ਪੰਜਾਬ ਅੰਮ੍ਰਿਤਸਰ ਵਿਖੇ ਵਿਸ਼ਾਲ ਸਰਜਰੀ ਕੈਂਪ ਜਾਰੀ/ 21 ਦਸੰਬਰ ਤੋਂ 10 ਜਨਵਰੀ ਤਕ ਚੱਲੇਗਾ ਕੈਂਪ/ ਲੋੜਵੰਦ ਮਰੀਜ਼ਾਂ ਵੱਲੋਂ ਉਪਰਾਲੇ ਲਈ ਵਿਸ਼ੇਸ਼ ਧੰਨਵਾਦ By admin - December 28, 2025 0 12 Facebook Twitter Pinterest WhatsApp ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਅੰਮ੍ਰਿਤਸਰ ਵਿਖੇ 21 ਦਸੰਬਰ ਤੋਂ ਚੱਲ ਰਿਹਾ ਵਿਸ਼ਾਲ ਸਰਜਰੀ ਕੈਂਪ ਲੋੜਵੰਦ ਮਰੀਜ਼ਾਂ ਲਈ ਵਰਦਾਨ ਸਾਬਤ ਹੋ ਰਿਹਾ ਐ। ਮਾਤਾ ਗੁਜਰੀ ਜੀ ਅਤੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਲਾਇਆ ਗਿਆ ਇਹ ਕੈਂਪ 10 ਜਨਵਰੀ ਤੱਕ ਚੱਲੇਗਾ। ਇਸ ਕੈਂਪ ਵਿਚ ਹੁਣ ਤਕ ਅਨੇਕਾਂ ਲੋੜਵੰਦ ਮਰੀਜ਼ਾਂ ਦੇ ਆਪਰੇਸ਼ਨ ਹੋ ਚੁੱਕੇ ਨੇ। ਹਸਪਤਾਲ ਵੱਲੋਂ ਲੱਖਾਂ ਦੀ ਲਾਗਤ ਵਾਲੇ ਆਪਰੇਸ਼ਨ ਮਹਿਜ 13000 ਰੁਪਏ ਵਿਚ ਕੀਤੇ ਜਾ ਰਹੇ ਹਨ। ਲੋੜਵੰਦ ਮਰੀਜ਼ਾਂ ਨੇ ਇਸ ਉਪਰਾਲੇ ਲਈ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਐ। ਇਸ ਸਬੰਧੀ ਗੱਲ ਕਰਦਿਆਂ ਭਾਈ ਅਮਨਦੀਪ ਸਿੰਘ ਜੀ ਬੀਬੀ ਕੌਲਾਂ ਜੀ ਵਾਲਿਆਂ ਨੇ ਕਿਹਾ ਕਿ ਜਿਸ ਲੋੜਵੰਦ ਮਰੀਜ਼ ਨੇ ਇਨ੍ਹਾਂ ਸੇਵਾਵਾਂ ਦਾ ਲਾਭ ਲੈਣਾ ਹੈ, ਉਹ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਨਾਲ ਸੰਪਰਕ ਕਰਕੇ ਸਮਾਂ ਲੈ ਕੇ ਆ ਸਕਦੇ ਹਨ। ਉਨ੍ਹਾਂ ਕਿਹਾ ਕਿ ਇੱਸ ਕੈਂਪ ਵਿਚ ਮਰੀਜ਼ਾਂ ਲਈ ਇਲਾਜ ਦੇ ਨਾਲ ਨਾਲ ਗੁਰੂ ਨਾਨਕ ਦੀ ਰਸੋਈ ਤੋਂ ਲੰਗਰ ਦਾ ਵੀ ਪ੍ਰਬੰਧ ਖਾਸ ਕੀਤਾ ਗਿਆ ਹੈ। ਉਧਰ ਮਰੀਜ਼ਾ ਵਿਚ ਇਸ ਉਪਰਾਲੇ ਲਈ ਖੁਸ਼ੀ ਪਾਈ ਜਾ ਰਹੀ ਐ। ਸਰਜਰੀ ਕੈਂਪ ਦਾ ਲਾਭ ਉਠਾ ਚੁੱਕੇ ਮਰੀਜ਼ਾਂ ਦਾ ਕਹਿਣਾ ਸੀ ਕਿ ਉਹ ਲੰਮੇ ਸਮੇਂ ਤੋਂ ਇਹਨਾਂ ਬਿਮਾਰੀਆਂ ਨਾਲ ਪੀੜਿਤ ਸੀ ਪਰ ਜਦੋਂ ਇਸ ਕੈਂਪ ਬਾਰੇ ਪਤਾ ਲੱਗਿਆ ਤਾਂ ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਪਹੁੰਚੇ ਅਤੇ ਸਾਡਾ ਤੁਰੰਤ ਇਲਾਜ ਹੋਇਆ ਸਰਜਰੀ ਹੋਈ ਅਤੇ ਸਾਨੂੰ ਹੁਣ ਇੰਝ ਲੱਗ ਰਿਹਾ ਜਿਵੇਂ ਰੱਬ ਨੇ ਆਪ ਆ ਕੇ ਬਾਂਹ ਫੜੀ ਹੋਵੇ। ਭਾਈ ਅਮਨਦੀਪ ਸਿੰਘ ਹੋਰਾਂ ਨੇ ਅੱਗੇ ਦੱਸਿਆ ਕਿ 18 ਡਾਕਟਰ ਹਨ ਅਤੇ ਜੋ ਮਾਹਰ ਡਾਕਟਰ ਹਨ ਉਹੀ ਇਹਨਾਂ ਸਰਜਰੀਆਂ ਦੇ ਵਿੱਚ ਸੇਵਾ ਨਿਭਾ ਰਹੇ ਹਨ। ਸੰਗਤ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਲੋੜਵੰਦ ਮਰੀਜ਼ਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਜਿਸ ਕਰਕੇ ਸਾਰੀ ਦੇਖਰੇਖ ਹਰੇਕ ਪੱਖੋਂ ਧਿਆਨ ਨਾਲ ਕੀਤੀ ਜਾ ਰਹੀ ਹੈ। ਉੱਥੇ ਹੀ ਬਾਬਾ ਦੀਪ ਸਿੰਘ ਹੈਲਥ ਖੇਡ ਚੈਰੀਟੇਬਲ ਹਸਪਤਾਲ ਵਿਖੇ ਮੈਨੇਜਰ ਦੀ ਸੇਵਾਵਾਂ ਨਿਭਾਅ ਰਹੇ ਵਰੁਣ ਦੇ ਵੱਲੋਂ ਦੱਸਿਆ ਗਿਆ ਲੋੜਵੰਦ ਮਰੀਜ਼ ਜਦੋਂ ਆਉਂਦੇ ਨੇ ਤਾਂ ਉਹਨਾਂ ਦੀ ਪੂਰੀ ਜਾਂਚ ਕੀਤੀ ਜਾਂਦੀ ਹੈ ਟੈਸਟ ਕੀਤੇ ਜਾਂਦੇ ਹਨ ਅਤੇ ਫਿਰ ਖਾਸ ਮਾਹਰ ਡਾਕਟਰਾਂ ਕੋਲੋਂ ਸਰਜਰੀ ਕਰਾਈ ਜਾਂਦੀ ਹੈ।