ਪੰਜਾਬ ਮਗਨਰੇਗਾ ਨੂੰ ਲੈ ਕੇ ਪੰਜਾਬ ਭਾਜਪਾ ਦੀ ਸਫਾਈ/ ਬੁਲਾਰਾ ਰਾਜੇਸ਼ ਬਾਗਾ ਨੇ ਕੀਤੀ ਪ੍ਰੈੱਸ ਕਾਨਫਰੰਸ/ ਵਿਰੋਧੀਆਂ ਉਤੇ ਬਿਨਾਂ ਵਜ੍ਹਾਂ ਰੌਲਾ ਪਾਉਣ ਦਾ ਲਾਏ ਇਲਜ਼ਾਮ By admin - January 3, 2026 0 6 Facebook Twitter Pinterest WhatsApp ਪੰਜਾਬ ਭਾਜਪਾ ਨੇ ਮਗਨਰੇਗਾ ਨੂੰ ਲੈ ਕੇ ਆਪਣੀ ਸਫਾਈ ਦਿੱਤੀ ਐ। ਜਲੰਧਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਰਾਜੇਸ਼ ਬਾਗਾ ਨੇ ਇਸ ਮੁੱਦੇ ਉਤੇ ਮਹੱਤਵਪੂਰਨ ਸਵਾਲ ਉਠਾਏ। ਉਨ੍ਹਾਂ ਕਿਹਾ ਕਿ ਮਨਰੇਗਾ ਸਕੀਮ ਦਾ ਨਾਮ ਬਦਲਣ ਦਾ ਵਿਰੋਧ ਕਰਨ ਵਾਲੇ ਸਿਰਫ਼ ਰਾਜਨੀਤਿਕ ਲਾਭਾਂ ਖਾਤਰ ਰੌਲਾ ਪਾ ਰਹੇ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਕੋਈ ਠੋਸ ਮੁੱਦੇ ਨਹੀਂ ਹਨ, ਜਿਸ ਕਾਰਨ ਉਹ ਮੁੱਦੇ ਨੂੰ ਬਿਨਾਂ ਵਜ੍ਹਾਂ ਉਛਾਲ ਰਹੇ ਨੇ। ਰਾਜੇਸ਼ ਬਾਗਾ ਨੇ ਕਿਹਾ ਕਿ ਮਨਰੇਗਾ ਸਕੀਮ ਵਿੱਚ ਜਨਤਾ ਦੀ ਭਲਾਈ ਨਾਲ ਸਬੰਧਤ ਕਈ ਮਹੱਤਵਪੂਰਨ ਪ੍ਰਬੰਧ ਹਨ, ਅਤੇ ਇਹ ਬਦਲਾਅ ਇਨ੍ਹਾਂ ਪ੍ਰਬੰਧਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ। ਉਨ੍ਹਾਂ ਦੋਸ਼ ਲਾਇਆ ਕਿ ਪਿਛਲੀ ਮਨਰੇਗਾ ਸਕੀਮ ਵਿਆਪਕ ਘੁਟਾਲਿਆਂ ਅਤੇ ਧੋਖਾਧੜੀ ਨਾਲ ਗ੍ਰਸਤ ਸੀ। ਕੇਂਦਰ ਸਰਕਾਰ ਨੇ ਇਨ੍ਹਾਂ ਕਮੀਆਂ ਨੂੰ ਦੂਰ ਕਰਨ ਲਈ ਇਹ ਕਦਮ ਚੁੱਕਿਆ ਹੈ ਤਾਂ ਜੋ ਇਸ ਦੇ ਲਾਭ ਸਿੱਧੇ ਆਮ ਲੋਕਾਂ ਤੱਕ ਪਹੁੰਚ ਸਕਣ। ਉਨ੍ਹਾਂ ਅੱਗੇ ਕਿਹਾ ਕਿ ਸਕੀਮ ਦਾ ਵਿਰੋਧ ਕਰਨ ਵਾਲਿਆਂ ਨੂੰ ਨਾਮ ਬਦਲਣ ਨਾਲ ਕੋਈ ਸਮੱਸਿਆ ਨਹੀਂ ਹੈ, ਸਗੋਂ ਉਹ ਸਕੀਮ ਵਿੱਚ ਕੀਤੇ ਗਏ ਸੁਧਾਰਾਂ ਅਤੇ ਬਦਲਾਅ ਤੋਂ ਖੁਸ਼ ਨਹੀਂ ਹਨ। ਦੱਸਣਯੋਗ ਐ ਕਿ ਵਿਰੋਧੀ ਧਿਰਾਂ ਵੱਲੋਂ ਇਸ ਮੁੱਦੇ ਨੂੰ ਲੈ ਕੇ ਕੇਂਦਰ ਖਿਲਾਫ ਲਗਾਤਾਰ ਮੋਰਚਾ ਖੋਲ੍ਹਿਆ ਹੋਇਆ ਐ। ਪੰਜਾਬ ਸਰਕਾਰ ਨੇ ਇਸ ਖਿਲਾਫ ਬੀਤੇ ਦਿਨ ਇਕ ਦਿਨਾਂ ਸ਼ੈਸਨ ਵੀ ਬੁਲਾਇਆ ਸੀ। ਭਾਜਪਾ ਆਗੂ ਹੁਣ ਤਕ ਇਸ ਮੁੱਦੇ ਤੇ ਚੁੱਪ ਸਨ ਅਤੇ ਹੁਣ ਉਨ੍ਹਾਂ ਨੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਆਪਣਾ ਪੱਖ ਰੱਖਿਆ ਐ। ਭਾਜਪਾ ਦੇ ਪੱਖ ਤੋਂ ਬਾਅਦ ਵਿਰੋਧੀ ਧਿਰਾਂ ਵੱਲੋਂ ਪਲਟਵਾਰ ਕਰਨ ਦੇ ਅਸਾਰ ਨੇ, ਜਿਸ ਦੇ ਚਲਦਿਆਂ ਆਉਂਦੇ ਦਿਨਾਂ ਦੌਰਾਨ ਇਸ ਮੁੱਦੇ ’ਤੇ ਸਿਆਸੀ ਬਿਆਨਬਾਜ਼ੀ ਦੇ ਹੋਰ ਵਧਣ ਦੇ ਆਸਾਰ ਹਨ।