ਪੰਜਾਬ ਪਠਾਨਕੋਟ ਪੁਲਿਸ ਨੇ ਨਵੇਂ ਸਾਲ ਮੌਕੇ ਚੌਕਸੀ ਵਧਾਈ/ ਐਤਵਾਰ ਨੂੰ ਲੱਗਦੇ ਬਾਜ਼ਾਰ ਨੂੰ ਕਰਵਾਇਆ ਬੰਦ/ ਕਈ ਥਾਵਾਂ ’ਤੇ ਜ਼ਬਤ ਕੀਤਾ ਸਾਮਾਨ By admin - December 28, 2025 0 8 Facebook Twitter Pinterest WhatsApp ਪਠਾਨਕੋਟ ਪੁਲਿਸ ਵੱਲੋਂ ਨਵੇਂ ਸਾਲ ਦੀ ਆਮਦ ਦੇ ਚਲਦਿਆਂ ਸ਼ਹਿਰ ਅੰਦਰ ਚੌਕਸੀ ਵਧਾ ਦਿੱਤੀ ਐ। ਪੁਲਿਸ ਵੱਲੋਂ ਅਤਿਵਾਦੀ ਹਮਲੇ ਦੀਆਂ ਸ਼ੰਕਾਵਾਂ ਦੇ ਚਲਦਿਆਂ ਇੱਥੇ ਐਤਵਾਰ ਨੂੰ ਲੱਗਣ ਵਾਲੇ ਬਾਜ਼ਾਰ ਨੂੰ ਵੀ ਦੋ ਹਫਤਿਆਂ ਲਈ ਬੰਦ ਕਰਵਾ ਦਿੱਤਾ ਐ। ਪੁਲਿਸ ਦੇ ਦੱਸਣ ਮੁਤਾਬਕ ਇਸ ਬਾਜ਼ਾਰ ਵਿਚ ਪਠਾਨਕੋਟ, ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ ਤੋਂ ਲੋਕ ਖਰੀਦਦਾਰੀ ਲਈ ਆਉਂਦੇ ਹਨ, ਜਿਸ ਦੇ ਚਲਦਿਆਂ ਅਹਿਤਿਆਤ ਵਜੋਂ ਇਸ ਬਾਜਾਰ ਨੂੰ ਬੰਦ ਕਰ ਦਿੱਤਾ ਗਿਆ ਐ। ਇਸ ਤੋਂ ਇਲਾਵਾ ਸ਼ਹਿਰ ਦੀਆਂ ਅਹਿਮ ਥਾਵਾਂ ਤੇ ਵੀ ਵਿਸ਼ੇਸ਼ ਨਜਰ ਰੱਖੀ ਜਾ ਰਹੀ ਐ। ਸੰਡੇ ਬਾਜ਼ਾਰ ਬੰਦ ਕੀਤੇ ਜਾਣ ਦੇ ਬਾਵਜੂਦ ਕੁਝ ਫੜੀ ਮਾਲਕਾਂ ਵੱਲੋਂ ਫੜੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਲੈ ਕੇ ਟਰੈਫਿਕ ਪੁਲਿਸ ਵੱਲੋਂ ਕਦਮ ਚੁੱਕੇ ਗਏ ਅਤੇ ਇਹਨਾਂ ਦੁਕਾਨਦਾਰਾਂ ਦਾ ਸਮਾਨ ਜਪਤ ਕਰ ਲਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਟਰੈਫਿਕ ਪੁਲਿਸ ਦੇ ਇੰਚਾਰਜ ਬ੍ਰਹਮਦਤ ਨੇ ਕਿਹਾ ਕਿ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਉਹਨਾਂ ਵੱਲੋਂ ਪਹਿਲਾਂ ਹੀ ਦੁਕਾਨਦਾਰਾਂ ਅਤੇ ਫੜੀ ਮਾਲਕਾਂ ਨੂੰ ਐਲਾਨ ਕਰਵਾਇਆ ਗਿਆ ਸੀ ਕਿ ਦੋ ਹਫਤਿਆਂ ਲਈ ਸੰਡੇ ਬਾਜ਼ਾਰ ਬੰਦ ਰਵੇਗਾ ਅਤੇ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਦੁਕਾਨਦਾਰਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ ਪਰ ਉਸਦੇ ਬਾਵਜੂਦ ਕੁਝ ਦੁਕਾਨਦਾਰਾਂ ਵੱਲੋਂ ਫੜੀ ਲਗਾਉਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਦੇ ਚਲਦੇ ਸਾਡੇ ਵੱਲੋਂ ਉਹਨਾਂ ਦਾ ਸਮਾਨ ਜਪਤ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਬਾਕੀ ਦੁਕਾਨਦਾਰਾਂ ਨੂੰ ਵੀ ਅਪੀਲ ਹੈ ਕਿ ਸੰਡੇ ਬਾਜ਼ਾਰ ਨਾ ਲਗਾਇਆ ਜਾਵੇ ਜੇਕਰ ਕੋਈ ਲਗਾਵੇਗਾ ਤਾਂ ਉਸ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।