ਖੰਨਾ ’ਚ ਵਾਰਡਬੰਦੀ ਦਾ ਮੁੱਦਾ ਗਰਮਾਇਆ/ ਸਾਬਕਾ ਮੰਤਰੀ ਕੋਟਲੀ ਨੇ ਚੁੱਕੇ ਸਵਾਲ/ ਵਾਰਡ ਬੰਦੀ ਦਾ ਨਕਸ਼ਾ ਪ੍ਰਦਰਸ਼ਨ ਕਰਨ ਦੀ ਮੰਗ

0
10

ਖੰਨਾ ਤੋਂ ਸਾਬਕਾ ਵਿਧਾਇਕ ਤੇ ਮੰਤਰੀ ਗੁਰਕੀਰਤ ਕੋਟਲੀ ਨੇ ਸਰਕਾਰ ਤੋਂ ਸ਼ਹਿਰ ਦੀ ਵਾਰਡਾਂ ਦੀ ਨਵੀਂ ਹੱਦਬੰਦੀ ਦਾ ਨਕਸ਼ਾ ਛੇਤੀ ਪ੍ਰਦਰਸ਼ਤ ਕਰਨ ਦੀ ਮੰਗ ਕੀਤੀ ਐ। ਉਨ੍ਹਾਂ ਮੰਗ ਛੇਤੀ ਨਾ ਮੰਨੇ ਜਾਣ ਤੇ ਤਿੱਖੇ ਸੰਘਰਸ਼ ਦੀ ਚਿਤਾਵਨੀ ਦਿੱਤੀ ਐ। ਗੁਰਕੀਰਤ ਕੋਟਲੀ ਨੇ ਸਰਕਾਰ ਉਤੇ ਜਾਣਬੁਝ ਕੇ ਦੇਰੀ ਦੇ ਇਲਜਾਮ ਲਾਉਂਦਿਆਂ ਕਿਹਾ ਕਿ ਖੰਨਾ ਵਿੱਚ ਵਾਰਡਾਂ ਦੀ ਨਵੀਂ ਹੱਦਬੰਦੀ ਕਰਨ ਤੋਂ ਬਾਅਦ, ਨਗਰ ਕੌਂਸਲ ਵਿੱਚ ਅਜੇ ਤੱਕ ਨਕਸ਼ਾ ਪ੍ਰਦਰਸ਼ਿਤ ਨਹੀਂ ਕੀਤਾ ਗਿਆ ਹੈ, ਜਿਸ ਲਈ ਉਨ੍ਹਾਂ ਨੇ ਕਾਨੂੰਨੀ ਨੋਟਿਸ ਭੇਜਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਾ ਦਿੱਤਾ ਤਾਂ ਉਹ ਤਿੱਖੇ ਸੰਘਰਸ਼ ਲਈ ਮਜਬੂਰ ਹੋਣਗੇ।
ਕੋਟਲੀ ਨੇ ਮੰਗ ਕੀਤੀ ਕਿ ਨਕਸ਼ਾ ਜਲਦੀ ਪ੍ਰਦਰਸ਼ਿਤ ਕੀਤਾ ਜਾਵੇ ਤਾਂ ਜੋ ਉਹ ਅਤੇ ਸ਼ਹਿਰ ਦੇ ਲੋਕ ਜਾਣ ਸਕਣ ਕਿ ਉਨ੍ਹਾਂ ਦਾ ਵਾਰਡ ਕਿਸ ਵਾਰਡ ਵਿੱਚ ਰਲੇਵਾਂ ਕੀਤਾ ਗਿਆ ਹੈ। ਸਾਬਕਾ ਮੰਤਰੀ ਨੇ ਇਹ ਵੀ ਮੰਗ ਕੀਤੀ ਕਿ ਸਰਕਾਰ ਜਲਦੀ ਵਾਰਡ ਬੰਦ ਕਰਨ ਦਾ ਨਕਸ਼ਾ ਕੌਂਸਲ ਵਿੱਚ ਪ੍ਰਦਰਸ਼ਿਤ ਕਰੇ ਤਾਂ ਜੋ ਇਤਰਾਜ਼ ਉਠਾਏ ਜਾ ਸਕਣ ਅਤੇ ਸਰਕਾਰ ਉਨ੍ਹਾਂ ਨੂੰ ਸੁਣ ਸਕੇ। ਸਾਬਕਾ ਮੰਤਰੀ ਨੇ ਸਰਕਾਰ ਉਤੇ ਵਾਰਡਬੰਦੀ ਦੇ ਨਾਮ ਹੇਠ ਸ਼ਹਿਰ ਵਾਸੀਆਂ ਨੂੰ ਆਪਸ ਵਿਚ ਪਾੜਣ ਦੇ ਇਲਜ਼ਾਮ ਵੀ ਲਾਏ। ਉਨ੍ਹਾਂ ਕਿਹਾ ਕਿ ਸਰਕਾਰ ਨੇ ਵਾਰਡਬੰਦੀ ਦੀ ਥਾਂ ਲੋਕਾਂ ਨੂੰ ਪਾੜਣ ਦਾ ਕੰਮ ਕੀਤਾ ਐ। ਉਨ੍ਹਾਂ ਸਰਕਾਰ ਨੂੰ ਵਾਰਡਬੰਦੀ ਦੀ ਹੱਦਬੰਦੀ ਦਾ ਨਕਸ਼ਾ ਛੇਤੀ ਕਰਨ ਦੀ ਮੰਗ ਕੀਤੀ ਤਾਂ ਜੋ ਲੋਕ ਆਪਣੇ ਇਤਰਾਜ ਸਰਕਾਰ ਤਕ ਛੇਤ ਪਹੁੰਚਦੇ ਕਰ ਸਕਣ।

LEAVE A REPLY

Please enter your comment!
Please enter your name here