ਪੰਜਾਬ ਫਗਵਾੜਾ ’ਚ ਪਰਵਾਸੀ ਹੱਥੋਂ ਪੰਜਾਬੀ ਦਾ ਕਤਲ/ ਕੰਮ ਨੂੰ ਲੈ ਕੇ ਦੋਵਾਂ ਵਿਚਾਲੇ ਹੋਈ ਸੀ ਤਕਰਾਰ/ ਤਕਰਾਰ ਤੋਂ ਬਾਅਦ ਨੋਕੀਲੀ ਚੀਜ਼ ਨਾਲ ਕੀਤਾ ਹਮਲਾ By admin - December 28, 2025 0 9 Facebook Twitter Pinterest WhatsApp ਫਗਵਾੜਾ ਦੇ ਪਿੰਡ ਮੰਡਾਲੀ ਵਿਖੇ ਇਕ ਪ੍ਰਵਾਸੀ ਮਜਦੂਰ ਵੱਲੋਂ ਪੰਜਾਬੀ ਦਾ ਕਤਲ ਕਰਨ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਜਾਣਕਾਰੀ ਅਨੁਸਾਰ ਦਵਿੰਦਰ ਸਿੰਘ ਪੁੱਤਰ ਅਜੀਤ ਸਿੰਘ ਨੇ ਖੇਤੀਬਾੜੀ ਦੇ ਕੰਮ ਖਾਤਰ ਇਕ ਪਰਵਾਸੀ ਮਜਦੂਰ ਰੱਖਿਆ ਹੋਇਆ ਸੀ। ਦੋਵਾਂ ਵਿਚਾਲੇ ਕਿਸੇ ਕੰਮ ਨੂੰ ਲੈ ਕੇ ਕਹਾ-ਸੁਣੀ ਹੋਈ ਤਾਂ ਪਰਵਾਸੀ ਨੇ ਦਵਿੰਦਰ ਸਿੰਘ ਤੇ ਅਣਪਛਾਤੀ ਚੀਜ਼ ਨਾਲ ਹਮਲਾ ਕਰ ਦਿੱਤਾ। ਦਵਿੰਦਰ ਸਿੰਘ ਨੂੰ ਜ਼ਖਮੀ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਿਸ ਨੇ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਤੇ ਅਗਲੀ ਕਾਰਵਾਈ ਆਰੰਭ ਦਿੱਤੀ ਐ। ਮ੍ਰਿਤਕ ਦੀ ਪਤਨੀ ਪਲਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਰਵਾਸੀ ਨੇ ਪਹਿਲਾਂ ਉਸਦੇ ਪਤੀ ਨਾਲ ਗਾਲੀ ਗਲੋਚ ਕੀਤੀ ਤੇ ਜਦੋਂ ਉਹਨਾਂ ਦੇ ਪਤੀ ਨੂੰ ਉਸਨੂੰ ਰੋਕਿਆ ਤਾਂ ਮਜ਼ਦੂਰ ਨੇ ਗੁੱਸੇ ਵਿੱਚ ਆ ਕੇ ਹਾਥੋਪਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਕਿਸੇ ਅਣਪਛਾਤੀ ਚੀਜ਼ ਨਾਲ ਹਮਲਾ ਕਰ ਦਿੱਤਾ। ਇਸ ਤੋਂ ਬਾਅਦ ਦਵਿੰਦਰ ਸਿੰਘ ਨੂੰ ਤੁਰੰਤ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਸਿਵਲ ਹਸਪਤਾਲ ਵਿੱਚ ਐਮਰਜੰਸੀ ਡਿਊਟੀ ਤੇ ਤੈਨਾਤ ਡਾਕਟਰ ਦੇ ਦੱਸਣ ਮੁਤਾਬਕ ਜ਼ਖਮੀ ਦਵਿੰਦਰ ਸਿੰਘ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਤੋਂ ਚੁੱਕੀ ਸੀ। ਡਾਕਟਰਾਂ ਮੁਤਾਬਿਕ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ। ਘਟਨਾ ਤੋਂ ਬਾਅਦ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਐ। ਪੁਲਿਸ ਨੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਮਾਮਲੇ ਦੀ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਐ।