ਪੰਜਾਬ ਪੰਜਾਬ ਪੁਲਿਸ ਦੇ ਜਵਾਨ ਦੀ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ/ ਸੰਗੀਤਕ ਸੁਰਾਂ ਨਾਲ ਅਮਰ ਸ਼ਹਾਦਤ ਨੂੰ ਕੀਤਾ ਨਮਨ By admin - December 28, 2025 0 11 Facebook Twitter Pinterest WhatsApp ਪੰਜਾਬ ਪੁਲਿਸ ਦੇ ਜਵਾਨ ਨੇ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਸੰਗੀਤ ਰਾਹੀਂ ਸ਼ਰਧਾਂਜਲੀ ਅਰਪਨ ਕੀਤੀ ਐ। ਪੁਲਿਸ ਮੁਲਾਜ਼ਮ ਨੇ ਸੰਗੀਤ ਦੀਆਂ ਸੁਰਾਂ ਛੇੜ ਕੇ ਸ਼ਹੀਦਾਂ ਦੀ ਅਮਰ ਸ਼ਹਾਦਤ ਨੂੰ ਨਮਨ ਕੀਤਾ ਐ। ਪੁਲਿਸ ਜਵਾਨ ਵੱਲੋਂ ਗਟਾਰ ਦੀ ਮਦਦ ਨਾਲ ਛੇੜੀਆਂ ਸੰਗੀਤਕ ਸੁਰਾਂ ਸੁਣ ਕੇ ਸੰਗਤ ਦੀਆਂ ਅੱਖਾਂ ਵੀ ਨਮ ਹੋ ਗਈਆਂ। ਪੁਲਿਸ ਜਵਾਨ ਨੇ ਛੋਟੇ ਸਾਹਿਬਜ਼ਾਦਿਆਂ ਦੀ ਮਾਤਾ ਗੁੱਜਰ ਕੌਰ ਨਾਲ ਹੋਈ ਵਾਰਤਾਲਾਪ ਸੰਗੀਤਕ ਗਾਇਨ ਕਰ ਕੇ ਸਭ ਦੇ ਮਨ ਮੋਹ ਲਿਆ ਐ। ਪੁਲਿਸ ਜਵਾਨ ਦੀ ਇਹ ਵੀਡੀਓ ਸ਼ੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਐ, ਜਿਸ ਨੂੰ ਵੱਡੀ ਗਿਣਤੀ ਲੋਕ ਪਸੰਦ ਕਰ ਰਹੇ ਹਨ।