ਪੰਜਾਬ ਮੋਗਾ ਵਾਸੀ ਪਰਿਵਾਰ ਖੁੱਲ੍ਹੇ ’ਚ ਰਹਿਣ ਲਈ ਮਜ਼ਬੂਰ/ ਬਰਸਾਤਾਂ ਕਾਰਨ ਢਹਿ ਗਈ ਸੀ ਘਰ ਦੀ ਛੱਤ/ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ By admin - December 27, 2025 0 13 Facebook Twitter Pinterest WhatsApp ਮੋਗਾ ਦੀ ਬਸਤੀ ਮੋਹਣ ਸਿੰਘ ਵਿਖੇ ਇਕ ਗਰੀਬ ਪਰਿਵਾਰ ਪੋਹ ਦੀਆਂ ਠੰਢੀਆਂ ਰਾਤਾਂ ਵਿਚ ਵੀ ਖੁੱਲ੍ਹੇ ਅਸਮਾਨ ਹੇਠਾਂ ਰਹਿਣ ਲਈ ਮਜਬੂਰ ਐ। ਪਰਿਵਾਰ ਵੱਲੋਂ ਤਰਪਾਲਾਂ ਦੀ ਮਦਦ ਨਾਲ ਪਾਲਾਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਐ ਜੋ ਠੰਢੀਆਂ ਰਾਤਾਂ ਵਿਚ ਨਾਕਾਫੀ ਸਾਬਤ ਹੋ ਰਹੀ ਐ। ਦਰਅਸਲ 5 ਮਹੀਨੇ ਪਹਿਲਾਂ ਹੋਈਆਂ ਬਰਸਾਤਾਂ ਕਾਰਨ ਪਰਿਵਾਰ ਦੇ ਘਰ ਦੀ ਛੱਤ ਡਿੱਗ ਗਈ ਸੀ ਜੋ ਮਾੜੀ ਮਾਲੀ ਹਾਲਤ ਕਾਰਨ ਦੁਬਾਰਾ ਨਹੀਂ ਪੈ ਸਕੀ। ਪਰਿਵਾਰ ਨੇ ਸਰਕਾਰ ਤੇ ਸਮਾਜ ਸੇਵੀਆਂ ਅੱਗੇ ਮਦਦ ਲਈ ਗੁਹਾਰ ਲਾਈ ਐ। ਦੱਸ ਦਈਏ ਕਿ ਪਿਛਲੇ ਪੰਜ ਛੇ ਮਹੀਨੇ ਪਹਿਲਾਂ ਇਸ ਗਰੀਬ ਪਰਿਵਾਰ ਦੇ ਘਰ ਦੀ ਛਤ ਡਿੱਗ ਗਈ ਸੀ ਜਿਸ ਤੋਂ ਅਤੇ ਇਸ ਪਰਿਵਾਰ ਕੋਲ ਕੋਈ ਕਮਾਈ ਦਾ ਸਾਧਨ ਵੀ ਨਹੀਂ ਹੈ ਅੱਜ ਇਹ ਪਰਿਵਾਰ ਵੇਹੜੇ ਦੇ ਵਿੱਚ ਤਰਪਾਲ ਤਾਣ ਕੇ ਠੰਡੀਆਂ ਰਾਤਾਂ ਕੱਟਣ ਨੂੰ ਮਜਬੂਰ ਹੈ। ਗੱਲਬਾਤ ਕਰਦਿਆਂ ਹੋਇਆਂ ਪਰਿਵਾਰ ਨੇ ਕਿਹਾ ਕਿ ਕਰੀਬ ਛੇ ਮਹੀਨੇ ਪਹਿਲਾਂ ਸਾਡੇ ਘਰ ਦੀ ਛੱਤ ਡਿੱਗ ਗਈ ਅਤੇ ਸਾਡੇ ਕੋਲ ਕੋਈ ਕਮਾਈ ਦਾ ਕੋਈ ਸਾਧਨ ਨਹੀਂ ਹੈ। ਪਰਿਵਾਰ ਦੇ ਦੱਸਣ ਮੁਤਾਬਕ ਘਰ ਵਿੱਚ ਇੱਕ ਰਿਕਸਾ ਸੀ ਜਿਸਦੇ ਨਾਲ ਘਰ ਦਾ ਗੁਜਾਰਾ ਚਲਦਾ ਸੀ ਪਰ ਘਰ ਵਿਚ ਬੇਟਾ ਵੀ ਬਿਮਾਰ ਹੈ ਅਤੇ ਅਸੀਂ ਵੀ ਦੋਨੋਂ ਵੀ ਬਿਮਾਰ ਹਾਂ ਜਿਸ ਕਰਕੇ ਉਹ ਵੀ ਪੰਜ ਹਜਾਰ ਵਿੱਚ ਵੇਚਣਾ ਪਿਆ ਜਿਸ ਕਰ ਕੇ ਹੁਣ ਅਸੀਂ ਤਰਪਾਲ ਤਾਣ ਕੇ ਰਾਤਾਂ ਬਤੀਤ ਕਰ ਰਹੇ ਹਾਂ। ਉਹਨਾਂ ਕਿਹਾ ਕਿ ਦਾਨੀ ਸੱਜਣਾਂ ਨੂੰ ਵੀ ਅਪੀਲ ਹੈ ਕਿ ਸਾਡੇ ਘਰ ਦੀ ਛੱਤ ਪਵਾ ਕੇ ਦਿੱਤੀ ਜਾਵੇ ਤਾਂ ਜੋ ਆਪਣਾ ਗੁਜ਼ਾਰਾ ਅਸੀਂ ਕਰ ਸਕੀਏ ਤਾਂ ਇਸ ਠੰਡ ਤੋਂ ਵੀ ਬਚ ਸਕੀਏ।