਿਸ ਗੁਲਾਟੀ ਤੋਂ ਉਸਦੇ ਵਿੱਤੀ ਲੈਣ-ਦੇਣ ਅਤੇ ਮਾਮਲੇ ਨਾਲ ਹੋਰ ਸਬੰਧਾਂ ਬਾਰੇ ਪੁੱਛਗਿੱਛ ਕਰੇਗੀ। ਹਰਪ੍ਰੀਤ ਗੁਲਾਟੀ ਨੂੰ 30 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਹ 6 ਦਿਨਾਂ ਪੁਲਿਸ ਰਿਮਾਂਡ ਉਤੇ ਸਨ। ਉਨ੍ਹਾਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੋਂ ਪੁਲਿਸ ਨੂੰ ਇਕ ਦਿਨਾਂ ਰਿਮਾਡ ਮਿਲਿਆ ਐ।
ਦੱਸਣਯੋਗ ਐ ਕਿ ਗੁਲਾਟੀ ਦੀ ਗ੍ਰਿਫ਼ਤਾਰੀ ਇੱਕ ਵੱਡੇ ਮਾਮਲੇ ਦੇ ਤਹਿਤ ਕੀਤੀ ਗਈ ਹੈ, ਜਿਸ ਵਿੱਚ ਉਸ ‘ਤੇ ਕਥਿਤ ਤੌਰ ‘ਤੇ ਭ੍ਰਿਸ਼ਟਾਚਾਰ ਅਤੇ ਨਾਜਾਇਜ਼ ਸ਼ਰਾਬ ਕਾਰੋਬਾਰ ਨਾਲ ਸਬੰਧਤ ਦੋਸ਼ ਲੱਗੇ ਹਨ। ਇਹ ਵੀ ਦੱਸਣਯੋਗ ਹੈ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਗੁਲਾਟੀ ਰਾਹੀਂ ਸ਼ਿਮਲਾ ਅਤੇ ਦਿੱਲੀ ਵਿੱਚ ਜਾਇਦਾਦਾਂ ਬਣਾਈਆਂ ਸਨ। ਮੁਲਜ਼ਮ ਹਰਪ੍ਰੀਤ ਸਿੰਘ ਗੁਲਾਟੀ ਨੂੰ ਮਜੀਠੀਆ ਕੇਸ ਦੇ ਸਬੰਧ ਵਿੱਚ ਮੋਹਾਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮੋਹਾਲੀ ਦੀ ਇੱਕ ਅਦਾਲਤ ਵੱਲੋਂ ਉਸਨੂੰ ਛੇ ਦਿਨਾਂ ਦਾ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ ਸੀ।
ਵਿਜੀਲੈਂਸ ਬਿਊਰੋ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ‘ਤੇ ਸ਼ਰਾਬ ਦੇ ਲਾਇਸੈਂਸਾਂ ਸਬੰਧੀ ਹੇਰਫੇਰ ਅਤੇ ਉਸ ਦੀਆਂ ਕੰਪਨੀਆਂ ਤੇ ਪਰਿਵਾਰ ਦੇ ਉਸ ਦੇ ਚਹੇਤੇ ਸ਼ਰਾਬ ਕਾਰੋਬਾਰੀਆਂ ਨਾਲ ਫੰਡਾਂ ਦੇ ਸ਼ੱਕੀ ਲੈਣ-ਦੇਣ ਸਬੰਧੀ ਗੰਭੀਰ ਦੋਸ਼ ਲਗਾਏ ਗਏ ਸਨ। ਵਿਜੀਲੈਂਸ ਦਾ ਦਾਅਵਾ ਐ ਕਿ 2007 ਵਿੱਚ ਅਕਾਲੀ ਸਰਕਾਰ ਵੱਲੋਂ ਪੰਜਾਬ ਵਿੱਚ ਸੱਤਾ ਸੰਭਾਲਣ ਉਪਰੰਤ ਸ਼ਰਾਬ ਸੈਕਟਰ ਆਦਿ ‘ਤੇ ਕਥਿਤ ਤੌਰ ‘ਤੇ ਸਿਆਸੀ ਕਬਜ਼ਾ ਹੋ ਗਿਆ ਸੀ। ਮਜੀਠੀਆ ਅਤੇ ਕਾਰ ਡੀਲਰ ਤੋਂ ਸ਼ਰਾਬ ਕਾਰੋਬਾਰੀ ਬਣੇ ਹਰਪ੍ਰੀਤ ਸਿੰਘ ਗੁਲਾਟੀ, ਜਿਸ ਨੇ ਮਜੀਠਿਆ ਦੇ ਸਿਆਸੀ ਪ੍ਰਭਾਵ ਤੋਂ ਲਾਭ ਉਠਾਇਆ, ਦਰਮਿਆਨ ਗੱਠਜੋੜ ਦਾ ਦੋਸ਼ ਲਗਾਇਆ ਗਿਆ।
