ਅਬੋਹਰ ਵਾਸੀ ਵਿਆਹੁਤਾ ਦੀ ਭੇਦਭਰੀ ਹਾਲਤ ’ਚ ਮੌਤ/ 18 ਦਿਨ ਪਹਿਲਾਂ ਹਰਿਆਣਾ ’ਚ ਹੋਇਆ ਸੀ ਵਿਆਹ/ ਸਹੁਰਾ ਪਰਿਵਾਰ ’ਤੇ ਲੱਗੇ ਦਾਜ ਲਈ ਕਤਲ ਦੇ ਇਲਜ਼ਾਮ

0
7

ਅਬੋਹਰ ਨਾਲ ਸਬੰਧਤ ਇਕ ਨਵ-ਵਿਆਹੁਤਾ ਦੀ ਸਹੁਰੇ ਘਰ ਅੰਦਰ ਭੇਦਭਰੀ ਹਾਲਤ ਵਿਚ ਮੌਤ ਹੋ ਦੀ ਸਨਸਨੀਖੇਜ ਖਬਰ ਸਾਹਮਣੇ ਆਈ ਐ। ਮ੍ਰਿਤਕਾ ਇਕ ਪੁਲਿਸ ਕਰਮਚਾਰੀ ਦੀ ਧੀ ਸੀ ਜੋ ਅਬੋਹਰ ਸਿਟੀ ਵਿਖੇ ਤੈਨਾਤ ਐ। ਪੇਕਾ ਪਰਿਵਾਰ ਦੇ ਦੱਸਣ ਮੁਤਾਬਕ ਉਨ੍ਹਾਂ ਨੇ ਆਪਣੀ ਧੀ ਰੀਟਾ ਦਾ 18 ਦਿਨ ਪਹਿਲਾਂ ਹਰਿਆਣਾ ਦੇ ਪਿੰਡ ਕਾਲਿਆਵਾਲੀ ਵਾਸੀ ਲੜਕੇ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਸਹੁਰਾ ਪਰਿਵਾਰ ਵੱਲੋਂ ਦਾਜ-ਦਹੇਜ ਦੀ ਮੰਗ ਕੀਤੀ ਜਾ ਰਹੀ ਸੀ, ਜਿਸ ਦੇ ਚਲਦਿਆਂ ਬੀਤੇ ਦਿਨ ਸਹੁਰਾ ਪਰਿਵਾਰ ਦਾ ਲੜਕੀ ਦੀ ਅਚਾਨਕ ਸਿਹਤ ਵਿਗੜਣ ਸਬੰਧੀ ਫੋਨ ਆਇਆ। ਜਦੋਂ ਪੇਕਾ ਪਰਿਵਾਰ ਮੌਕੇ ਤੇ ਪਹੁੰਚਿਆ ਤਾਂ ਲੜਕੀ ਦੀ ਮੌਤ ਹੋ ਚੁੱਕੀ ਸੀ। ਮ੍ਰਿਤਕਾ ਦੇ ਪੇਕਾ ਪਰਿਵਾਰ ਨੇ ਸਹੁਰਾ ਪਰਿਵਾਰ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਐ।

LEAVE A REPLY

Please enter your comment!
Please enter your name here