ਸੰਗਰੂਰ ਪੁਲਿਸ ਨੇ ਮਿਲਾਵਟੀ ਡੀਜ਼ਲ ਵੇਚਣ ਦੇ ਗੋਰਖਧੰਦੇ ਦਾ ਪਰਦਾਫਾਸ਼ ਕੀਤਾ ਐ। ਥਾਣਾ ਛਾਦਲੀ ਦੀ ਪੁਲਿਸ ਨੇ ਭਾਰੀ ਮਾਤਰਾ ਵਿਚ ਥੀਨਰ ਦੀ ਮਿਲਾਵਟ ਵਾਲਾ ਡੀਜ਼ਲ ਬਰਾਮਦ ਕੀਤਾ ਐ। ਪੁਲਿਸ ਨੇ ਇਸ ਮਾਮਲੇ ਵਿਚ ਚਾਰ ਜਣਿਆਂ ਖਿਲਾਫ ਕੇਸ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ। ਇਹ ਲੋਕ ਡੀਜ਼ਲ ਵਿਚ ਥੀਨਰ ਦੀ ਮਿਲਾਵਟ ਕਰ ਕੇ ਅੱਗੇ ਸਪਲਾਈ ਕਰਨ ਦਾ ਧੰਦਾ ਕਰ ਰਹੇ ਸਨ। ਥਾਣਾ ਛਾਜਲੀ ਦੇ ਐਸਐਚਓ ਗੁਰਮੀਤ ਸਿੰਘ ਦੇ ਦੱਸਣ ਮੁਤਾਬਕ ਇਹ ਲੋਕ ਸਸਤੇ ਰੇਟਾਂ ਤੇ ਡੀਜ਼ਲ ਪੈਟਰੋਲ ਖਰੀਦ ਕੇ ਉਸ ਵਿੱਚ ਥੀਨਰ ਦੀ ਮਿਲਾਵਟ ਕਰਕੇ ਭੋਲੇ ਭਾਲੇ ਲੋਕਾਂ ਨੂੰ ਵੇਚਣ ਦੇ ਧੰਦਾ ਕਰ ਰਹੇ ਸੀ। ਪੁਲਿਸ ਨੇ ਇਨ੍ਹਾਂ ਦੇ ਕਬਜ਼ੇ ਵਿਚੋਂ 6200 ਲੀਟਰ ਤੇਲ ਦੀ ਵੱਡੀ ਖੇਪ ਬਰਾਮਦ ਕੀਤੀ ਐ। ਪੁਲਿਸ ਨੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਪੁਲਿਸ ਨੂੰ ਇਸ ਮਾਮਲੇ ਵਿਚ ਹੋਰ ਖੁਲਾਸੇ ਹੋਣ ਦੀ ਉਮੀਦ ਐ। ਇਸ ਧੰਦੇ ਵਿਚ ਕਾਫੀ ਸਾਰਿਆਂ ਦੇ ਸ਼ਾਮਲ ਹੋਣ ਦੀ ਉਮੀਦ ਐ। ਇਹ ਸਸਤੇ ਭਾਅ ਡੀਜਲ ਤੇ ਪਟਰੌਲ ਕਿੱਥੋਂ ਲੈ ਕੇ ਆਉਂਦੇ ਸੀ, ਇਸ ਦੀ ਵੀ ਜਾਂਚ ਕੀਤੀ ਜਾਵੇਗੀ। ਪੁਲਿਸ ਨੂੰ ਇਸ ਗੋਰਖਧੰਦੇ ਵਿਚ ਹੋਰ ਵੀ ਕਈਆਂ ਦੇ ਸ਼ਾਮਲ ਹੋਣ ਦੀ ਉਮੀਦ ਐ, ਜਿਸ ਦੀ ਜਾਂਚ ਕੀਤੀ ਜਾ ਰਹੀ ਐ।