ਪੰਜਾਬ ਬਠਿੰਡਾ ਪੁਲਿਸ ਦੇ ਆਪਰੇਸ਼ਨ ਕਾਸੋ ਬਾਰੇ ਬੋਲੇ ਲੋਕ/ ਪੁਲਿਸ ਜਾਣ ਤੋਂ ਬਾਅਦ ਦੱਸੀ ਸੱਚਾਈ/ ਕਿਹਾ, ਪਹਿਲਾਂ ਹੀ ਫਰਾਰ ਹੋ ਜਾਂਦੇ ਨੇ ਤਸਕਰ By admin - January 3, 2026 0 8 Facebook Twitter Pinterest WhatsApp ਇੱਕ ਪਾਸੇ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਚਲਾ ਰਹੀ ਹੈ ਤੇ ਦੂਜੇ ਪਾਸੇ ਸਥਾਨਕ ਲੋਕਾਂ ਖੌਫ ਦੇ ਵਿੱਚ ਨਜ਼ਰ ਆ ਰਹੇ ਨੇ। ਮਾਮਲਾ ਬਠਿੰਡਾ ਦਾ ਹੈ ਜਿੱਥੇ ਡੀਆਈਜੀ ਬਠਿੰਡਾ ਰੇਂਜ ਹਰਜੀਤ ਸਿੰਘ ਵੱਲੋਂ ਆਪਰੇਸ਼ਨ ਕਾਸੋ ਦੇ ਤਹਿਤ ਨਸ਼ਾ ਤਸਕਰਾਂ ਖਿਲਾਫ ਸਰਚ ਆਪਰੇਸ਼ਨ ਚਲਾਇਆ ਗਿਆ। ਇਸ ਮੌਕੇ ਵੱਡੀ ਸੰਖਿਆ ਵਿੱਚ ਪੁਲਿਸ ਅਧਿਕਾਰੀ ਅਤੇ ਮੁਲਾਜ਼ਮ ਸ਼ਾਮਿਲ ਰਹੇ। ਨਸ਼ੇੜੀਆਂ ਦਾ ਖੌਫ ਇੰਨਾ ਕੁ ਸਥਾਨਕ ਲੋਕ ਪੁਲਿਸ ਨੂੰ ਦੱਸਣ ਤੋਂ ਵੀ ਗੁਰੇਜ ਕਰ ਰਹੇ ਨੇ। ਪੁਲਿਸ ਨੂੰ ਵੇਖ ਕੇ ਲੋਕ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ। ਪੁਲਿਸ ਦੇ ਜਾਂਦਿਆਂ ਹੀ ਲੋਕਾਂ ਨੇ ਆਪਣੇ ਇਲਾਕੇ ਦੀ ਸੱਚਾਈ ਇਸ ਤਰੀਕੇ ਦੇ ਨਾਲ ਬਿਆਨ ਕੀਤੀ ਕਿ ਜਿਸਨੇ ਸਰਕਾਰ ਅਤੇ ਪੰਜਾਬ ਪੁਲਿਸ ਦੇ ਦਾਅਵੇ ਖੋਖਲੇ ਕਰ ਦਿੱਤੇ। ਸਥਾਨਕ ਲੋਕਾਂ ਨੇ ਦੱਸਿਆ ਕਿ ਅਮਰਪੁਰਾ ਬਸਤੀ ਬੰਗੀ ਨਗਰ ਰੇਲਵੇ ਲਾਈਨਾਂ ਦੇ ਉੱਤੇ ਸ਼ਰੇਆਮ ਚਿੱਟਾ ਅਤੇ ਨਸ਼ੇ ਦੀ ਗੋਲੀਆਂ ਵਿਕਦੀਆਂ ਨੇ ਲੋਕਾਂ ਦਾ ਅਤੇ ਕੁੜੀਆਂ ਦਾ ਇਸ ਰਸਤੇ ਤੋਂ ਗੁਜਰਨਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਲੋਕ ਹਨੇਰਾ ਹੋਣ ਤੋਂ ਪਹਿਲਾਂ ਆਪਣੇ ਘਰਾਂ ਦੇ ਵਿੱਚ ਚਲੇ ਜਾਂਦੇ ਨੇ। ਸਥਾਨਕ ਲੋਕਾਂ ਨੇ ਦੱਸਿਆ ਕਿ ਉਹ ਪੁਲਿਸ ਨੂੰ ਕਿਸ ਗੱਲ ਦੀ ਜਾਣਕਾਰੀ ਦੇਣ ਪੁਲਿਸ ਨੂੰ ਸਭ ਕੁਝ ਪਤਾ ਹੈ। ਪੁਲਿਸ ਪੈਸੇ ਲੈ ਕੇ ਉਹਨਾਂ ਨੂੰ ਛੱਡ ਦਿੰਦੀ ਹੈ ਪੁਲਿਸ ਵਰਦੀ ਦੇ ਵਿੱਚ ਸਰਚ ਆਪਰੇਸ਼ਨ ਚਲਾਉਂਦੀ ਹੈ ਜੇਕਰ ਉਹ ਸਿਵਿਲ ਵਰਦੀ ਦੇ ਵਿੱਚ ਆਉਣ ਤਾਂ ਉਨਾਂ ਨੂੰ ਫੜਿਆ ਜਾ ਸਕਦਾ ਹੈ। ਪਰ ਇਹ ਸਭ ਕੁਝ ਸਿਰਫ ਖਾਨਾ ਪੂਰਤੀ ਹੋ ਰਹੀ ਹੈ। ਕੁੱਲ ਮਿਲਾ ਕੇ ਹਾਲਾਤ ਅਜਿਹੇ ਨੇ ਕਿ ਕਈ ਇਲਾਕਿਆਂ ਦੇ ਵਿੱਚ ਨਸ਼ੇੜੀਆਂ ਦੀ ਦਹਿਸ਼ਤ ਇਸ ਤਰੀਕੇ ਦੇ ਨਾਲ ਐ ਕਿ ਆਮ ਇਨਸਾਨ ਕੈਮਰੇ ਦੇ ਸਾਹਮਣੇ ਅਤੇ ਪੁਲਿਸ ਨੂੰ ਜਾਣਕਾਰੀ ਦੇਣ ਤੋਂ ਗੁਰੇਜ ਕਰਦਾ ਹੈ। ਕੀ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਠੀਕ ਰੱਖਿਆ ਜਾ ਸਕਦਾ ਹੈ। ਇਹ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਲਈ ਵੱਡੀ ਚੁਣੌਤੀ ਬਣਿਆ ਹੋਇਆ ਹੈ। https://knocknews.tv/wp-content/uploads/2026/01/4-2.mp4