ਪੰਜਾਬ ਅੰਮ੍ਰਿਤਸਰ ’ਚ ਗੋਲੀ ਚੱਲਣ ਨਾਲ ਇਕ ਮੌਤ, ਦੂਜਾ ਜ਼ਖਮੀ/ ਪਿੰਡ ਬਲਕਲਾਂ ਦੇ ਜੰਝਘਰ ਅੰਦਰ ਚੱਲੀਆਂ ਗੋਲੀਆਂ/ ਮਾਮੂਲੀ ਝਗੜੇ ਨੇ ਧਾਰਿਆ ਖੂਨੀ ਰੂਪ, ਪੁਲਿਸ ਕਰ ਰਹੀ ਕਾਰ By admin - December 31, 2025 0 8 Facebook Twitter Pinterest WhatsApp ਅੰਮ੍ਰਿਤਸਰ ਵਿੱਚ ਗੋਲੀ ਚੱਲਣ ਦੀਆਂ ਘਟਨਾਵਾਂ ਦਾ ਸਿਲਸਿਲਾ ਥੰਮ੍ਹ ਨਹੀਂ ਰਿਹਾ। ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਪਿੰਡ ਬਲਕਲਾਂ ਤੋਂ ਸਾਹਮਣੇ ਆਇਆ ਐ ਜਿੱਥੇ ਜੰਜ ਘਰ ਅੰਦਰ ਵਾਪਰੇ ਗੋਲੀਕਾਂਡ ਦੌਰਾਨ ਇੱਕ 22 ਸਾਲਾ ਨੌਜਵਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਨੌਜਵਾਨ ਗੰਭੀਰ ਤੌਰ ‘ਤੇ ਜ਼ਖ਼ਮੀ ਹੋ ਗਿਆ। ਮ੍ਰਿਤਕ ਦੀ ਪਛਾਣ 22 ਸਾਲਾ ਸਿਮਰਨਜੀਤ ਸਿੰਘ ਵਜੋਂ ਹੋਈ ਹੈ। ਗੋਲੀ ਦੇ ਸ਼ਿਕਾਰ ਦੋਵੇਂ ਸਕੇ ਭਰਾ ਦੱਸੇ ਜਾ ਰਹੇ ਨੇ। ਜਾਣਕਾਰੀ ਅਨੁਸਾਰ ਦੋਵੇਂ ਧਿਰਾਂ ਵਿਚਾਲੇ ਮਾਮੂਲੀ ਤਕਰਾਰ ਹੋਈ ਸੀ, ਜੋ ਬਾਅਦ ਵਿਚ ਖੂਨੀ ਰੂਪ ਧਾਰਨ ਕਰ ਗਈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਐ। ਘਟਨਾ ਬੀਤੀ ਸ਼ਾਮ ਕਰੀਬ ਪੰਜ ਕੁ ਵਜੇ ਦੀ ਦੱਸੀ ਜਾ ਰਹੀ ਹੈ। ਮੌਕੇ ‘ਤੇ ਮੌਜੂਦ ਲੋਕਾਂ ਵਿੱਚ ਘਬਰਾਹਟ ਅਤੇ ਦਹਿਸ਼ਤ ਦਾ ਮਾਹੌਲ ਬਣ ਗਿਆ। ਘਟਨਾ ਦੌਰਾਨ ਜ਼ਖ਼ਮੀ ਹੋਏ ਨੌਜਵਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਅਤੇ ਦੂਜਾ ਨੌਜਵਾਨ ਆਪਣੇ ਯਾਰ-ਦੋਸਤਾਂ ਨਾਲ ਜੰਜ ਘਰ ਵਿੱਚ ਮੌਜੂਦ ਸਨ। ਇਸ ਦੌਰਾਨ ਅਚਾਨਕ ਗੱਲਬਾਤ ਦੌਰਾਨ ਤਕਰਾਰ ਹੋ ਗਈ, ਜਿਸ ਤੋਂ ਬਾਅਦ ਕੁਝ ਨੌਜਵਾਨਾਂ ਨੇ ਪਿਸਤੌਲ ਕੱਢ ਕੇ ਤਾਬੜਤੋੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਦੋ ਤੋਂ ਤਿੰਨ ਵਾਰੀ ਫਾਇਰ ਹੋਏ, ਜਿਨ੍ਹਾਂ ‘ਚ ਇੱਕ ਗੋਲੀ ਉਸਦੀ ਲੱਤ ‘ਚ ਲੱਗੀ, ਜਦਕਿ ਸਿਮਰਨਜੀਤ ਸਿੰਘ ਨੂੰ ਛਾਤੀ ‘ਚ ਗੋਲੀ ਲੱਗੀ ਜੋ ਘਾਤਕ ਸਾਬਤ ਹੋਈ। ਜ਼ਖ਼ਮੀ ਨੌਜਵਾਨ ਨੇ ਇਹ ਵੀ ਦੱਸਿਆ ਕਿ ਇਸ ਤੋਂ ਕੁਝ ਦਿਨ ਪਹਿਲਾਂ ਫ਼ੋਨ ‘ਤੇ ਆਪਸੀ ਤਕਰਾਰ ਹੋਈ ਸੀ, ਪਰ ਕੋਈ ਵੱਡੀ ਰੰਜਿਸ਼ ਨਹੀਂ ਸੀ। ਮਾਮਲਾ ਅਚਾਨਕ ਭੜਕਿਆ ਅਤੇ ਖੂਨੀ ਰੂਪ ਧਾਰ ਗਿਆ। ਉੱਧਰ, ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਘਟਨਾ ਜੰਜ ਘਰ ਦੇ ਕੋਲ ਵਾਪਰੀ ਹੈ। ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਪੰਜ-ਛੇ ਦਿਨ ਪਹਿਲਾਂ ਦੋਨਾਂ ਧਿਰਾਂ ਵਿਚਕਾਰ ਮਾਮੂਲੀ ਝਗੜਾ ਹੋਇਆ ਸੀ, ਜਿਸ ਦੀ ਰੰਜਿਸ਼ ਕਾਰਨ ਇਹ ਗੋਲੀਬਾਰੀ ਹੋਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖ਼ਮੀ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਪੁਲਿਸ ਵੱਲੋਂ ਦੱਸਿਆ ਗਿਆ ਹੈ ਕਿ ਮਾਮਲੇ ‘ਚ ਕੇਸ ਦਰਜ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪਿੰਡ ਵਿੱਚ ਪੁਲਿਸ ਤਾਇਨਾਤ ਕਰ ਦਿੱਤੀ ਗਈ ਹੈ ਅਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ।