ਐਸਜੀਪੀਸੀ ਪ੍ਰਧਾਨ ਹਰਜਿੰਦਰ ਧਾਮੀ ਦੀ ਪ੍ਰੈੱਸ ਕਾਨਫਰੰਸ/ ਘਪਲੇਬਾਜ਼ਾਂ ਨਾਲ ਨਰਮਾਈ ਦੇ ਇਲਜ਼ਾਮਾਂ ਬਾਰੇ ਦਿੱਤੀ ਸਫਾਈ

0
11

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਦਾਗੀ ਮੁਲਾਜ਼ਮਾਂ ਨਾਲ ਨਰਮਾਈ ਵਰਤਣ ਦੇ ਲੱਗ ਰਹੇ ਇਲਜਾਮਾਂ ਬਾਰੇ ਸਫਾਈ ਦਿੱਤੀ ਐ। ਉਨ੍ਹਾਂ ਕਿਹਾ ਕਿ ਸਾਡੇ ਮਾਛੀਵਾੜਾ ਸਾਹਿਬ ਵਿਖੇ ਦਿੱਤੇ ਬਿਆਨ ਦੇ ਗਲਤ ਮਤਲਬ ਕੱਢ ਕੇ ਪ੍ਰਚਾਰਿਆ ਜਾ ਰਿਹਾ ਐ ਜੋ ਸਰਾਸਰ ਗਲਤ ਐ। ਉਨ੍ਹਾਂ ਕਿਹਾ ਕਿ ਘਪਲੇ ਕਰਨ ਵਾਲਿਆਂ ਖਿਲਾਫ ਐਸਜੀਪੀਸੀ ਦੇ ਰੂਲਾਂ ਮੁਤਾਬਕ ਕਾਰਵਾਈ ਕੀਤੀ ਗਈ ਐ ਅਤੇ ਇਸ ਮਾਮਲੇ ਵਿਚ ਪੁਲਿਸ ਦਖਲ ਦੀ ਕੋਈ ਲੋੜ ਨਹੀਂ ਐ। ਅਕਾਲੀ ਦਲ ਦਾ ਪੱਖ ਪੂਰਨ ਬਾਰੇ ਉਨ੍ਹਾਂ ਕਿਹਾ ਕਿ ਉਹ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਹਨ, ਇਸ ਲਈ ਉਹ ਸ਼੍ਰੋਮਣੀ ਅਕਾਲੀ ਦਲ ਦੇ ਹੱਕ ਵਿਚ ਬੋਲਣ ਤੋਂ ਗੁਰੇਜ਼ ਨਹੀਂ ਕਰਨਗੇ।
ਉਨ੍ਹਾਂ ਕਿਹਾ ਕਿ ਗਲਤ ਕੰਮਾਂ ਵਿਚ ਸ਼ਾਮਲ ਸੇਵਾਦਾਰ ਤੋਂ ਲੈ ਕੇ ਮੁੱਖ ਸਕੱਤਰ ਤਕ ਸਾਰੇ ਵੇਹਲੇ ਕੀਤੇ ਹਨ। ਉਨ੍ਹਾਂ ਕਿਹਾ ਕਿ ਜਿਹੜੇ 16 ਜਣਿਆਂ ਨੂੰ ਬਚਾਉਣ ਦੇ ਸਾਡੇ ਉਤੇ ਇਲਜਾਮ ਲੱਗ ਰਹੇ ਨੇ, ਉਨ੍ਹਾਂ ਨਾਲ ਸਾਡਾ ਕੋਈ ਸਰੋਕਾਰ ਨਹੀਂ। ਉਨ੍ਹਾਂ ਕਿਹਾ ਕਿ 10-20 ਘਪਲੇ ਹੁੰਦੇ ਹਨ ਬਾਰੇ ਮੈਂ ਕਿਹਾ ਸੀ ਪਰ ਉਹ ਪੂਰੀ ਗੱਲ ਨਹੀਂ ਸੁਣੀ ਗਈ।
ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਤੌਰ ’ਤੇ ਮੈਂ ਇਹ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਅਸੀਂ ਕਿਸੇ ਨਾਲ ਵੀ ਢਿੱਲ ਨਹੀਂ ਵਰਤਦੇ। ਉਨ੍ਹਾਂ ਕਿਹਾ ਕਿ ਸਰਕਾਰ ਵਿੱਚ ਕਈ ਵਾਰ ਚੂਲਾਂ ਢਿੱਲੀਆਂ ਨਹੀਂ ਹੁੰਦੀਆਂ? ਪ੍ਰਬੰਧਕੀ ਕਮੀਆਂ ਕਿਤੇ ਵੀ ਹੋ ਸਕਦੀਆਂ ਹਨ, ਪਰ ਮਹੱਤਵਪੂਰਨ ਇਹ ਹੈ ਕਿ ਉਨ੍ਹਾਂ ‘ਤੇ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਨਿਯਮਾਂ ਵਿੱਚ ਕਿਤੇ ਵੀ ਇਹ ਨਹੀਂ ਲਿਖਿਆ ਕਿ ਪੁਲਸ ਨੂੰ ਮਾਮਲਾ ਸੌਂਪਣਾ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਮੈਂ ਸਰਕਾਰਾਂ ਵਿੱਚ ਹੋਏ ਕਈ ਕੇਸ ਗਿਣਾ ਸਕਦਾ ਹਾਂ, ਪਰ ਮੈਂ ਤੁਲਨਾ ਨਹੀਂ ਕਰਨਾ ਚਾਹੁੰਦਾ, ਕਿਉਂਕਿ ਸ਼੍ਰੋਮਣੀ ਕਮੇਟੀ ਇੱਕ ਵੱਡੀ ਅਤੇ ਜ਼ਿੰਮੇਵਾਰ ਸੰਸਥਾ ਹੈ।
ਉਨ੍ਹਾਂ ਕਿਹਾ ਕਿ ਐਸਜੀਪੀਸੀ ਵਿਚ 22000 ਤੋਂ ਵੱਧ ਮੁਲਾਜਮ ਨੇ, ਜਿਨ੍ਹਾਂ ਉਤੇ ਐਸਜੀਪੀਸੀ ਦੇ ਕਾਨੂੰਨ ਲਾਗੂ ਹੁੰਦੇ ਹਨ ਅਤੇ ਉਨ੍ਹਾਂ ਤੇ ਪੁਲਿਸ ਨੂੰ ਕਾਰਵਾਈ ਕਰਨ ਦਾ ਕੋਈ ਅਧਿਕਾਰ ਨਹੀਂ ਐ। ਮੇਰੇ ਤੇ ਦੋਸ਼ ਲਗਾਏ ਜਾਂਦੇ ਹਨ ਕਿ ਮੈਂ ਅਕਾਲੀ ਦਲ ਦੇ ਬੁਲਾਰੇ ਵਜੋਂ ਕੰਮ ਕਰਦਾ ਹਾਂ, ਅਕਾਲੀ ਦਲ ਨਾਲ ਜੁੜਿਆ ਹਾਂ ਤਾਂ ਮੈਂ ਉਸੇ ਪਾਰਟੀ ਲਈ ਕੰਮ ਕਰਾਂਗਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਮੇਰੀ ਮਾਂ ਜੱਥੇਬੰਦੀ ਹੈ ਅਤੇ ਮੈਨੂੰ ਮਾਣ ਹੈ ਕਿ ਮੈਂ ਸ਼੍ਰੋਮਣੀ ਅਕਾਲੀ ਦਲ ਦਾ ਸਿਪਾਹੀ ਹਾਂ।

LEAVE A REPLY

Please enter your comment!
Please enter your name here