ਪੰਜਾਬ ਗੁਰਦਾਸਪੁਰ ’ਚ ਨਵੇਂ ਸਾਲ ਦੀ ਪਹਿਲੀ ਸਵੇਰੇ ਬਾਰਿਸ਼/ ਚੜ੍ਹਦੇ ਸਾਲ ਬਰਸਾਤ ਕਾਰਨ ਧੁੰਦ ਤੋਂ ਮਿਲੀ ਰਾਹਤ/ ਕਿਸਾਨਾਂ ਦੇ ਚਿਹਰੇ ਚਮਕੇ, ਫ਼ਸਲਾਂ ਨੂੰ ਹੋਵੇਗਾ ਫਾਇਦਾ By admin - January 1, 2026 0 9 Facebook Twitter Pinterest WhatsApp ਗੁਰਦਾਸਪੁਰ ਜ਼ਿਲ੍ਹੇ ਅੰਦਰ ਨਵੇਂ ਵਰ੍ਹੇ ਦੀ ਚੜ੍ਹਦੀ ਸਵਾਰ ਹੋਈ ਹਲਕੀ ਬੂੰਦਾਬਾਦੀ ਨਾਲ ਜਿੱਥੇ ਲੋਕਾਂ ਨੂੰ ਧੁੰਦ ਤੋਂ ਰਾਹਤ ਮਿਲੀ ਐ ਉੱਥੇ ਹੀ ਕਿਸਾਨਾਂ ਦੇ ਚਿਹਰਿਆਂ ਤੇ ਚਮਕ ਆ ਗਈ ਐ। ਬੀਤੇ ਦਿਨਾਂ ਤੋਂ ਚੱਲ ਰਹੇ ਖੁਸ਼ਕ ਮੌਸਮ ਕਾਰਨ ਲੋਕ ਖੰਘ, ਜੁਕਾਮ ਤੇ ਹੋਰ ਬਿਮਾਰੀਆਂ ਨਾਲ ਜੂਝ ਰਹੇ ਸਨ ਅਤੇ ਅੱਜ ਨਵੇਂ ਵਰ੍ਹੇ ਦੀ ਪਹਿਲੀ ਸਵੇਰੇ ਪਏ ਮੀਂਹ ਨਾਲ ਲੋਕਾਂ ਨੂੰ ਅਜਿਹੀਆਂ ਅਲਾਮਤਾਂ ਤੋਂ ਰਾਹਤ ਮਿਲਣ ਦੀ ਉਮੀਦ ਐ। ਨਵੇਂ ਸਾਲ ਦੇ ਚੜਦਿਆਂ ਹੀ ਹੋਈ ਬਰਸਾਤ ਨਾਲ ਮੌਸਮ ਹੋਰ ਸੁਹਾਵਣਾ ਹੋ ਗਿਆ ਐ, ਜਿਸ ਦਾ ਲੋਕਾਂ ਨੇ ਆਨੰਦ ਮਾਣਿਆ।