ਗੁਰਦਾਸਪੁਰ ਜ਼ਿਲ੍ਹੇ ਅੰਦਰ ਧੁੰਦ ਤੇ ਕੋਹਰੇ ਦਾ ਦੌਰ ਜਾਰੀ/ ਦਿਹਾੜੀਦਾਰ ਕਾਮਿਆਂ ਨੂੰ ਪੇਸ਼ ਆ ਰਹੀ ਮੁਸ਼ਕਲ

0
11

 

ਪੰਜਾਬ ਭਰ ਅੰਦਰ ਸੰਘਣੀ ਧੁੰਦ ਤੇ ਕੋਹਰੇ ਦੇ ਦੌਰ ਲਗਾਤਾਰ ਐ। ਗੱਲ ਜੇਕਰ ਸਰਹੱਦੀ ਜ਼ਿਲ੍ਹਾ ਗੁਰਦਾਸਪੁਰ ਤੇ ਇਸ ਦੇ ਹਲਕਾ ਬਟਾਲਾ ਦੀ ਕੀਤੀ ਜਾਵੇ ਤਾਂ ਇੱਥੇ ਬੀਤੇ ਦੋ ਦਿਨਾਂ ਤੋਂ ਸੰਘਣੀ ਧੁੰਦ ਛਾਈ ਹੀ ਐ। ਇਸ ਕਾਰਨ ਜਿੱਥੇ ਰਾਹਗੀਰਾਂ ਨੂੰ ਦਿੱਕਤ ਆ ਰਹੀ ਐ, ਉਥੇ ਹੀ ਦਿਹਾੜੀ ਕਾਮਿਆਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਐ। ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਦੇ ਨੇੜੇ ਪਹੁੰਚ ਚੁੱਕੀ ਐ, ਜਿਸ ਕਾਰਨ ਵਾਹਨ ਚਾਲਕਾਂ ਨੂੰ ਦਿਨੇ ਲਾਈਟਾਂ ਜਲਾ ਕੇ ਚੱਲਣਾ ਪੈ ਰਿਹਾ ਐ।
ਇਸ ਬਾਰੇ ਪੁੱਛੇ ਜਾਣ ਤੇ ਇਕ ਰਿਕਸ਼ਾ ਚਾਲਕ ਤੇ ਸਬਜ਼ੀ ਵਿਕਰੇਤਾ ਦਾ ਕਹਿਣਾ ਸੀ ਕਿ ਉਹ ਉਹ ਸਵੇਰੇ ਪੰਜ ਵਜੇ ਆਪਣੇ ਘਰੋਂ ਬੱਚਿਆਂ ਲਈ ਰੋਜੀ ਰੋਟੀ ਕਮਾਉਣ ਲਈ ਆ ਜਾਂਦਾ ਹੈ ਪਰ ਕੋਹਰੇ ਦੀ ਵਜ੍ਹਾ ਕਰਕੇ ਕੋਈ ਵੀ ਸਵਾਰੀ ਨਹੀਂ ਮਿਲ ਰਹੀ। ਇਸੇ ਤਰ੍ਹਾਂ ਸਬਜੀ ਵਿਕਰੇਂਤਾਂ ਨੇ ਵੀ ਆਮ ਦਿਨਾਂ ਨਾਲੋਂ ਗ੍ਰਾਹਕੀ ਘਟਣ ਦੀ ਗੱਲ ਕਹੀ ਐ। ਕੁੱਲ ਮਿਲਾ ਕੇ ਸੰਘਣੀ ਧੁੰਦ ਨੇ ਆਮ ਜੀਵਨ ਨੂੰ ਬੂਰੀ ਤਰ੍ਹਾਂ ਪ੍ਰਭਾਵਿਤ ਕੀਤਾ ਐ।

LEAVE A REPLY

Please enter your comment!
Please enter your name here