ਹੁਸ਼ਿਆਰਪੁਰ ’ਚ ਭਾਜਪਾ ਆਗੂ ਤੀਕਸ਼ਨ ਸੂਦ ਨੇ ਘੇਰੀ ਸਰਕਾਰ/ ਸ਼ਹਿਰ ਦੀ ਵਾਰਡਬੰਦੀ ਨੂੰ ਲੈ ਕੇ ਪੁੱਛੇ ਤਿੱਖੇ ਸਵਾਲ

0
13

ਸੀਨੀਅਰ ਭਾਜਪਾ ਆਗੂ ਤਿਕਸ਼ਨ ਸੂਦ ਨੇ ਹੁਸ਼ਿਆਰਪੁਰ ਵਿਚ ਕੀਤੀ ਜਾ ਰਹੀ ਵਾਰਡਬੰਦੀ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਐ। ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਤੀਕਸ਼ਨ ਸੂਦ ਨੇ ਕਿਹਾ ਕਿ ਮਿਊਂਸਪਲ ਚੋਣਾਂ ਦੇ ਮੱਦੇਨਜਰ ਸਰਕਾਰ ਹੁਸ਼ਿਆਰਪੁਰ ਵਿਚ ਗਲਤ ਵਾਰਡਬੰਦੀ ਕਰਵਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਇਹ ਸਾਰਾ ਕੁੱਝ ਆਉਂਦੀਆਂ ਮਿਊਂਸਪਲ ਚੋਣਾਂ ਜਿੱਤਣ ਦੇ ਮਕਸਦ ਨਾਲ ਕੀਤਾ ਜਾ ਰਿਹਾ ਐ।
ਉਨ੍ਹਾਂ ਕਿਹਾ ਕਿ ਵਾਰਡਬੰਦੀ ਦੀ ਲੋੜ ਸ਼ਹਿਰ ਦਾ ਇਲਾਕਾ ਵਧਣ ਕਾਰਨ ਹੁੰਦੀ ਐ ਜਦਕਿ ਸਰਕਾਰ ਆਬਾਦੀ ਦੇ ਹਿਸਾਬ ਨਾਲ ਵਾਰਡਬੰਦੀ ਕਰਨ ਦੇ ਰਾਹ ਪਈ ਹੋਈ ਐ। ਉਨ੍ਹਾਂ ਕਿਹਾ ਕਿ ਸਰਕਾਰ ਗੈਰ ਤਜਰਬੇਕਾਰ ਲੋਕਾਂ ਤੋਂ ਆਬਾਦੀ ਦੀ ਗਿਣਤੀ ਕਰਵਾ ਰਹੀ ਐ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਵਾਰਡਬੰਦੀ ਦੀ ਆੜ ਹੇਠਾਂ ਦਲਿਤਾਂ ਨਾਲ ਵੀ ਧੱਕਾ ਕਰ ਰਹੀ ਐ।
ਉਹਨਾਂ ਕਿਹਾ ਕਿ ਇਸ ਸਰਕਾਰ ਨੇ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਲਈ ਆਪਣੇ ਹਿਸਾਬ ਨਾਲ ਵਾਰਡਬੰਦੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਸਰਕਾਰ ਨੇ ਇਲੈਕਸ਼ਨ ਕਮਿਸ਼ਨ ਅਤੇ ਕੋਰਟ ਦੇ ਆਰਡਰਾਂ ਨੂੰ ਵੀ ਨਾ ਮੰਨਦੇ ਹੋਏ ਆਪਣੇ ਕੈਂਡੀਡੇਟਾਂ ਨੂੰ ਫਾਇਦਾ ਪਹੁੰਚਾਉਣ ਲਈ ਵਾਰਡਬੰਦੀ ਕੀਤੀ ਐ। ਉਹਨਾਂ ਕਿਹਾ ਕਿ ਜੇਕਰ ਸਰਕਾਰ ਨੇ ਹੁਣ ਵੀ ਇਸ ਵਾਰਡਬੰਦੀ ਨੂੰ ਰੱਦ ਨਾ ਕੀਤਾ ਤਾਂ ਬੀਜੇਪੀ ਆਉਣ ਵਾਲੇ ਦਿਨਾਂ ਵਿੱਚ ਵੱਡਾ ਪ੍ਰਦਰਸ਼ਨ ਉਲੀਕੇਗੀ।

LEAVE A REPLY

Please enter your comment!
Please enter your name here