ਜਲੰਧਰ ’ਚ ਚਲਦੀ ਬੱਸ ਦੇ ਨਿਕਲੇ ਟਾਇਰ/ ਵੱਡਾ ਜਾਨੀ ਨੁਕਸਾਨ ਟਲਿਆ, ਲੱਗਿਆ ਲੰਮਾ ਜਾਮ

0
10

ਜਲੰਧਰ ਦੇ ਅਕਸ਼ਰਧਾਮ ਮੰਦਰ ਨੇੜੇ ਬੀਤੀ ਰਾਤ ਉਸ ਵੇਲੇ ਵੱਡਾ ਹਾਦਸਾ ਟੱਲ ਗਿਆ ਜਦੋਂ ਇੱਥੋਂ ਗੁਜਰ ਰਹੀ ਪੀਆਰੀਟੀਸੀ ਦੀ ਬੱਸ ਦੇ ਅਚਾਨਕ ਦੋਵੇਂ ਟਾਇਰ ਨਿਕਲ ਗਏ ਅਤੇ ਬੱਸ ਬੇਕਾਬੂ ਹੋ ਕੇ ਰੋਡ ਦੇ ਦੂਜੇ ਪਾਸੇ ਚਲੇ ਗਏ। ਗਨੀਮਤ ਇਹ ਰਹੀ ਕਿ ਬੱਸ ਵਿਚ ਕੋਈ ਸਵਾਰੀ ਨਹੀਂ ਸੀ, ਜਿਸ ਦੇ ਚਲਦਿਆਂ ਜਾਨੀ ਨੁਕਸਾਨ ਤੋਂ ਤਾਂ ਬਚਾਅ ਰਿਹਾ ਪਰ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ ਅਤੇ ਸੰਘਣੀ ਧੁੰਦ ਦੇ ਚਲਦਿਆਂ ਰਾਹਗੀਰਾਂ ਨੂੰ ਭਾਰੀ ਪ੍ਰੇਸਾਨੀ ਝੱਲਣੀ ਪਈ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਨੇ ਬੱਸ ਨੂੰ ਪਾਸੇ ਕਰਵਾ ਕੇ ਆਵਾਜਾਈ ਨੂੰ ਚਾਲੂ ਕਰਵਾਇਆ।
ਬੱਸ ਡਰਾਈਵਰ ਜਸਵੀਰ ਸਿੰਘ ਨੇ ਦੱਸਿਆ ਕਿ ਉਹ ਗੁਰਦਾਸਪੁਰ ਤੋਂ ਵਾਪਸ ਆ ਰਿਹਾ ਸੀ ਜਦੋਂ, ਜਿਵੇਂ ਹੀ ਉਹ ਅਕਸ਼ਰਧਾਮ ਮੰਦਰ ਦੇ ਨੇੜੇ ਪਹੁੰਚਿਆ, ਤਾਂ ਅਚਾਨਕ ਬੱਸ ਦੇ ਦੋਵੇਂ ਪਿਛਲੇ ਟਾਇਰ ਬਾਹਰ ਆ ਗਏ, ਜਿਸ ਕਾਰਨ ਬੱਸ ਬੇਕਾਬੂ ਹੋ ਕੇ ਫੁੱਟਪਾਥ ‘ਤੇ ਅਤੇ ਦੂਜੇ ਪਾਸੇ ਜਾ ਡਿੱਗੀ।
ਡਰਾਈਵਰ ਨੇ ਦੱਸਿਆ ਕਿ ਉਹ ਅਤੇ ਕੰਡਕਟਰ ਬੱਸ ਵਿੱਚ ਸਨ, ਪਰ ਹਾਦਸੇ ਦੌਰਾਨ ਉਨ੍ਹਾਂ ਨੂੰ ਕੋਈ ਸੱਟ ਨਹੀਂ ਲੱਗੀ। ਹਾਦਸੇ ਤੋਂ ਬਾਅਦ, ਮੌਕੇ ‘ਤੇ ਮੌਜੂਦ ਰਾਹਗੀਰਾਂ ਨੇ ਸੜਕ ਸੁਰੱਖਿਆ ਬਲ ਦੀ ਟੀਮ ਨੂੰ ਸੂਚਿਤ ਕੀਤਾ। ਟੀਮ ਮੌਕੇ ‘ਤੇ ਪਹੁੰਚੀ ਅਤੇ ਟ੍ਰੈਫਿਕ ਜਾਮ ਨੂੰ ਸਾਫ਼ ਕੀਤਾ। ਟ੍ਰੈਫਿਕ ਜਾਮ ਦੌਰਾਨ, ਉੱਥੋਂ ਲੰਘ ਰਹੀ ਇੱਕ ਐਂਬੂਲੈਂਸ ਫਸ ਗਈ, ਪਰ ਜਾਮ ਨੂੰ ਸਾਫ਼ ਕਰਨ ਦੀ ਬਜਾਏ, ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨੇ ਵੀਆਈਪੀ ਕਾਫਲੇ ਨੂੰ ਤਰਜੀਹ ਦਿੱਤੀ। ਬਾਅਦ ਵਿਚ ਪੁਲਿਸ ਨੇ ਕਰੇਨ ਦੀ ਮਦਦ ਨਾਲ ਆਵਾਜਾਈ ਨੂੰ ਚਾਲੂ ਕਰਵਾਇਆ।

LEAVE A REPLY

Please enter your comment!
Please enter your name here