ਦੀਵਾਨ ਟੋਡਲ ਮੱਲ ਜੀ ਦੀ ਹਵੇਲੀ ਵਿਖੇ ਸ਼ਹੀਦੀ ਸਮਾਗਮ/ ਪੰਥ ਪ੍ਰਸਿੱਧ ਰਾਗੀ, ਢਾਡੀ ਜਥਿਆਂ ਨੇ ਭਰੀ ਹਾਜ਼ਰੀ/ ਸੰਗਤਾਂ ਨੂੰ ਸਰਵਨ ਕਰਵਾਇਆ ਲਹੂ ਭਿੱਜਿਆ ਇਤਿਹਾਸ

0
11

ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਚੱਲ ਰਹੀ ਸ਼ਹੀਦੀ ਸਭਾ ਦੌਰਾਨ ਦੀਵਾਨ ਟੋਡਲ ਮੱਲ ਜੀ ਦੀ ਜਹਾਜ਼ੀ ਹਵੇਲੀ ਵਿਖੇ ਵੀ ਸ਼ਹੀਦੀ ਸਮਾਗਮ ਕਰਵਾਇਆ ਗਿਆ। ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਵਲੋਂ ਕਰਵਾਏ ਗਏ ਇਸ ਸਮਾਗਮ ਵਿਚ ਪੰਥ ਪ੍ਰਸਿੱਧ ਕੀਰਤਨੀ ਜਥੇ, ਢਾਡੀ, ਕਵੀਸ਼ਰੀ ਤੇ ਕਥਾ ਵਾਚਕਾਂ ਸੰਗਤਾਂ ਨੂੰ ਸਰਹਿੰਦ ਦੀ ਧਰਤੀ ਦਾ ਲਹੂ ਭਿੱਜਿਆ ਇਤਿਹਾਸ ਸਰਵਣ ਕਰਵਾਇਆ।
ਸਾਹਿਬਜ਼ਾਦਿਆਂ ਦੇ ਹੱਕ ਵਿਚ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਸ਼ੇਰ ਮੁਹੰਮਦ ਖਾਂ ਨੂੰ ਰਾਏ ਕੱਲੇ ਰਾਹੀਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਦਿੱਤੀ ਸ੍ਰੀ ਸਾਹਿਬ ਦੇ ਦਰਸ਼ਨ ਕਰਵਾਏ। ਨਵਾਬ ਸ਼ੇਰ ਮੁਹੰਮਦ ਖਾਂ ਵਲੋਂ ਔਰੰਗਜੇਬ ਨੂੰ ਜ਼ੁਲਮ ਦੀ ਇੰਤਹਾਂ ਬਾਰੇ ਲਿਖੀ ਅਨਮੋਲ ਪੱਤਰਿਕਾ ਦੇ ਦਰਸ਼ਨ ਵੀ ਸੰਗਤਾਂ ਨੂੰ ਕਰਵਾਏ, ਜਿਸ ਨੂੰ ਨਿਆਂ, ਮਨੁੱਖਤਾ ਅਤੇ ਜਮੀਰ ਦੀ ਅਵਾਜ਼ ਦਾ ਨਾਂਅ ਦਿੱਤਾ ਗਿਆ ਹੈ।
ਸਮਾਗਮ ਵਿਚ ਕੈਨੇਡਾ ਦੇ ਮੰਤਰੀ ਰੂਬੀ ਸਹੋਤਾ ਦੇ ਪਿਤਾ ਹਰਬੰਸ ਸਿੰਘ ਜੰਡਾਲੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ। ਉਨ੍ਹਾਂ ਸ਼ਹੀਦੀ ਸਮਾਗਮ ਬਾਰੇ ਜਾਣਕਾਰੀ ਸਾਂਝਾ ਕੀਤੀ। ਉਨ੍ਹਾਂ ਕਿਹਾ ਕਿ ਉਹ ਸਮਾਗਮ ਕਰਵਾਉਣ ਲਈ ਵਿਸ਼ੇਸ਼ ਤੌਰ ਤੇ ਕੈਨੇਡਾ ਤੋਂ ਪਹੁੰਚੇ ਹਨ।

LEAVE A REPLY

Please enter your comment!
Please enter your name here