ਵਿਜੀਲੈਂਸ ਦੇ ਦਾਅਵੇ ਮੁਤਾਬਕ ਗੁਲਾਟੀ ਦੀਆਂ ਫਰਮਾਂ ਨੇ ਕਥਿਤ ਤੌਰ ‘ਤੇ 2008 ਤੋਂ ਮਜੀਠੀਆ ਦੇ ਇਸ਼ਾਰੇ ‘ਤੇ ਸ਼ਰਾਬ ਦੇ ਲਾਇਸੈਂਸ ਪ੍ਰਾਪਤ ਕੀਤੇ ਅਤੇ ਇਸ ਵਪਾਰ ਵਿੱਚ ਪੈਰ ਪਸਾਰੇ ਅਤੇ ਅਹੁਦੇ ਦੀ ਦੁਰਵਰਤੋਂ ਕੀਤੀ। ਗੁਲਾਟੀ ਦੀਆਂ ਫਰਮਾਂ ਨੇ ਕਥਿਤ ਤੌਰ ‘ਤੇ ਮਜੀਠੀਆ ਦੀਆਂ ਕੰਪਨੀਆਂ ਅਤੇ ਪਰਿਵਾਰ ਨੂੰ 4.25 ਕਰੋੜ ਰੁਪਏ (2008-09) ਅਤੇ 1.40 ਕਰੋੜ ਰੁਪਏ (2009-10) ਦਾ ਭੁਗਤਾਨ ਕੀਤਾ। ਇਸ ਤੋਂ ਇਲਾਵਾ ਇੱਕ ਸੈਨਿਕ ਫਾਰਮ, ਦਿੱਲੀ ਵਿੱਚ ਇੱਕ ਫਾਰਮ ਹਾਊਸ ਅਤੇ ਹੋਰ ਪਰਿਵਾਰਕ ਲਾਭਾਂ ਲਈ ਫੰਡਿੰਗ ਕੀਤੀ। ਸਾਲ 2014-15 ਵਿੱਚ ਇਸੇ ਤਰੀਕੇ ਨਾਲ ਹੋਰ 5.49 ਕਰੋੜ ਰੁਪਏ ਭੇਜੇ ਗਏ ਜਿਸ ਨਾਲ ਮਜੀਠੀਆ ਦੀਆਂ ਕੰਪਨੀਆਂ ਲਈ ਕਰਜ਼ੇ ਦੀ ਅਦਾਇਗੀ ਕੀਤੀ ਗਈ।
ਵਿਜੀਲੈਂਸ ਦੇ ਦਾਅਵੇ ਮੁਤਾਬਕ ਬਿਕਰਮ ਸਿੰਘ ਮਜੀਠੀਆ ਨਾਲ ਸਬੰਧਤ ਕੰਪਨੀਆਂ ਵਿੱਚ ਲਗਭਗ 10,00,00,000 ਰੁਪਏ ਦੇ ਲੈਣ-ਦੇਣ ਸਾਹਮਣੇ ਆਏ ਹਨ ਅਤੇ ਜਾਂਚ ਤੋਂ ਪਤਾ ਚੱਲ ਰਿਹਾ ਹੈ ਕਿ ਕਰੋੜਾਂ ਰੁਪਏ ਦੇ ਅਜਿਹੇ ਹੋਰ ਲੈਣ-ਦੇਣ ਹੋਏ ਹਨ। ਵਿਜੀਲੈਂਸ ਜਾਂਚ ਦੇ ਦਾਅਵੇ ਮੁਤਾਬਕ ਇਹ ਲੈਣ-ਦੇਣ ਕਿਸੇ ਵਪਾਰ ਜਾਂ ਕਿਸੇ ਵੀ ਜਾਇਜ਼ ਵਪਾਰਕ ਸੌਦੇ ਨਾਲ ਸਬੰਧਤ ਨਹੀਂ ਸਨ ਅਤੇ ਇਹ ਵੰਡ ਬਿਨਾਂ ਕਿਸੇ ਵਪਾਰਕ ਤਰਕ ਅਤੇ ਪ੍ਰਮਾਣਿਕਤਾ ਤੋਂ ਅਸੁਰੱਖਿਅਤ ਫੰਡ ਟ੍ਰਾਂਸਫਰ/ਲੇਅਰਡ ਐਡਵਾਂਸ ਦੇ ਰੂਪ ਵਿੱਚ ਭੇਜੇ ਗਏ ਸਨ।

LEAVE A REPLY

Please enter your comment!
Please enter your name here