ਪੰਜਾਬ ਬੁਢਲਾਡਾ ’ਚ ਪੀਆਰਟੀਸੀ ਮੁਲਾਜਮਾਂ ਦਾ ਪ੍ਰਦਰਸ਼ਨ/ ਦੋ ਘੰਟਿਆਂ ਲਈ ਗੇਟ ਰੈਲੀ ਕਰ ਕੇ ਕੀਤੀ ਨਾਅਰੇਬਾਜ਼ੀ By admin - January 6, 2026 0 5 Facebook Twitter Pinterest WhatsApp ਪੀਆਰਟੀਸੀ ਤੇ ਪਨਬੱਸ ਮੁਲਾਜਮਾਂ ਵੱਲੋਂ ਅੱਜ ਪੰਜਾਬ ਭਰ ਅੰਦਰ ਦੋ ਘੰਟਿਆਂ ਲਈ ਬੱਸ ਅੱਡਿਆਂ ਅੱਗੇ ਗੇਟ ਰੈਲੀਆਂ ਕਰ ਕੇ ਪ੍ਰਦਰਸ਼ਨ ਕੀਤਾ। ਇਸੇ ਤਹਿਤ ਮਾਨਸਾ ਅਧੀਨ ਆਉਂਦੇ ਬੁਢਲਾਡਾ ਦੇ ਬੱਸ ਅੱਡੇ ਅੱਗੇ ਇਕੱਤਰ ਹੋਏ ਪੀਆਰਟੀਸੀ ਤੇ ਪਨਬੱਸ ਮੁਲਾਜ਼ਮਾਂ ਨੇ ਧਰਨਾ ਦੇ ਕੇ ਆਪਣੀਆਂ ਮੰਗਾਂ ਦੇ ਹੱਕ ਵਿਚ ਨਾਅਰੇਬਾਜ਼ੀ ਕੀਤੀ। ਧਰਨਾਕਾਰੀ ਮੁਲਾਜਮਾਂ ਦਾ ਕਹਿਣਾ ਸੀ ਕਿ ਉਹ ਲੰਮੇ ਸਮੇਂ ਤੋਂ ਕੱਚੇ ਤੌਰ ਤੇ ਕੰਮ ਕਰ ਰਹੇ ਨੇ ਪਰ ਸਰਕਾਰ ਵਾਰ ਵਾਰ ਲਾਰੇ ਲਾਉਣ ਦੇ ਬਾਵਜੂਦ ਉਨ੍ਹਾਂ ਨੂੰ ਪੱਕਾ ਨਹੀਂ ਕਰ ਰਹੀ। ਉਨ੍ਹਾਂ ਸਰਕਾਰ ਤੋਂ ਜੇਲ੍ਹਾਂ ਅੰਦਰ ਬੰਦ ਕੀਤੇ ਸਾਥੀਆਂ ਨੂੰ ਛੇਤੀ ਰਿਹਾਅ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਜੇਲ੍ਹਾਂ ਵਿਚ ਬੰਦ ਕੀਤੇ ਮੁਲਾਜਮ ਛੇਤੀ ਰਿਹਾਅ ਕੀਤੇ ਜਾਣ ਅਤੇ ਜਿਹੜੇ ਮੁਲਾਜਮਾਂ ਨੂੰ ਰਿਹਾਅ ਕੀਤਾ ਗਿਆ ਐ, ਉਨ੍ਹਾਂ ਨੂੰ ਡਿਊਟੀ ਤੇ ਜੁਆਇਨ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ 9 ਤਰੀਕ ਨੂੰ ਸੰਗਰੂਰ ਵਿਖੇ ਕਨਵੈਨਸ਼ਨ ਕੀਤੀ ਜਾ ਰਹੀ ਐ ਅਤੇ ਜੇਕਰ ਫਿਰ ਵੀ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਉਨ੍ਹਾਂ ਨੂੰ ਹੜਤਾਲ ਵਰਗਾ ਸਖਤ ਫੈਸਲਾ ਵੀ ਲੈਣਾ ਪਾ ਸਕਦਾ ਐ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।