ਫਾਜਿਲਕਾ ਦੇ ਸਰਹੱਦੀ ਪਿੰਡਾਂ ’ਚ ਪਰਤਣ ਲੱਗੇ ਲੋਕ/ ਤਣਾਅ ਘਟਣ ਹੋ ਰਹੀ ਘਰ ਵਾਪਸੀ/ ਲੋਕ ਬੋਲੇ, ਪਾਕਿਸਤਾਨ ਨਾਲ ਇਕੋ ਵਾਰ ਦੋ ਹੱਥ ਕਰ ਲੈਣੇ ਚਾਹੀਦੇ ਨੇ

0
9

ਭਾਰਤ-ਪਾਕਿਸਤਾਨ ਵਿਚਾਲੇ ਤਣਾਅ ਘਟਣ ਤੋਂ ਬਾਅਦ ਸਰਹੱਦੀ ਪਿੰਡਾਂ ਅੰਦਰ ਰੋਕਣ ਮੁੜ ਪਰਤਣ ਲੱਗੀ ਐ। ਜੰਗ ਦੋ ਡਰੋਂ ਘਰ ਛੱਡ ਕੇ ਗਏ ਲੋਕਾਂ ਨੇ ਘਰਾਂ ਅੰਦਰ ਪਰਤਣਾ ਸ਼ੁਰੂ ਕਰ ਦਿੱਤਾ ਐ। ਤਸਵੀਰਾਂ ਜ਼ਿਲ੍ਹਾ ਫਾਜ਼ਲਕਾ ਦੇ ਸਰਹੱਦੀ ਪਿੰਡ ਪੱਕਾ ਚਿਸਤੀ ਤੋਂ ਸਾਹਮਣੇ ਆਈਆਂ ਹਨ ਜਿੱਥੋਂ ਦੇ ਲੋਕ ਭਾਰਤ ਪਾਕ ਵਿਚਾਲੇ ਹੋਈ ਸੀਜ ਫਾਇਰ ਤੋਂ ਬਾਅਦ ਹੁਣ ਆਪਣੇ ਘਰਾਂ ਵੱਲ ਨੂੰ ਮੁੜਨੇ ਸ਼ੁਰੂ ਹੋ ਗਏ ਹਨ। ਲੋਕਾਂ ਦਾ ਕਹਿਣਾ ਐ ਕਿ ਉਹਨਾਂ ਦੇ ਭਾਅ ਦੀ ਤਾਂ ਜੰਗ ਲੱਗ ਗਈ ਕਿਉਂਕਿ ਪਹਿਲਾਂ ਉਹਨਾਂ ਨੇ ਹਜ਼ਾਰਾਂ ਰੁਪਏ ਭਰ ਇਥੋਂ ਸਮਾਨ ਸੁਰੱਖਿਤ ਟਿਕਾਣਿਆਂ ਤੇ ਪਹੁੰਚਾਇਆ ਅਤੇ ਹੁਣ ਦੁਬਾਰਾ ਖਰਚਾ ਕਰ ਕੇ ਵਾਪਸ ਲੈ ਕੇ ਆ ਰਹੇ ਨੇ। ਲੋਕਾਂ ਨੇ ਸਰਕਾਰ ਨੂੰ ਪਾਕਿਸਤਾਨ ਨਾਲ ਇਕੋ ਵਾਰ ਦੋ ਹੱਥ ਕਰ ਲੈਣ ਦੀ ਸਲਾਹ ਦਿੱਤੀ ਐ ਤਾਂ ਜੋ ਵਾਰ ਵਾਰ ਦੇ ਝਮੇਲਿਆਂ ਤੋਂ ਬਚਿਆ ਜਾ ਸਕੇ। ਲੋਕਾਂ ਦਾ ਕਹਿਣਾ ਐ ਕਿ ਸਰਹੱਦ ਤੇ ਬੈਠਿਆਂ ਨੂੰ ਕਦੇ ਪਾਣੀ ਦੀ ਮਾਰ ਪੈਂਦੀ ਹੈ ਤਾਂ ਕਦੇ ਜੰਗ ਦੀ ਮਾਰ ਪੈਂਦੀ ਐ। ਇਹੋ ਜਿਹੇ ਦੇ ਵਿੱਚ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਪਾਕਿਸਤਾਨ ਅਤੇ ਹੜ੍ਹਾਂ ਦਾ ਪੱਕਾ ਹੱਲ ਕੀਤਾ ਜਾਵੇ। ਦੱਸ ਦਈਏ ਕਿ ਭਾਰਤ ਪਾਕ ਵਿਚਾਲੇ ਹੋਈ ਸੀ ਫਾਇਰ ਤੋਂ ਬਾਅਦ ਸਰਹੱਦੀ ਪਿੰਡਾਂ ਦੇ ਵਿੱਚ ਜ਼ਿੰਦਗੀ ਹੌਲੇ ਹੌਲੇ ਪਟੜੀ ਤੇ ਵਾਪਸ ਪਰਤਦੀ ਹੋਈ ਦਿਖਾਈ ਦੇ ਰਹੀ ਹੈ।

LEAVE A REPLY

Please enter your comment!
Please enter your name here