ਪੰਜਾਬ ਆਮ ਆਦਮੀ ਪਾਰਟੀ ਦਾ ਅਕਾਲੀ ਦਲ ’ਤੇ ਹਮਲਾ/ ਗਰੀਬਾਂ ਦੇ ਮੁੱਦੇ ’ਤੇ ਧਾਰੀ ਚੁੱਪੀ ’ਤੇ ਚੁੱਕੇ ਸਵਾਲ/ ਪੰਜਾਬ ਦੀ ਪਿੱਠ ’ਤੇ ਛੁਰਾ ਮਾਰਨ ਦੇ ਲਾਏ ਇਲਜ਼ਾਮ By admin - December 31, 2025 0 11 Facebook Twitter Pinterest WhatsApp ਆਮ ਆਦਮੀ ਪਾਰਟੀ ਨੇ ਮਗਨਰੇਗਾ ਮਾਮਲੇ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਤੇ ਵੱਡਾ ਸ਼ਬਦੀ ਹਮਲਾ ਬੋਲਿਆ ਐ। ਇਸ ਸਬੰਬੀ ਬਿਆਨ ਜਾਰੀ ਕਰਦਿਆਂ ਪਾਰਟੀ ਦੇ ਸੀਨੀਅਰ ਬੁਲਾਰਾ ਬਲਤੇਜ ਸਿੰਘ ਪੰਨੂ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਵਿਧਾਨ ਸਭਾ ਅੰਦਰ ਮਗਨਰੇਗਾ ਖਿਲਾਫ ਹੋਈ ਬਹਿਸ਼ ਵਿਚ ਹਿੱਸਾ ਨਾ ਲੈ ਕੇ ਆਪਣੀ ਮਨਸ਼ਾ ਜਾਹਰ ਕਰ ਦਿੱਤੀ ਐ। ਉਨ੍ਵਾਂ ਕਿਹਾ ਕਿ ਅਕਾਲੀ ਦਲ ਨੇ ਭਾਜਪਾ ਨਾਲ ਗਠਜੋੜ ਦੀਆਂ ਸੰਭਾਵਨਾਵਾਂ ਦੇ ਮੱਦੇਨਜ਼ਰ ਪੰਜਾਬ ਦ ਗਰੀਬਾਂ ਨਾਲ ਧੋਖਾ ਕੀਤਾ ਐ। ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪਹਿਲਾਂ ਪੰਥ ਦੀ ਪਿੱਠ ਵਿਚ ਛੁਰਾ ਮਾਰਿਆ ਸੀ ਅਤੇ ਹੁਣ ਪੰਜਾਬ ਅਤੇ ਇਸ ਤੇ ਗਰੀਬਾਂ ਲਈ ਵੀ ਉਹੋ ਵਤੀਰਾ ਅਪਨਾਇਆ ਜਾ ਰਿਹਾ ਐ। ਉਨ੍ਵਾਂ ਕਿਹਾ ਕਿ ਅਕਾਲੀ ਦਲ ਨੰ ਆਪਣੇ ਪਰਿਵਾਰਕ ਹਿੱਤਾਂ ਤੋਂ ਸਿਵਾ ਕੁੱਝ ਦਿਖਾਈ ਨਹੀਂ ਦਿੰਦਾ, ਜਿਸ ਕਾਰਨ ਇਸ ਦੇ ਵਿਧਾਇਕਾਂ ਨੇ ਵਿਧਾਨ ਸਭਾ ਅੰਦਰ ਮਗਨਰੇਗਾ ਖਿਲਾਫ ਪਾਸ ਕੀਤੇ ਪ੍ਰਸਤਾਵ ਤੋਂ ਪਾਸਾ ਵੱਟਿਆ ਐ। ਉਨ੍ਹਾਂ ਕਿਹਾ ਕਿ ਇਸ ਦੇ ਇਕ ਵਿਧਾਇਕ ਨੇ ਪਾਰਟੀ ਤੋਂ ਹੀ ਕਿਨਾਰਾ ਕਰ ਲਿਆ ਐ ਜਦਕਿ ਗਿਨੀਵ ਕੌਰ ਮਜੀਠੀਆ ਨੇ ਵਿਧਾਨ ਸਭਾ ਵਿਚ ਆਉਣਾ ਵੀ ਮੁਨਾਸਿਬ ਨਹੀਂ ਸਮਝਿਆ। ਉਨ੍ਹਾਂ ਕਿਹਾ ਕਿ ਗਿਨੀਵ ਕੌਰ ਨੂੰ ਵਿਧਾਨ ਸਭਾ ਅੰਦਰ ਭਾਜਪਾ ਦੇ ਨਵੇਂ ਕਾਨੂੰਨ ਖਿਲਾਫ ਬੋਲਣਾ ਪੈਣਾ ਸੀ, ਇਸ ਲਈ ਉਨ੍ਹਾਂ ਨੇ ਵਿਧਾਨ ਸਭਾ ਅੰਦਰ ਆਉਣ ਤੋਂ ਕਿਨਾਰਾ ਕੀਤਾ ਐ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਵਿੱਚ ਅਕਾਲੀ ਦਲ ਦੁਆਰਾ ਇਸ ਫੈਸਲੇ ਦੇ ਵਿਰੋਧ ਵਿੱਚ ਕੁਝ ਵੀ ਨਾ ਬੋਲਣਾ ਦਰਸਾਉਂਦਾ ਹੈ ਕਿ ਅਕਾਲੀ ਦਲ ਹੁਣ ਵੀ ਬੀਜੇਪੀ ਦਾ ਸਾਥ ਦੇ ਰਿਹਾ ਹੈ।