ਪੰਜਾਬ ਫਰੀਦਕੋਟ ਪੁਲਿਸ ਦੀ ਹੁੱਲੜਬਾਜ਼ਾਂ ਨੂੰ ਚਿਤਾਵਨੀ/ ਨਵੇਂ ਸਾਲ ਦੇ ਜਸ਼ਨਾਂ ਨੂੰ ਲੈ ਕੇ ਅਨੋਖਾ ਸੱਦਾ ਪੱਤਰ/ ਕਾਨੂੰਨ ਤੋੜਣ ਵਾਲਿਆਂ ਦੇ ਸਪੈਸ਼ਲ ਟ੍ਰੀਟਮੈਂਟ ਦੀ ਤਿਆਰੀ By admin - December 31, 2025 0 9 Facebook Twitter Pinterest WhatsApp ਪੰਜਾਬ ਪੁਲਿਸ ਨੇ ਨਵੇਂ ਵਰ੍ਹੇ ਦੀ ਆਮਦ ਮੌਕੇ ਹੁੱਲੜਬਾਜ਼ੀ ਕਰਨ ਵਾਲਿਆਂ ਦਾ ਸਪੈਸ਼ਲ ਟਰੀਟਮੈਂਟ ਕਰਨ ਦੀ ਤਿਆਰੀ ਖਿੱਚ ਲਈ ਐ। ਪੁਲਿਸ ਵਲੋਂ ਇਕ ਇਨਵੀਟੇਸ਼ਨ ਕਾਰਡ ਰਿਲੀਜ਼ ਕੀਤਾ ਐ। ਫੇਸਬੁੱਕ ਪੇਜ਼ ਉਤੇ ਪਾਏ ਇਨਵੀਟੇਸ਼ਨ ਕਾਰਡ ਮੁਤਾਬਿਕ ਜੇਕਰ ਕੋਈ ਨਵੇਂ ਸਾਲ ਦੇ ਜਸ਼ਨ ’ਚ ਹੁੱਲੜਬਾਜ਼ੀ ਕਰਦਾ ਹੈ, ਸ਼ਰਾਬ ਪੀ ਕੇ ਡ੍ਰਾਈਵ ਕਰਦਾ ਹੈ ਜਾਂ ਗਲੀਆਂ ਬਾਜ਼ਾਰਾਂ ਵਿਚ ਲੜਾਈ ਝਗੜਾ ਕਰਦਾ ਪਾਇਆ ਜਾਂਦਾ ਹੈ ਤਾਂ ਉਸ ਨੂੰ ਪੰਜਾਬ ਪੁਲਿਸ ਦਾ ਵਿਸ਼ੇਸ਼ ਤੋਹਫ਼ਾ ਮਿਲੇਗਾ। ਜਿਸ ਵਿਚ ਥਾਣਾ ਸਿਟੀ ਅੰਦਰ ਸਪੈਸ਼ਲ ਐਂਟਰੀ ਤੋਂ ਇਲਾਵਾ ਕਾਨੂੰਨ ਤੋੜਨ ਵਾਲਿਆ ਲਈ ਸਪੈਸ਼ਲ ਟ੍ਰੀਟਮੈਂਟ ਦਾ ਇੰਤਜ਼ਾਮ ਕੀਤਾ ਗਿਆ ਐ। ਪੁਲਿਸ ਪ੍ਰਸ਼ਾਸਨ ਦਾ ਇਹ ਇਨਵੀਟੇਸ਼ਨ ਕਾਰਡ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਹਾਲਾਂਕਿ ਇਸ ਪੋਸਟ ਨੂੰ ਲੈ ਕੇ ਕੋਈ ਅਧਿਕਾਰਤ ਬਿਆਨ ਸਾਹਮਣੇ ਨਹੀਂ ਆਇਆ ਪਰ ਇਸ ਪੋਸਟ ਤੋਂ ਬਾਅਦ ਹੁੱਲੜਬਾਜ਼ ਜ਼ਰੂਰ ਚੁਕੰਨੇ ਹੋ ਗਏ ਹੋਣਗੇ।