ਪੰਜਾਬ ਲੁਧਿਆਣਾ ’ਚ ਸ਼ਰਾਬੀ ਕਾਰ ਡਰਾਈਵਰ ਦਾ ਹੰਗਾਮਾ/ ਸ਼ਰਾਬੀ ਹਾਲਤ ’ਚ ਅੱਗੇ ਜਾ ਰਹੀ ਕਾਰ ਨੂੰ ਮਾਰੀ ਟੱਕਰ/ ਕਾਰ ਚਾਲਕ ਤੇ ਪੁਲਿਸ ਨਾਲ ਕੀਤੀ ਬਹਿਸ਼ By admin - January 1, 2026 0 17 Facebook Twitter Pinterest WhatsApp ਲੁਧਿਆਣਾ ਸ਼ਹਿਰ ਦੇ ਫੁੱਲਾਵਾਲਾ ਚੌਂਕ ਤੇ ਬੀਤੀ ਰਾਤ ਉਸ ਵੇਲੇ ਵੱਡਾ ਹੰਗਾਮਾ ਹੋ ਗਿਆ ਜਦੋਂ ਇੱਥੇ ਗੁਜਰ ਰਹੀ ਇਕ ਕਾਰ ਨੇ ਅਚਾਨਕ ਅੱਗੇ ਜਾ ਰਹੀ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਗਨੀਮਤ ਰਹੀ ਕਿ ਇਸ ਹਾਦਸੇ ਵਿਚ ਕਈ ਜ਼ਖਮੀ ਨਹੀਂ ਹੋਇਆ ਪਰ ਅੱਗੇ ਜਾ ਰਹੀ ਕਾਰ ਨੂੰ ਕਾਫੀ ਨੁਕਸਾਨ ਪਹੁੰਚਿਆ ਐ। ਜਦੋਂ ਮੌਕੇ ਤੇ ਮੌਜੂਦ ਲੋਕਾਂ ਨੇ ਕਾਰ ਚਾਲਕ ਨੂੰ ਰੋਕਿਆਂ ਤਾਂ ਉਸ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਪ੍ਰਤੱਖਦਰਸ਼ੀਆਂ ਮੁਤਾਬਕ ਕਾਰ ਚਾਲਕ ਪੂਰੀ ਤਰ੍ਹਾਂ ਸ਼ਰਾਬੀ ਹਾਲਤ ਵਿਚ ਸੀ ਅਤੇ ਉਹ ਕਿਸੇ ਦੀ ਵੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ। ਇਸੇ ਦੌਰਾਨ ਉਸ ਨੇ ਮੌਕੇ ਤੇ ਪਹੁੰਚੀ ਪੁਲਿਸ ਨਾਲ ਵੀ ਬਦਸਲੂਕੀ ਕੀਤੀ। ਹਾਦਸੇ ਦਾ ਸ਼ਿਕਾਰ ਹੋਈ ਕਾਰ ਦੇ ਡਰਾਈਵਰ ਨੇ ਇਸ ਦੀ ਵੀਡੀਓ ਬਣਾ ਕੇ ਵਾਇਰਲ ਕਰ ਦਿੱਤੀ। ਪੀੜਤ ਨੇ ਪੁਲਿਸ ਕੋਲ ਸ਼ਿਕਾਇਤ ਦੇ ਕੇ ਕਾਰਵਾਈ ਮੰਗੀ ਐ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਇਸੇ ਦੌਰਾਨ ਘਟਨਾ ਦੀ ਵੀਡੀਓ ਵੀ ਵਾਇਰਲ ਹੋਈ ਐ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਕਾਰ ਚਾਲਕ ਨੂੰ ਹਿਰਾਸਤ ਵਿਚ ਲੈ ਕੇ ਕਾਰ ਨੂੰ ਜਬਤ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ। ਅੱਗੇ ਚੱਲ ਰਹੀ ਕਾਰ ਦੇ ਡਰਾਈਵਰ ਨੇ ਦੱਸਿਆ ਕਿ ਉਹ ਆਪਣੀ ਕਾਰ ਚਲਾ ਰਿਹਾ ਸੀ ਜਦੋਂ ਤੇਜ਼ ਰਫ਼ਤਾਰ ਨਾਲ ਆ ਰਹੇ ਡਰਾਈਵਰ ਨੇ ਉਸਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਉਸਨੇ ਬਹੁਤ ਮੁਸ਼ਕਲ ਨਾਲ ਆਪਣੀ ਕਾਰ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਅਤੇ ਕਿਸੇ ਹੋਰ ਵਾਹਨ ਨੂੰ ਟੱਕਰ ਮਾਰਨ ਤੋਂ ਬਚਣ ਵਿੱਚ ਕਾਮਯਾਬ ਰਹੀ। ਪੁਲਿਸ ਮਾਮਲੇ ਸਬੰਧੀ ਕਾਰਵਾਈ ਕਰਨ ਵਿੱਚ ਰੁੱਝੀ ਹੋਈ ਹੈ।