ਪੰਜਾਬ ਬਟਾਲਾ ਪੁਲਿਸ ਵੱਲੋਂ ਫਾਇਰਿੰਗ ਮਾਮਲੇ ਦਾ ਦੋਸ਼ੀ ਕਾਬੂ/ ਮੁਲਜ਼ਮ ਤੋਂ ਇਕ ਪਿਸਟਲ ਤੇ 3 ਕਿੱਲੋ ਹੈਰੋਇਨ ਬਰਾਮਦ By admin - December 27, 2025 0 14 Facebook Twitter Pinterest WhatsApp ਬਟਾਲਾ ਪੁਲਿਸ ਨੇ ਬੀਤੇ ਦਿਨ ਗੱਡੀ ’ਤੇ ਹੋਈ ਫਾਇਰਿੰਗ ਦਾ ਮਾਮਲਾ ਸੁਲਝਾ ਲਿਆ ਐ। ਪੁਲਿਸ ਨੇ ਇਸ ਮਾਮਲੇ ਵਿਚ ਵਿਸ਼ਾਲ ਨਾਮ ਦੇ ਮੁਲਜਮ ਨੂੰ ਗ੍ਰਿਫਤਾਰ ਕੀਤਾ ਐ। ਮੁਲਜਮ ਦੀ ਪੁਛਗਿੱਛ ਦੌਰਾਨ ਉਸ ਕੋਲੋਂ ਇਕ ਪਿਸਟਲ ਅਤੇ ਤਿੰਨ ਕਿੱਲੋ ਹੈਰੋਇਨ ਬਰਾਮਦ ਹੋਈ ਐ। ਇਸ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਐੱਸਪੀ ਸੰਦੀਪ ਵਢੇਰਾ ਨੇ ਦਸਿਆ ਕਿ ਗੋਲੀ ਚਲਾਉਣ ਵਾਲੇ ਮੁੱਖ ਦੋਸ਼ੀ ਦੀ ਪਛਾਣ ਜਸਕਰਨ ਸਿੰਘ ਜੱਸਾ ਵਜੋਂ ਹੋਈ ਐ, ਜਿਸ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਐ ਅਤੇ ਦੋਸ਼ੀ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਦੱਸਣਯੋਗ ਐ ਕਿ ਬਟਾਲਾ ਦੇ ਸਟਾਫ ਰੋਡ ਤੇ ਬੀਤੇ ਦਿਨੀ ਰਾਹ ਚੱਲਦੇ ਗੱਡੀ ਕੱਢਣ ਦੀ ਤਕਰਾਰ ਨੂੰ ਲੈਕੇ ਦੋ ਨੌਜਵਾਨਾਂ ਤੇ ਫਾਇਰਿੰਗ ਕਰਨ ਦੀ ਵਾਰਦਾਤ ਸਾਮਣੇ ਆਈ ਸੀ ਅਤੇ ਉਸ ਵਾਰਦਾਤ ਚ ਦੋਵੇ ਨੌਜਵਾਨ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਸਨ ਅਤੇ ਜਦਕਿ ਫਾਇਰਿੰਗ ਕਰਨ ਵਾਲੇ ਫਰਾਰ ਸਨ। ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਦੌਰਾਨ ਮੁਲਜਮਾਂ ਦੀ ਪਛਾਣ ਕਰ ਕੇ ਵਿਸ਼ਾਲ ਨਾਮ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਐ ਜਦਕਿ ਘਟਨਾ ਸਮੇਂ ਗੋਲੀ ਚਲਾਉਣ ਵਾਲੇ ਜਸਕਰਨ ਸਿੰਘ ਜੱਸਾ ਅਜੇ ਫਰਾਰ ਐ, ਜਿਸ ਦੀ ਭਾਲ ਕੀਤੀ ਜਾ ਰਹੀ ਐ। ਗ੍ਰਿਫ਼ਤਾਰ ਮੁਲਜਮ ਕੋਲੋਂ ਇਕ ਪਿਸਟਲ ਬਰਾਮਦ ਹੋਈ। ਪੁਛਗਿੱਛ ਦੌਰਾਨ ਉਸ ਪਾਸੋਂ ਤਿੰਨ ਕਿਲੋ ਤੋਂ ਵੱਧ ਹੀਰੋਇਨ ਵੀ ਬਰਾਮਦ ਹੋਈਹੈ ਜਿਸ ਦੀ ਅੰਤਰਰਾਸ਼ਟਰੀ ਬਜ਼ਾਰ ਚ ਕਰੋੜਾ ਦੀ ਕੀਮਤ ਹੈ। ਬਟਾਲਾ ਪੁਲਿਸ ਵੱਲੋਂ ਹੀਰੋਇਨ ਜ਼ਬਤ ਕਰ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ। ਬਟਾਲਾ ਪੁਲਿਸ ਨੂੰ ਮੁਲਜਮਾਂ ਦੀ ਅਗਲੇਰੀ ਪੁਛਗਿੱਛ ਦੌਰਾਨ ਹੋਰ ਬਰਾਮਦਗੀ ਹੋਣ ਤੇ ਵੱਡੇ ਖੁਲਾਸੇ ਹੋਣ ਦੀ ਉਮੀਦ ਐ।