ਪੰਜਾਬ ਅੰਮ੍ਰਿਤਸਰ ’ਚ ਸੁਖਪਾਲ ਖਹਿਰਾਂ ਨੇ ਘੇਰੀ ਕੇਂਦਰ ਸਰਕਾਰ/ ਮਨਰੇਗਾ ਨਾਲ ਛੇੜਛਾੜ ਗਰੀਬਾਂ ਦੇ ਹੱਕਾਂ ਨਾਲ ਧੱਕਾ ਕਰਾਰ By admin - December 27, 2025 0 11 Facebook Twitter Pinterest WhatsApp ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਅੱਜ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਪਹੁੰਚੇ ਜਿੱਥੇ ਉਨ੍ਹਾਂ ਨੇ ਕਾਂਗਰਸ ਤਿਹਾਤੀ ਦੇ ਦਫਤਰ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕੀਤਾ। ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੁਖਪਾਲ ਖਹਿਰਾ ਨੇ ਕੇਂਦਰ ਸਰਕਾਰ ’ਤੇ ਮਨਰੇਗਾ ਨਾਲ ਛੇੜਛਾੜ ਕਰਨ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਮਨਰੇਗਾ 2005 ਵਿੱਚ ਕਾਂਗਰਸ ਸਰਕਾਰ ਵੱਲੋਂ ਸ਼ੁਰੂ ਕੀਤੀ ਇਹ ਗਰੀਬਾਂ ਲਈ ਮੀਲ ਪੱਥਰ ਸਾਬਤ ਹੋਈ ਸੀ ਪਰ ਮੌਜੂਦਾ ਸਰਕਾਰ ਉਸ ਨੂੰ ਖਤਮ ਕਰ ਕੇ ਗਰੀਬਾਂ ਦੇ ਹੱਕਾਂ ਉਤੇ ਡਾਕਾ ਮਾਰ ਰਹੀ ਐ। ਸੁਖਪਾਲ ਖਹਿਰਾ ਨੇ ‘ਵੀਰ ਬਾਲ ਦਿਵਸ’ ਦੇ ਨਾਮ ’ਤੇ ਵੀ ਇਤਰਾਜ਼ ਜਾਹਰ ਕੀਤਾ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਕੋਈ ਸਧਾਰਨ ਬਾਲ ਨਹੀਂ ਸਨ, ਇਸ ਲਈ ‘ਵੀਰ ਬਾਲ ਦਿਵਸ’ ਦਾ ਨਾਮ ਬਦਲ ਕੇ ‘ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ’ ਕੀਤਾ ਜਾਣਾ ਚਾਹੀਦਾ ਹੈ। ਖਹਿਰਾ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੇ ਬਿਨਾਂ ਸਟੇਕਹੋਲਡਰਾਂ ਅਤੇ ਰਾਜ ਸਰਕਾਰਾਂ ਨਾਲ ਸਲਾਹ ਕੀਤੇ ਮਨਰੇਗਾ ਦਾ ਮੂਲ ਕਿਰਦਾਰ ਬਦਲ ਦਿੱਤਾ ਹੈ। ਪਹਿਲਾਂ 100 ਫੀਸਦੀ ਕੇਂਦਰੀ ਫੰਡ ਵਾਲੀ ਇਸ ਸਕੀਮ ਨੂੰ ਹੁਣ 60:40 ਦੇ ਅਨੁਪਾਤ ਵਿੱਚ ਵੰਡ ਦਿੱਤਾ ਗਿਆ ਹੈ, ਜੋ ਰਾਜਾਂ ਲਈ ਅਸੰਭਵ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਰਗਾ ਕਰਜ਼ੇ ਵਿੱਚ ਡੁੱਬਿਆ ਸੂਬਾ 40 ਫੀਸਦੀ ਭਾਰ ਨਹੀਂ ਝੱਲ ਸਕਦਾ, ਜਿਸ ਨਾਲ ਮਨਰੇਗਾ ਹੌਲੀ-ਹੌਲੀ ਖਤਮ ਹੋ ਜਾਵੇਗੀ। ਉਨ੍ਹਾਂ ਦੋਸ਼ ਲਗਾਇਆ ਕਿ ਮਨਰੇਗਾ ਦਾ ਡਿਮਾਂਡ ਬੇਸਡ ਕਰੈਕਟਰ ਖਤਮ ਕਰਕੇ ਇਸਨੂੰ ਬਜਟਰੀ ਸਕੀਮ ਬਣਾਇਆ ਗਿਆ ਹੈ, ਜਿਸ ਨਾਲ ਗਰੀਬਾਂ ਦੇ 100 ਦਿਨਾਂ ਦੇ ਰੋਜ਼ਗਾਰ ਦੀ ਗਾਰੰਟੀ ਖਤਰੇ ਵਿੱਚ ਪੈ ਗਈ ਹੈ। ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇਸ ਮਸਲੇ ’ਤੇ ਸੰਸਦ ਤੋਂ ਲੈ ਕੇ ਸੜਕ ਤੱਕ ਸੰਘਰਸ਼ ਕਰੇਗੀ। ਇਸ ਤੋਂ ਇਲਾਵਾ, ਸੁਖਪਾਲ ਖਹਿਰਾ ਨੇ ‘ਵੀਰ ਬਾਲ ਦਿਵਸ’ ਦੇ ਨਾਮ ’ਤੇ ਵੀ ਐਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਸਾਹਿਬਜ਼ਾਦੇ ਕੋਈ ਸਧਾਰਣ ਬਾਲ ਨਹੀਂ ਸਨ, ਸਗੋਂ ਕੌਮੀ ਸ਼ਹੀਦ ਸਨ, ਜਿਨ੍ਹਾਂ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਅਤੇ ਧਰਮ ਦੀ ਰੱਖਿਆ ਲਈ ਸੀ। ਇਸ ਲਈ ‘ਵੀਰ ਬਾਲ ਦਿਵਸ’ ਦਾ ਨਾਮ ਬਦਲ ਕੇ ‘ਸਾਹਿਬਜ਼ਾਦਿਆਂ ਦੀ ਸ਼ਹਾਦਤ ਦਿਵਸ’ ਕੀਤਾ ਜਾਣਾ ਚਾਹੀਦਾ ਹੈ। ਖਹਿਰਾ ਨੇ ਨਿਊਜ਼ੀਲੈਂਡ ਵਿੱਚ ਨਗਰ ਕੀਰਤਨ ਰੋਕੇ ਜਾਣ ’ਤੇ ਵੀ ਕੇਂਦਰ ਸਰਕਾਰ ਦੀ ਚੁੱਪੀ ’ਤੇ ਸਵਾਲ ਚੁੱਕੇ ਅਤੇ ਕਿਹਾ ਕਿ ਇਹ ਵਿਦੇਸ਼ਾਂ ਵਿੱਚ ਵੱਸਦੀ ਸਿੱਖ ਕਮਿਊਨਿਟੀ ਨਾਲ ਧੱਕਾ ਹੈ। ਆਖ਼ਰ ਵਿੱਚ, ਉਨ੍ਹਾਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਵੀ ਨਿਸ਼ਾਨਾ ਸਾਧਦਿਆਂ ਕਿਹਾ ਕਿ ਸਰਕਾਰ ਪੰਜਾਬ ਦੇ ਹੱਕਾਂ ਦੀ ਰੱਖਿਆ ਕਰਨ ਵਿੱਚ ਨਾਕਾਮ ਰਹੀ ਹੈ, ਚਾਹੇ ਉਹ ਮਨਰੇਗਾ ਹੋਵੇ, ਕਿਸਾਨ ਅੰਦੋਲਨ, ਪੰਜਾਬ ਯੂਨੀਵਰਸਿਟੀ ਦਾ ਮਸਲਾ ਜਾਂ ਕਾਨੂੰਨ-ਵਿਵਸਥਾ। ਖਹਿਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੇ ਹੱਕਾਂ ਲਈ ਹਰ ਪੱਧਰ ’ਤੇ ਲੜਾਈ ਜਾਰੀ ਰੱਖੇਗੀ।