ਪੰਜਾਬ ਜਲੰਧਰ ’ਚ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ/ ਕਾਰ ਚਾਲਕ ਨੇ ਐਕਟਿਵਾ ਸਵਾਰ ਜੋੜੇ ਨੂੰ ਮਾਰੀ ਟੱਕਰ By admin - December 31, 2025 0 9 Facebook Twitter Pinterest WhatsApp ਜਲੰਧਰ ਦੇ ਆਦਮਪੁਰ ਰੋਡ ‘ਤੇ ਜੌਹਲਾ ਗੇਟ ਨੇੜੇ ਇਕ ਐਕਟਿਵਾ ਸਵਾਰ ਜੋੜੇ ਨੂੰ ਇੱਕ ਕਾਰ ਚਾਲਕ ਨੇ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਜੋੜਾ ਗੰਭੀਰ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ 3 ਦਿਨਾਂ ਦੇ ਇਲਾਜ ਤੋਂ ਬਾਅਦ ਔਰਤ ਦੀ ਮੌਤ ਹੋ ਗਈ ਜਦਕਿ ਉਸਦੇ ਪਤੀ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਐ। ਮ੍ਰਿਤਕਾਂ ਦੀ ਪਛਾਣ ਕਲਾਂਵੰਤੀ ਵਜੋਂ ਹੋਈ ਐ। ਹਾਦਸੇ ਤੋਂ ਬਾਅਦ ਰਾਮਾ ਮੰਡੀ ਥਾਣੇ ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਨੇ ਦੱਸਿਆ ਕਿ ਉਸਦੇ ਪਿਤਾ ਛੋਟੇ ਲਾਲ 17 ਦਸੰਬਰ ਨੂੰ ਆਪਣੀ ਪਤਨੀ ਕਲਾਂਵੰਤੀ ਨਾਲ ਐਕਟਿਵਾ ‘ਤੇ ਆਦਮਪੁਰ ਵੱਲ ਜਾ ਰਹੇ ਸਨ, ਜਦੋਂ ਲੁਧਿਆਣਾ ਵਾਸੀ ਮਨਪ੍ਰੀਤ ਸਿੰਘ ਨੇ ਆਪਣੀ ਕਾਰ ਨਾਲ ਉਨ੍ਹਾਂ ਦੀ ਐਕਟਿਵਾ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਮਾਂ ਅਤੇ ਪਿਤਾ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਉਨ੍ਹਾਂ ਨੂੰ ਇਲਾਜ ਲਈ ਜੌਹਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਫਿਰ ਉਨ੍ਹਾਂ ਨੂੰ ਸੱਤਯਮ ਹਸਪਤਾਲ ਰੈਫਰ ਕੀਤਾ ਗਿਆ, ਜਿੱਥੇ ਉਨ੍ਹਾਂ ਨੂੰ ਇਲਾਜ ਲਈ ਪਿਮਸ ਹਸਪਤਾਲ ਲਿਜਾਇਆ ਗਿਆ। ਮਾਂ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਪਿਤਾ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਨ੍ਹਾਂ ਨੇ ਹਾਦਸੇ ਦੀ ਸੂਚਨਾ ਪੁਲਿਸ ਨੂੰ ਦਿੱਤੀ, ਜਿਸਨੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।