ਫਤਹਿਗੜ੍ਹ ਵਾਸੀ ਕਿਸਾਨ ਦੀ ਬਦਲੀ ਕਿਸਮਤ/ 7 ਰੁਪਏ ’ਚ ਨਿਕਲਿਆ ਇਕ ਕਰੋੜ ਦਾ ਇਨਾਮ

0
13

ਕਹਿੰਦੇ ਨੇ ਰੱਬ ਜਦੋਂ ਦਿੰਦਾ ਹੈ ਛੱਪੜ ਫਾੜ ਕੇ ਦਿੰਦਾ ਹੈ, ਅਜਿਹਾ ਹੀ ਹੋਇਆ ਹੈ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪਿੰਡ ਮਾਜਰੀ ਸੋਢੀਆ ਦੇ ਕਿਸਾਨ ਬਲਕਾਰ ਸਿੰਘ ਨਾਲ, ਜਿਸ ਨੇ ਸਰਹੰਦ ਤੋਂ 7 ਰੁਪਏ ਦੀ ਲਾਟਰੀ ਖ਼ਰੀਦੀ ਸੀ, ਜਿਸ ਨੂੰ ਉਹ ਭੁੱਲ ਗਿਆ ਸੀ। ਅੱਜ ਜਦੋਂ ਉਹ ਅਚਾਨਕ ਸਰਹੰਦ ਵਾਪਸ ਆਇਆ ਤਾਂ ਉਸ ਨੂੰ ਆਪਣਾ ਇਕ ਕਰੋੜ ਦਾ ਇਨਾਮ ਨਿਕਲਣ ਬਾਰੇ ਪਤਾ ਚੱਲਿਆ।  ਬਲਕਾਰ ਸਿੰਘ ਨੇ ਇਨਾਮ ਲਈ ਵਾਹਿਗੁਰੂ ਦਾ ਧੰਨਵਾਦ ਕੀਤਾ। ਉਸ ਨੇ ਕਿਹਾ ਕਿ ਗੁਰੂ ਸਾਹਿਬ ਦੇ ਹੁਕਮਾਂ ਮੁਤਾਬਕ ਉਹ ਇਸ ਰਕਮ ਦਾ ਦਸਵਾਂ ਹਿੱਸਾ ਲੋੜਵੰਦਾਂ ਦੀ ਮਦਦ ਲਈ ਵਰਤੇਗਾ। ਲਾਟਰੀ ਵਿਕਰੇਤਾ ਮੁਕੇਸ਼ ਕੁਮਾਰ ਨੇ ਉਸ ਨੂੰ ਬੁਲਾ ਕੇ ਸਨਮਾਨ ਕੀਤਾ, ਕਿਸਾਨ ਵਲੋਂ ਵੀ ਲਾਟਰੀ ਨਿਕਲਣ ਦੀ ਖੁਸ਼ੀ ਵਿੱਚ ਲੱਡੂ ਵੰਡੇ ਗਏ।

LEAVE A REPLY

Please enter your comment!
Please enter your name here