ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਵਿਧਾਇਕ ਧਾਲੀਵਾਲ/ ਸਾਲ ਦੇ ਪਹਿਲੇ ਦਿਨ ਸਰਬੱਤ ਦੇ ਭਲੀ ਦੀ ਕੀਤੀ ਅਰਦਾਸ

0
13

 

ਨਵੇਂ ਵਰ੍ਹੇ ਦੀ ਪਹਿਲੀ ਸਵੇਰੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਵੱਡੀ ਗਿਣਤੀ ਸੰਗਤ ਤੋਂ ਇਲਾਵਾ ਅਹਿਮ ਹਸਤੀਆਂ ਨਤਮਸਤਕ ਹੋਣ ਲਈ ਪਹੁੰਚ ਰਹੀਆਂ ਹਨ। ਇਸੇ ਤਹਿਤ ਸਾਬਕਾ ਮੰਤਰੀ ਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅੱਜ ਸਵੇਰੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ।
ਉਨ੍ਹਾਂ ਨੇ ਗੁਰੂ ਗਰ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਤੋਂ ਬਾਦ ਬਾਅਦ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬੀਤੇ ਬਰਸਾਤਾਂ ਦੇ ਮੌਸਮ ਦੌਰਾਨ ਪੰਜਾਬ ਦਾ ਹੜ੍ਹਾਂ ਕਾਰਨ ਵੱਡਾ ਨੁਕਸਾਨ ਹੋਇਆ ਸੀ, ਜਿਸ ਦੇ ਚਲਦਿਆਂ ਉਨ੍ਹਾਂ ਨੇ ਹੜ੍ਹ ਪੀੜਤਾਂ ਦੀ ਚੜ੍ਹਦੀ ਕਲਾਂ ਲਈ ਵੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਐ।
ਧਾਲੀਵਾਲ ਨੇ ਕਿਹਾ ਕਿ ਨਵਾਂ ਸਾਲ 2026 ਸਭ ਲਈ ਸੁੱਖ, ਖੁਸ਼ਹਾਲੀ ਅਤੇ ਤਰੱਕੀ ਲੈ ਕੇ ਆਵੇ, ਇਹੀ ਉਨ੍ਹਾਂ ਦੀ ਦਿਲੀ ਇੱਛਾ ਹੈ। ਉਨ੍ਹਾਂ ਆਖਿਆ ਕਿ ਸੰਸਾਰ ਦੇ ਕਿਸੇ ਵੀ ਕੋਨੇ ਵਿੱਚ ਰਹਿਣ ਵਾਲਾ ਹਰ ਮਨੁੱਖ ਸੁੱਖੀ ਵੱਸੇ ਅਤੇ ਸਭ ਦੀ ਭਲਾਈ ਹੋਵੇ, ਇਹੀ ਸਰਬੱਤ ਦੇ ਭਲੇ ਦੀ ਅਸਲ ਅਰਦਾਸ ਹੈ।
ਉਨ੍ਹਾਂ ਸਪਸ਼ਟ ਕੀਤਾ ਕਿ ਅੱਜ ਉਹ ਕਿਸੇ ਰਾਜਨੀਤਿਕ ਜਾਂ ਹੋਰ ਮੁੱਦੇ ’ਤੇ ਨਹੀਂ, ਸਗੋਂ ਸਿਰਫ਼ ਗੁਰੂ ਘਰ ਵਿੱਚ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਆਏ ਹਨ। ਅੰਤ ਵਿੱਚ ਉਨ੍ਹਾਂ ਕਿਹਾ ਕਿ ਵਾਹਿਗੁਰੂ ਦੀ ਕਿਰਪਾ ਨਾਲ ਨਵਾਂ ਵਰ੍ਹਾਂ ਸਭਨਾਂ ਲਈ ਸ਼ਾਂਤੀ ਅਤੇ ਖੁਸ਼ੀਆਂ ਨਾਲ ਭਰਪੂਰ ਹੋਵੇ ਤੇ ਸਾਰੇ ਪਾਸੇ ਤਰੱਕੀ ਦੇ ਖੁਸ਼ੀਆਂ ਦਾ ਆਗਾਸ ਹੋਵੇ।

LEAVE A REPLY

Please enter your comment!
Please enter your name here